ਪੰਜਾਬ ਵਿਚ ਮਕਾਨ, ਗਲੀ, ਨਾਲੀਆਂ ਆਦਿ ਦੀ ਗ੍ਰਾਂਟ ਖਾਣ ਦੀਆਂ ਸ਼ਿਕਾਇਤਾਂ ਦੇ ਬਾਅਦ ਪੰਚਾਇਤ ਵਿਭਾਗ ਵੱਡੇ ਐੈਕਸ਼ਨ ਦੀ ਤਿਆਰੀ ਵਿਚ ਹੈ ਕਿਉਂਕਿ ਹੁਣ ਸ਼ਹਿਰਾਂ ਵਿਚ ਨਗਰ ਨਿਗਮ, ਨਗਰ ਕੌਂਸਲ ਦੀ ਤਰ੍ਹਾਂ ਪੰਚਾਇਤਾਂ ਦਾ ਵੀ ਸਪੈਸ਼ਲ ਆਡਿਟ ਹੋਵੇਗਾ। ਵਿਭਾਗ ਮੁਤਾਬਕ ਪਹਿਲੀ ਵਾਰ ਪੰਚਾਇਤਾਂ ਦਾ 100 ਫੀਸਦੀ ਆਡਿਟ ਹੋਵੇਗਾ। ਇਸ ਤੋਂ ਪਹਿਲਾਂ ਕਦੇ ਪੰਚਾਇਤਾਂ ਦਾ 100 ਫੀਸਦੀ ਆਡਿਟ ਨਹੀਂ ਹੋਇਆ ਹੈ। ਹਰ ਪੰਚਾਇਤ ਨੂੰ ਗ੍ਰਾਮ ਇਜਲਾਸ ਬੁਲਾਉਣ ਦੇ ਬਾਅਦ ਪੰਚਾਇਤ ਵਿਭਾਗ ਦਾ ਇਹ ਦੂਜਾ ਵੱਡਾ ਫੈਸਲਾ ਹੈ।
ਆਡਿਟ ਦੌਰਾਨ ਗੜਬੜੀ ਪਾਏ ਜਾਣ ‘ਤੇ ਪਹਿਲਾਂ ਪੰਚਾਇਤ ਵਿਭਾਗ ਤੇ ਬਾਅਦ ਵਿਚ ਵਿਜੀਲੈਂਸ ਜਾਂਚ ਕਰੇਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਪਹਿਲਾਂ ਸ਼ਿਕਾਇਤ ਆਉਣ ‘ਤੇ ਹੀ ਘੋਟਾਲੇ ਦਾ ਪਤਾ ਚੱਲਦਾ ਸੀ। ਹੁਣ ਆਡਿਟ ਵਿਚ ਹੀ ਤਸਵੀਰ ਸਾਫ ਹੋ ਜਾਵੇਗੀ। ਦਰਅਸਲ ਲੋਕਾਂ ਦੀਆਂ ਸ਼ਿਕਾਇਤਾਂ ‘ਤੇ ਪਹਿਲਾਂ ਵੀ ਜਾਂਚ ਹੁੰਦੀ ਰਹੀ ਹੈ। ਜਾਂਚ ਵਿਚ ਸਿਰਫ ਛੋਟੇ ਪੱਧਰ ਵਾਲੇ ਦੋਸ਼ੀਆਂ ਨੂੰ ਜ਼ਿੰਮੇਵਾਰ ਬਣਾ ਦਿੱਤਾ ਜਾੰਦਾ ਹੈ। ਵੱਡੇ ਲੋਕਾਂ ‘ਤੇ ਕਾਰਵਾਈ ਨਹੀਂ ਹੁੰਦੀ ਕਿਉਂਕਿ ਉਹ ਆਪਣੀ ਪਹੁੰਚ ਦਾ ਇਸਤੇਮਾਲ ਕਰਕੇ ਖੁਦ ਨੂੰ ਬਚਾ ਲੈਂਦੇ ਹਨ।
ਪੰਚਾਇਤ ਵਿਭਾਗ ਨੇ ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਸਾਬਕਾ ਮੰਤਰੀਆਂ ਦੇ ਹਲਕਿਆਂ ਵਿਚ ਵਿਕਾਸ ਕੰਮਾਂ ਵਿਚ ਗੜਬੜੀਆਂ ਹੋਣ ਦੀਆਂ ਸ਼ਿਕਾਇਤਾਂ ਨੂੰ ਲੈ ਕੇ 46 ਬਲਾਕਾਂ ਦੀ ਪੰਚਾਇਤਾਂ ਦੀ ਜਾਂਚ ਕੀਤੀ। ਇਸ ਜਾਂਚ ਵਿਚ ਕਈ ਖੁਲਾਸੇ ਹੋਏ ਜਿਸ ਦੇ ਬਾਅਦ ਹੁਣ ਪੂਰੇ ਸੂਬੇ ਵਿਚ ਪੰਚਾਇਤਾਂ ਦਾ ਆਡਿਟ ਹੋਵੇਗਾ।
ਪੰਚਾਇਤੀ ਗ੍ਰਾਂਟਾਂ ਵਿਚ ਘਪਲਿਆਂ ਦੇ ਮਾਮਲੇ ਅਕਸਰ ਅਦਾਲਤਾਂ ਤੱਕ ਪਹੁੰਚ ਰਹੇ ਹਨ ਪਰ ਇਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਅਜਿਹੇ ਹਨ ਜਿਨ੍ਹਾਂ ਨੂੰ ਸ਼ਿਕਾਇਤ ਦੇ ਆਧਾਰ ‘ਤੇ ਹੀ ਦਰਜ ਕੀਤਾ ਗਿਆ ਹੈ। ਹੁਣ ਹਰ ਪੰਚਾਇਤ ਦਾ ਆਡਿਟ ਹੋਵੇਗਾ। ਇਸ ਵਿਚ ਸਪੱਸ਼ਟ ਹੋਵੇਗਾ ਕਿ ਪੰਚਾਇਤ ਨੂੰ ਕਿੰਨੀ ਗ੍ਰਾਂਟ ਆਈ ਹੈ, ਕਿਥੇ ਖਰਚ ਕੀਤੀ ਗਈ ਤੇ ਕਿੰਨੇ ਦਾ ਘਪਲਾ ਹੋਇਆ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਨੇ ਯੋਗ ਵਿਦਿਆਰਥੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਰਜਿਸਟਰਡ ਕਰਨ ਦੇ ਜਾਰੀ ਕੀਤੇ ਨਿਰਦੇਸ਼
ਪੰਜਾਬ ਵਿਚ 450 ਤੋਂ ਵੱਧ ਪੰਚਾਂ ਸਰਪੰਚਾਂ ਤੇ ਪੰਚਾਇਤ ਸਕੱਤਰਾਂ ਖਿਲਾਫ ਘਪਲੇ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਹੈ। ਕਈ ਮਾਮਲਿਆਂ ਵਿਚ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਜ਼ਿਆਦਾਤਰ ਸ਼ਿਕਾਇਤ ਸਾਬਕਾ ਕਾਂਗਰਸ ਸਰਕਾਰ ਦੇ ਸਮੇਂ ਹੋਏ ਘਪਲਿਆਂ ਨੂੰ ਲੈ ਕੇ ਆਈ ਹੈ। ਕਈ ਪੰਚਾਇਤਾਂ ਦੀ ਜਾਂਚ ਵਿਜੀਲੈਂਸ ਵੀ ਕਰ ਰਹੀ ਹੈ। ਜ਼ਿਆਦਾਤਰ ਮਾਮਲੇ ਮਾਲਵਾ ਦੇ ਹਨ। ਕਈ ਮਾਮਲਿਆਂ ਵਿਚ ਵੱਡੇ ਘਪਲੇ ਹੋਣ ‘ਤੇ ਵੀ ਪੰਚ ਲੈਵਲ ‘ਤੇ ਲੋਕਾਂ ਨੂੰ ਜ਼ਿੰਮੇਵਾਰ ਬਣਾਇਆ ਗਿਆ, ਵੱਡੇ ਲੋਕਾਂ ‘ਤੇ ਕਾਰਵਾਈ ਨਹੀਂ ਹੋਈ।
ਪੰਚਾਇਤ ਵਿਭਾਗ ਪੰਚਾਇਤਾਂ ਨੂੰ ਆਡਿਟ ਦੇ ਨਾਲ-ਨਾਲ ਗ੍ਰਾਂਟਾਂ ਦਾ ਰਿਕਾਰਡ ਰੱਖਣ ਦੀ ਵੀ ਟ੍ਰੇਨਿੰਗ ਦੇਵੇਗਾ। ਕਿਵੇਂ ਗ੍ਰਾਂਟ ਦਾ ਬਿੱਲ ਬਣਾਉਣਾ ਹੈ, ਕਦੋਂ ਤੇ ਕਿਸ ਨੂੰ ਵੋਟ ਪਾਉਣੀ ਹੈ, ਕਦੋਂ ਇਜਲਾਸ ਹੋਵੇਗਾ। ਇਹ ਸਾਰੀ ਜਾਣਕਾਰੀ ਹੁਣ ਹਰ ਪੰਚਾਇਤ ਦੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: