ਭਾਰਤ ਤੇ ਚੀਨ ਦੀ ਸਰਹੱਦ ‘ਤੇ ਛਿੜੇ ਤਣਾਅ ਵਿਚ ਚੀਨੀ ਰੱਖਿਆ ਮੰਤਰੀ ਅਗਲੇ ਹਫਤੇ ਭਾਰਤ ਆ ਰਹੇ ਹਨ। ਸਾਲ 2020 ਵਿਚ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਦੇ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਚੀਨੀ ਰੱਖਿਆ ਮੰਤਰੀ ਭਾਰਤ ਦਾ ਦੌਰਾ ਕਰਨਗੇ। ਚੀਨੀ ਰੱਖਿਆ ਮੰਤਰੀ ਪਹਿਲੀ ਵਾਰ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਆਹਮੋ-ਸਾਹਮਣੇ ਗੱਲ ਕਰਨਗੇ।
ਚੀਨ ਦੇ ਰੱਖਿਆ ਮੰਤਰੀ ਲੀ ਸ਼ਾਂਗਫੂ ਤੇ ਰੂਸ ਦੇ ਰੱਖਿਆ ਮੰਤਰੀ ਸਰਗਈ ਸ਼ੋਇਗੂ ਭਾਰਤ ਵਿਚ ਅਗਲੇ ਹਫਤੇ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ ਦੀ ਇਕ ਮਹੱਤਵਪੂਰਨ ਬੈਠਕ ਵਿਚ ਹਿੱਸਾ ਲੈਣਗੇ। ਭਾਰਤ ਦੀ ਪ੍ਰਧਾਨਗੀ ਵਿਚ 27 ਤੇ 28 ਅਪ੍ਰੈਲ ਨੂੰ ਐੱਸਸੀਓ ਰੱਖਿਆ ਮੰਤਰੀ ਪੱਧਰੀ ਬੈਠਕ ਆਯੋਜਿਤ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਬੈਠਕ ਵਿਚ ਹਿੱਸਾ ਲੈਣ ਦੀ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਸੂਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ, ਅਮਰੀਕਾ ਨੇ 70 ਡਿਪਲੋਮੈਟਾਂ ਨੂੰ ਕੀਤਾ ਏਅਰਲਿਫਟ
ਗਲਵਾਨ ਘਾਟੀ ਵਿਚ 2020 ਦੀ ਝੜਪ ਦੇ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਚੀਨੀ ਰੱਖਿਆ ਮੰਤਰੀ ਲੀ ਦਿੱਲੀ ਦਾ ਦੌਰਾ ਕਰਨਗੇ। ਪੂਰਬੀ ਲੱਦਾਖ ਵਿਚ LAC ‘ਤੇ ਕੁਝ ਫ੍ਰਿਕਸ਼ਨ ਪੁਆਇੰਟਸ ‘ਤੇ ਪਿੱਛੇ ਹਟਣ ਦੇ ਬਾਵਜੂਦ ਦੋਵੇਂ ਦੇਸ਼ਾਂ ਵਿਚ ਸਰਹੱਦ ‘ਤੇ ਤਣਾਅ ਜਾਰੀ ਹੈ। ਨਾਲ ਹੀ ਪੁਰਾਣੇ ਮੁੱਦਿਆਂ ਦਾ ਕੋਈ ਹੱਲ ਨਹੀਂ ਹੋਇਆ ਹੈ। ਗੌਰਤਲਬ ਹੈ ਕਿ ਦਸੰਬਰ 2022 ਵਿਚ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਦੇ ਯਾਂਗਤਸੇ ਵਿਚ ਚੀਨੀ ਤੇ ਭਾਰਤੀ ਫੌਜੀਆਂ ਵਿਚ ਝੜਪ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: