ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ 2 ਪੁਲਿਸ ਅਧਿਕਾਰੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰ ਰਹੇ ਹਨ। ਲੋਕਾਂ ਵੱਲੋਂ ਪੁਲਿਸ ਦੇ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਜਲਾਲਾਬਾਦ ਦੇ DSP ਅਤੁਲ ਸੋਨੀ ਹਨ, ਜਿਨ੍ਹਾਂ ਨੇ ਇੱਕ ਮੰਦਬੁੱਧੀ ਮਾਂ ਅਤੇ ਧੀ ਦਾ ਇਲਾਜ ਕਰਵਾਇਆ ਹੈ, ਤਾਂ ਜੋ ਉਹ ਦੁਬਾਰਾ ਖੁਸ਼ਹਾਲ ਜ਼ਿੰਦਗੀ ਜੀ ਸਕਣ। ਦੂਜੀ ਫਾਜ਼ਿਲਕਾ ‘ਚ ਤਾਇਨਾਤ SSP ਅਵਨੀਤ ਕੌਰ ਸਿੱਧੂ ਹੈ, ਜੋ ਸਰਹੱਦੀ ਖੇਤਰ ਦੇ ਸਕੂਲਾਂ ‘ਚ ਜਾ ਕੇ ਬੱਚਿਆਂ ਨੂੰ ਦੱਸਦੀਆਂ ਹਨ ਕਿ ਹੁਣ ਤੋਂ ਹੀ ਸਕੂਲ ਪੱਧਰ ਦੀ ਪੜ੍ਹਾਈ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰਨੀ ਹੈ।
ਫਾਜ਼ਿਲਕਾ ‘ਚ ਤਾਇਨਾਤ SSP ਅਵਨੀਤ ਕੌਰ ਸਿੱਧੂ ਭਾਰਤ-ਪਾਕਿ ਸਰਹੱਦ ’ਤੇ ਸਥਿਤ ਪੇਂਡੂ ਖੇਤਰ ਵਿੱਚ ਸਥਿਤ ਸਕੂਲਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਸਬੰਧੀ ਮਾਰਗਦਰਸ਼ਨ ਕਰ ਰਹੇ ਹਨ। ਇੰਨਾ ਹੀ ਨਹੀਂ, ਉਹ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਦਫਤਰ ਬੁਲਾ ਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਵੀ ਕਰਦੀ ਹੈ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਆਪਣੀ ਮਿਸਾਲ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੀ ਹੈ।
ਜਲਾਲਾਬਾਦ ਵਿੱਚ ਬਤੌਰ DSP ਤਾਇਨਾਤ ਅਤੁਲ ਸੋਨੀ ਨੇ ਦੱਸਿਆ ਕਿ ਉਨ੍ਹਾਂ ਰਾਜਪੂਤ ਮੁਹੱਲੇ ਦੀ ਇੱਕ ਮੰਦਬੁੱਧੀ ਮਾਂ-ਧੀ ਦੀ ਪ੍ਰੇਸ਼ਾਨੀ ਬਾਰੇ ਪਤਾ ਲੱਗਿਆ ਸੀ। ਜਦੋਂ ਉਹ ਉਨ੍ਹਾਂ ਕੋਲ ਪਹੁੰਚਿਆ ਤਾਂ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦਾ ਲੜਕਾ ਉਸ ਨੂੰ ਛੱਡ ਗਿਆ ਹੈ। ਇਸ ਤੋਂ ਬਾਅਦ ਅਤੁਲ ਨੇ ਪੀੜਤ ਔਰਤ ਦੀਆਂ ਅੱਖਾਂ ਦਾ ਇਲਾਜ ਕਰਵਾਇਆ ਗਿਆ। ਮਾਂ-ਧੀ ਨੂੰ “ਮਨੁੱਖਤਾ ਦੀ ਸੇਵਾ” ਸੰਸਥਾ ਵਿੱਚ ਲਿਜਾਇਆ ਗਿਆ। ਇੱਕ ਕਮਰੇ ਵਿੱਚ ਰਹਿਣ ਵਾਲੀ ਮਾਂ-ਧੀ ਲਈ ਆਰਜ਼ੀ ਛੱਤ ਦਾ ਪ੍ਰਬੰਧ ਕੀਤਾ, ਤਾਂ ਜੋ ਦੋਵੇਂ ਦੁਬਾਰਾ ਖੁਸ਼ਹਾਲ ਜੀਵਨ ਬਤੀਤ ਕਰ ਸਕਣ।
ਇਹ ਵੀ ਪੜ੍ਹੋ : ਦੁਨੀਆ ਨੇ ਰੱਖਿਆ-ਹਥਿਆਰਾਂ ‘ਤੇ ਖਰਚ ਕੀਤੇ 183 ਲੱਖ ਕਰੋੜ ਰੁ:, SIPRI ਰਿਪੋਰਟ ‘ਚ ਹੋਇਆ ਖੁਲਾਸਾ
ਅਤੁਲ ਸੋਨੀ ਨੇ ਦੱਸਿਆ ਕਿ ਉਹ ਮੱਧ ਵਰਗੀ ਪਰਿਵਾਰ ਤੋਂ ਹੈ। ਉਹ ਲੋਕਾਂ ਦੇ ਦੁੱਖ-ਦਰਦ ਨੂੰ ਸਮਝਦਾ ਹੈ। ਉਹ ਅਜਿਹੇ ਲੋਕਾਂ ਦੀ ਸੇਵਾ ਕਰਨ ਦਾ ਫਰਜ਼ ਨਿਭਾ ਸਕਦਾ ਹੈ। ਸਾਡੇ ਸਮਾਜ ਵਿੱਚ ਲੋੜਵੰਦਾਂ ਦੀ ਮਦਦ ਕਰਨ ਤੋਂ ਵੱਡਾ ਕੋਈ ਕੰਮ ਨਹੀਂ ਹੋ ਸਕਦਾ। ਉਸ ਦੇ ਪਿਤਾ ਐਸ.ਬੀ.ਆਈ ਤੋਂ ਸੇਵਾਮੁਕਤ ਹੋ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਸਦਕਾ ਹੀ ਉਹ ਉਪਰੋਕਤ ਕੰਮਾਂ ਨੂੰ ਸਿਰੇ ਚੜ੍ਹਾਉਣ ਵਿੱਚ ਸਫ਼ਲ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: