ਮੁਕਤਸਰ ਜ਼ਿਲ੍ਹੇ ਦੇ 6 ਖਿਡਾਰੀਆਂ ਨੂੰ ਤਗਮਾ ਜਿੱਤਣ ‘ਤੇ ਪੰਜਾਬ ਸਰਕਾਰ ਵੱਲੋਂ 20 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਖੇਡ 2022 ਵਿਚ ਤਗਮੇ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 6 ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ।
ਇਸ ਮੌਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਡੀਸੀ ਵਿਨੀਤ ਕੁਮਾਰ ਨੇ ਕਿਹਾ ਕਿ ਮੁਕਤਸਰ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ 6 ਖਿਡਾਰੀਆਂ ਵਿਚੋਂ 4 ਲੜਕੀਆਂ ਵੀ ਹਨ ਜੋ ਦਰਸਾਉਂਦੀਆਂ ਹਨ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਪਿੱਛੇ ਨਹੀਂ ਹਨ।
ਡੀਸੀ ਨੇ ਕਿਹਾ ਕਿ ਨੌਜਵਾਨ ਵਰਗ ਆਪਣੇ ਭਵਿੱਖ ਪ੍ਰਤੀ ਸੁਚੇਤ ਹੈ ਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਜਾਗਰੂਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ੇ ਦੀ ਦਲਦਲ ਵਿਚ ਫਸਣ ਦੀ ਬਜਾਏ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਸਰੀਰ ਤਾਂ ਸਿਹਤਮੰਦ ਰਹਿੰਦਾ ਹੀ ਹੈ ਨਾਲ ਹੀ ਨਾਕਾਰਾਤਮਕ ਵਿਚਾਰਾਂ ਤੋਂ ਵੀ ਬਚਿਆ ਰਹਿੰਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਨਸ਼ਾ ਤਸਕਰਾਂ ਨੇ ASI ‘ਤੇ ਬਾਈਕ ਚੜ੍ਹਾ ਕੀਤਾ ਗੰਭੀਰ ਜ਼ਖਮੀ, ਮਾਮਲਾ ਦਰਜ
ਸਾਫਟਬਾਲ ਗੇਮ ਦੀ ਖਿਡਾਰੀ ਰਮਨਦੀਪ ਕੌਰ ਨੂੰ 5 ਲੱਖ, ਅਥਲੈਟਿਕਸ ਦੇ ਖਿਡਾਰੀ ਕਰਨਵੀਰ ਸਿੰਘ ਨੂੰ 3 ਲੱਖ, ਅਥਲੈਟਿਕਸ ਗੇਮ ਦੀ ਖਿਡਾਰੀ ਮਨਪ੍ਰੀਤ ਕੌਰ ਨੂੰ 3 ਲੱਖ, ਬਾਸਕੇਟਬਾਲ ਗੇਮ ਦੇ ਖਿਡਾਰੀ ਪਾਲਪ੍ਰੀਤ ਸਿੰਘ ਨੂੰ 3 ਲੱਖ ਤੇ ਨੈੱਟਬਾਲ ਦੀ ਖਿਡਾਰੀ ਪਰਵਿੰਦਰ ਕੌਰ ਤੇ ਪੂਜਾ ਕੌਰ ਨੂੰ 3-3 ਲੱਖ ਦੀ ਰਕਮ ਦੇ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨਿਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: