ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 7 ਜੂਨ ਤੋਂ 11 ਜੂਨ ਤੱਕ ਆਸਟ੍ਰੇਲੀਆ ਖਿਲਾਫ਼ ਖੇਡੀ ਜਾਣ ਵਾਲੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ ‘ਚ ਹੋਵੇਗੀ। ਅਹਿਮ ਮੈਚ ਲਈ ਅਜਿੰਕਿਆ ਰਹਾਣੇ ਦੀ ਟੀਮ ਵਿੱਚ ਵਾਪਸੀ ਹੋਈ ਹੈ। ਜ਼ਖਮੀ ਰਿਸ਼ਭ ਪੰਤ, ਸ਼੍ਰੇਅਸ ਅਈਅਰ ਅਤੇ ਜਸਪ੍ਰੀਤ ਬੁਮਰਾਹ ਨੂੰ ਟੀਮ ਇੰਡੀਆ ‘ਚ ਜਗ੍ਹਾ ਨਹੀਂ ਮਿਲੀ ਹੈ।
WTC ਫਾਈਨਲ ਲਈ ਅਜਿੰਕਿਆ ਰਹਾਣੇ ਨੇ ਲਗਭਗ ਇੱਕ ਸਾਲ ਬਾਅਦ ਟੈਸਟ ਟੀਮ ਵਿੱਚ ਵਾਪਸੀ ਕੀਤੀ ਹੈ। ਸ਼੍ਰੇਅਸ ਅਈਅਰ ਦੇ ਜ਼ਖਮੀ ਹੋਣ ਕਾਰਨ ਮੱਧਕ੍ਰਮ ‘ਚ ਜਗ੍ਹਾ ਖਾਲੀ ਹੋ ਗਈ ਸੀ। ਟੀਮ ਇੰਡੀਆ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਮੈਚ ‘ਚ ਸੂਰਿਆਕੁਮਾਰ ਯਾਦਵ ਨੂੰ ਜਗ੍ਹਾ ਦਿੱਤੀ ਸੀ। ਪਰ ਇਹ ਬਾਜ਼ੀ ਕੰਮ ਨਾ ਆਈ। ਇਸ ਕਾਰਨ ਚੋਣਕਾਰਾਂ ਨੇ ਸੀਨੀਅਰ ਖਿਡਾਰੀ ਅਜਿੰਕਿਆ ਰਹਾਣੇ ‘ਤੇ ਹੀ ਭਰੋਸਾ ਜਤਾਇਆ ਹੈ। ਇਸ ਦੇ ਨਾਲ ਹੀ ਰਹਾਣੇ ਨੂੰ ਆਈਪੀਐੱਲ ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਵੀ ਮਿਲਿਆ ਹੈ।
ਹਾਲਾਂਕਿ ਆਸਟ੍ਰੇਲੀਆ ਖਿਲਾਫ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਕੇ.ਐੱਲ ਰਾਹੁਲ ਟੀਮ ਇੰਡੀਆ ‘ਚ ਜਗ੍ਹਾ ਬਚਾਉਣ ‘ਚ ਕਾਮਯਾਬ ਰਹੇ। ਸਿਲੈਕਟਰਸ ਨੇ ਵਿਕਟਕੀਪਿੰਗ ਲਈ ਕੇਐਸ ਭਰਤ ‘ਤੇ ਹੀ ਭਰੋਸਾ ਜਤਾਇਆ ਹੈ। ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕਪਤਾਨ ਰੋਹਿਤ ਸ਼ਰਮਾ ਮੱਧਕ੍ਰਮ ਨੂੰ ਹੋਰ ਮਜ਼ਬੂਤ ਕਰਨ ਲਈ ਕੇਐਲ ਰਾਹੁਲ ਨੂੰ ਵਿਕਟਕੀਪਿੰਗ ਸੌਂਪਣਗੇ ਜਾਂ ਨਹੀਂ।
ਟੀਮ ਇੰਡੀਆ ਨੇ ਗੇਂਦਬਾਜ਼ੀ ਵਿਭਾਗ ‘ਚ ਤਿੰਨ ਸਪਿਨਰਾਂ ਨੂੰ ਜਗ੍ਹਾ ਦਿੱਤੀ ਹੈ। ਇੰਗਲੈਂਡ ਦੇ ਹਾਲਾਤਾਂ ਨੂੰ ਦੇਖਦੇ ਹੋਏ ਪਲੇਇੰਗ 11 ‘ਚ ਸਿਰਫ ਦੋ ਸਪਿਨਰਾਂ ਨੂੰ ਹੀ ਜਗ੍ਹਾ ਮਿਲੇਗੀ। ਅਜਿਹੇ ‘ਚ ਅਕਸ਼ਰ ਪਟੇਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਸ਼ਮੀ ਅਤੇ ਸਿਰਾਜ ਫਰੰਟ ਲਾਈਨ ਦੇ ਗੇਂਦਬਾਜ਼ ਹੋਣਗੇ। ਇਸ ਤੋਂ ਇਲਾਵਾ ਉਨਾਦਕਟ, ਸ਼ਾਰਦੁਲ ਅਤੇ ਉਮੇਸ਼ ਯਾਦਵ ਵਿੱਚੋਂ ਸਿਰਫ਼ ਇੱਕ ਨੂੰ ਪਲੇਇੰਗ 11 ਵਿੱਚ ਜਗ੍ਹਾ ਮਿਲੇਗੀ। ਉਮੇਸ਼ ਯਾਦਵ ਦੇ ਪਲੇਇੰਗ 11 ਦਾ ਹਿੱਸਾ ਬਣਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ : ਪੰਛੀ ਟਕਰਾਉਣ ਨਾਲ ਦੁਬਈ ਜਾ ਰਹੀ ਫਲਾਈਟ ਨੂੰ ਲੱਗੀ ਅੱਗ, ਜਹਾਜ਼ ‘ਚ ਸਵਾਰ ਸਨ 159 ਯਾਤਰੀ
ਟੀਮ ਇੰਡੀਆ – ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਕੇਐਲ ਰਾਹੁਲ, ਕੇਐਸ ਭਾਰਤ (ਵਿਕਟਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਜੈਦੇਵ ਉਨਾਦਕਟ।
ਵੀਡੀਓ ਲਈ ਕਲਿੱਕ ਕਰੋ -: