ਨੋਇਡਾ ਦੇ ਪ੍ਰਾਈਵੇਟ ਸਕੂਲਾਂ ‘ਤੇ ਡੀਐੱਮ ਮਨੀਸ਼ ਕੁਮਾਰ ਨੇ ਵੱਡੀ ਕਾਰਵਾਈ ਕੀਤੀ ਹੈ। ਹੁਣੇ ਜਿਹੇ ਹਾਈਕੋਰਟ ਨੇ ਪ੍ਰਾਈਵੇਟ ਸਕੂਲਾਂ ਨੂੰ ਕੋਰੋਨਾ ਕਾਲ ਵਿਚ ਵਸੂਲੀ ਗਈ ਫੀਸ ਦਾ 15 ਫੀਸਦੀ ਮਾਪਿਆਂ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਸੀ। ਜਿਹੜੇ ਸਕੂਲਾਂ ਨੇ ਇਸ ਹੁਕਮ ਦਾ ਪਾਲਣ ਨਹੀਂ ਕੀਤਾ, ਉਨ੍ਹਾਂ ‘ਤੇ ਜ਼ਿਲ੍ਹੇ ਦੇ ਡੀਐੱਮ ਨੇ 1-1 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ।
ਜਿਹੜੇ ਸਕੂਲਾਂ ‘ਤੇ ਜੁਰਮਾਨਾ ਲਗਾਇਆ ਗਿਆ ਹੈ ਉਨ੍ਹਾਂ ਵਿਚ ਜ਼ਿਲ੍ਹੇ ਦੇ ਕਈ ਨਾਮਵਰ ਸਕੂਲ ਵੀ ਸ਼ਾਮਲ ਹਨ। ਕੋਰੋਨਾ ਮਹਾਮਾਰੀ ਸਮੇਂ ਸਕੂਲਾਂ ਨੇ ਮਾਪਿਆਂ ਤੋਂ ਪੂਰੀ ਫੀਸ ਵਸੂਲੀ ਸੀ। ਇਸ ਖਿਲਾਫ ਮਾਪਿਆਂ ਨੇ ਹਾਈਕੋਰਟ ਵਿਚ ਅਪੀਲ ਕੀਤੀ ਸੀ ਕਿ ਜਿਸ ਤਹਿਤ ਸਕੂਲਾਂ ਨੂੰ ਫੀਸ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ ਸੀ। ਹਾਈਕੋਰਟ ਦਾ ਕਹਿਣਾ ਸੀ ਕਿ ਸਕੂਲਾਂ ਨੂੰ ਲੌਕਡਾਊਨ ਸਮੇਂ ਲਈ ਗਈ ਫੀਸ ਦਾ 15 ਫੀਸਦੀ ਮਾਪਿਆਂ ਨੂੰ ਵਾਪਸ ਕਰਨਾ ਹੋਵੇਗਾ।
ਕੋਰਟ ਨੇ ਮੰਨਿਆ ਸੀ ਕਿ ਲੌਕਡਾਊਨ ਸਮੇਂ ਸਕੂਲ ਸਿਰਫ ਟੀਚਿੰਗ ਫੀਸ ਤੋਂ ਇਲਾਵਾ ਹੋਰ ਕੋਈ ਵੀ ਫੀਸ ਮੰਗਣ ਦੇ ਹੱਕਦਾਰ ਨਹੀਂ ਸਨ। ਅਜਿਹੇ ਵਿਚ ਜੋ ਵਿਦਿਆਰਥੀ ਉਸੇ ਸਕੂਲ ਵਿਚ ਅੱਗੇ ਦੀ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਦੀ ਮੌਜੂਦ ਫੀਸ ਵਿਚ ਸੈਟਲਮੈਂਟ ਕਰਨ ਤੇ ਜੋ ਵਿਦਿਆਰਥੀ ਸਕੂਲ ਛੱਡ ਚੁੱਕੇ ਹਨ, ਉਨ੍ਹਾਂ ਦੀ ਫੀਸ ਵਾਪਸ ਕਰਨ ਦਾ ਹੁਕਮ ਦਿੱਤਾ ਸੀ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਗੈਂਗ ਦਾ ਭਗੌੜਾ ਨਿਤਿਨ ਨਾਹਰ 2 ਸਾਥੀਆਂ ਸਣੇ ਗ੍ਰਿਫਤਾਰ, ਹਥਿਆਰ ਵੀ ਬਰਾਮਦ
ਕੋਰਟ ਦੇ ਹੁਕਮ ਦੇ ਬਾਵਜੂਦ ਗੌਤਮਬੁੱਧ ਨਗਰ ਜ਼ਿਲ੍ਹੇ ਦੇ ਕਈ ਸਕੂਲਾਂ ਵਿਚ ਨਾ ਹੀ ਮਾਪਿਆਂ ਦੀ ਫੀਸ ਵਾਪਸ ਕੀਤੀ ਗਈ ਤੇ ਨਾ ਹੀ ਫੀਸ ਅਡਜਸਟ ਕੀਤੀ ਗਈ। ਨੋਇਡਾ ਦੇ ਡੀਐੱਮ ਨੇ ਹੁਣ ਇਨ੍ਹਾਂ ਸਕੂਲਾਂ ਦੀ ਪਛਾਣ ਕੀਤੀ ਹੈ ਤੇ ਅਜਿਹੇ ਸਕੂਲਾਂ ‘ਤੇ 1-1 ਲੱਖ ਦਾ ਜੁਰਮਾਨਾ ਲਗਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: