ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਨੂੰ ਰੇਮਨ ਮੈਗਸੇਸੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਤਿੱਬਤੀ ਭਾਈਚਾਰੇ ਲਈ ਸੰਘਰਸ਼ ਕਰਨ ਤੇ ਤਿੱਬਤੀ ਸੰਸਕ੍ਰਿਤੀ ਨੂੰ ਪ੍ਰੇਰਣਾ ਦਿਵਾਉਣ ਲਈ ਦਿੱਤਾ ਗਿਆ। ਉਨ੍ਹਾਂ ਨੂੰ ਇਸ ਐਵਾਰਡ ਲਈ 1959 ਵਿਚ ਚੁਣਿਆ ਗਿਆ ਸੀ ਪਰ ਉਦੋਂ ਚੀਨ ਦੀ ਵਜ੍ਹਾ ਨਾਲ ਉਹ ਤਿੱਬਤ ਤੋਂ ਭੱਜ ਕੇ ਆਰਤ ਆ ਗਏ ਸਨ, ਇਸ ਵਜ੍ਹਾ ਨਾਲ ਪੁਰਸਕਾਰ ਲੈਣ ਨਹੀਂ ਜਾ ਸਕੇ ਸਨ।
ਹੁਣ 62 ਸਾਲ ਬਾਅਦ ਰੇਮਨ ਮੈਗਸੇਸੇ ਦੀ ਟੀਮ ਦਲਾਈ ਲਾਮਾ ਨੂੰ ਹਿਮਾਚਲ ਸਥਿਤ ਉਨ੍ਹਾਂ ਦੇ ਘਰ ਇਹ ਪੁਰਸਕਾਰ ਦੇਣ ਪਹੁੰਚੀ। ਦਲਾਈ ਲਾਮਾ ਨੂੰ ਦਿੱਤਾ ਜਾਣ ਵਾਲਾ ਇਹ ਪਹਿਲਾ ਇੰਟਰਨੈਸ਼ਨਲ ਐਵਾਰਡ ਸੀ।
1959 ਵਿਚ ਜਦੋਂ ਦਲਾਈ ਲਾਮਾ ਨੂੰ ਰੇਮਨ ਮੈਗਸੇਸੇ ਐਵਾਰਡ ਦੇਣ ਦਾ ਐਲਾਨ ਕੀਤਾ ਸੀ ਉਦੋਂ ਤਿੱਬਤ ਵਿਚ ਬੁੱਧ ਧਰਮ ਨੂੰ ਮੰਨਣ ਵਾਲੇ ਸਮਰਥਕਾਂ ਨੂੰ ਚੀਨ ਤੰਗ ਕਰ ਰਿਹਾ ਸੀ। ਚਨੀ ਹਮਲਿਆਂ ਤੋਂ ਪ੍ਰੇਸ਼ਾਨ ਹੋ ਕੇ ਦਲਾਈ ਲਾਮਾ 1959 ਵਿਚ ਤਿੱਬਤ ਤੋਂ ਭੱਜ ਕੇ ਭਾਰਤ ਆ ਗਏ ਸਨ। ਇਸ ਵਜ੍ਹਾ ਨਾਲ ਉਹ ਐਵਾਰਡ ਨਹੀਂ ਲੈਣ ਜਾ ਸਕੇ ਸਨ। ਉਨ੍ਹਾਂ ਦੇ ਵੱਡੇ ਭਰਾ ਗਿਆਲੋ ਥੋਂਡੇਨ ਨੇ ਪ੍ਰੋਗਰਾਮ ਵਿਚ ਜਾ ਕੇ ਪੁਰਸਕਾਰ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ : ‘Z’ ਸਕਿਉਰਿਟੀ ਲਈ PM ਮੋਦੀ ਨੂੰ ਮਿਲੇਗੀ ਰਾਖੀ ਸਾਵੰਤ, ਬੋਲੀ-‘ਕੰਗਨਾ ਰਣੌਤ ਨੂੰ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀਂ ?
ਰੇਮਨ ਮੈਗਸੇਸੇ ਐਵਾਰਡ ਫਿਲੀਪੀਂਸ ਦੇ 7ਵੇਂ ਰਾਸ਼ਟਰਪਤੀ ਰੇਮਨ ਮੈਗਸੇਸੇ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਇਸ ਦੀ ਸਥਾਪਨ 1957 ਵਿਚ ਕੀਤੀ ਗਈ ਸੀ। ਸਮਾਜਿਕ ਸੁਧਾਰ ਦੇ ਖੇਤਰ ਵਿਚ ਜੋ ਵੀ ਚੰਗਾ ਕੰਮ ਕਰਦਾ ਹੈ, ਉਸ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਜਾਂਦਾ ਹੈ। ਇਸ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਵੀ ਕਿਹਾ ਜਾਂਦਾ ਹੈ। ਇਸ ਪੁਰਸਕਾਰ ਦੀ ਸਥਾਪਨਾ ਦੇ ਪਿੱਛੇ ਫਿਲੀਪੀਂਸ ਸਰਕਾਰ ਦੇ ਨਾਲ-ਨਾਲ ਰਾਕਫੇਲਰ ਸੁਸਾਇਟੀ ਦਾ ਵੀ ਯੋਗਦਾਨ ਹੈ। ਇਹ ਸੁਸਾਇਟੀ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸਥਿਤ ਹੈ।
ਵੀਡੀਓ ਲਈ ਕਲਿੱਕ ਕਰੋ -: