ਇਕ ਮਹਿਲਾ 11 ਸਾਲ ਤੱਕ ਪੇਟ ਦਰਦ ਨਾਲ ਜੂਝਦੀ ਰਹੀ। ਉਹ ਇਸ ਦਰਦ ਨੂੰ ਸਾਧਾਰਨ ਸਮਝ ਕੇ ਟਾਲ ਦਿੰਦੀ ਸੀ। ਜਦੋਂ ਕਦੇ ਦਰਦ ਵਧਦਾ ਤਾਂ ਪੈਨਕੀਲਰਸ ਲੈ ਲੈਂਦੀ ਪਰ ਇਸੇ ਲਾਪ੍ਰਵਾਹੀ ਦੇ ਚੱਲਦਿਆਂ ਉਸ ਦਾ ਪੇਟ ਦਰਦ ਹੱਦ ਤੋਂ ਜ਼ਿਆਦਾ ਵਧ ਗਿਆ ਜਿਸ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ। ਡਾਕਟਰਾਂ ਨੇ ਉਸ ਦੀ MRI ਕੀਤੀ। ਐੱਮਆਰ ਵਿਚ ਜੋ ਚੀਜ਼ ਨਿਕਲੀ ਉਸ ਨਾਲ ਮਹਿਲਾ ਸਣੇ ਡਾਕਟਰ ਵੀ ਹੈਰਾਨ ਰਹਿ ਗਏ।
ਮਾਮਲਾ ਕੋਲੰਬੀਆ ਦਾ ਹੈ, ਜਿਥੇ 39 ਸਾਲਾ ਮਾਰੀਆ ਏਡਰਲਿੰਡਾ ਫੋਰੀਓ ਨਾਂ ਦੀ ਮਹਿਲਾ ਦੇ ਪੇਟ ਨਾਲ ਸੂਈ ਤੇ ਧਾਗਾ ਨਿਕਲਿਆ ਹੈ। ਉਨ੍ਹਾਂ ਨੂੰ ਪਿਛਲੇ 11 ਸਾਲ ਤੋਂ ਪੇਟ ਵਿਚ ਦਰਦ ਮਹਿਸੂਸ ਹੋ ਰਿਹਾ ਸੀ ਪਰ ਹੁਣੇ ਜਿਹੇ ਜਦੋਂ ਉਨ੍ਹਾਂ ਨੇ ਜਾਂਚ ਕਰਾਈ ਤਾਂ ਪਤਾ ਲੱਗਾ ਕਿ ਇਸ ਦਰਦ ਦੀ ਵਜ੍ਹਾ ਉਸ ਦੇ ਪੇਟ ਵਿਚ ਮੌਜੂਦ ਸੂਈ ਤੇ ਧਾਗਾ ਹੈ। ਫਿਲਹਾਲ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਉਸ ਨੂੰ ਕੱਢ ਦਿੱਤਾ ਹੈ।
ਮਾਰੀਆ ਨੇ ਦੱਸਿਆ ਕਿ ਪਹਿਲਾਂ ਤਾਂ ਆਪਣੇ ਪੇਟ ਵਿਚ ਉਠ ਰਹੇ ਦਰਦ ਨੂੰ ਸਾਧਾਰਨ ਮੰਨਦੀ ਰਹੀ ਪਰ ਜਦੋਂ ਇਹ ਦਰਦ ਬਰਦਾਸ਼ਤ ਨਹੀਂ ਹੋਇਆ ਤਾਂ ਡਾਕਟਰ ਕੋਲ ਗਈ। ਇਥੇ ਉਸ ਦਾ MRI ਕਰਾਇਆ ਗਿਆ ਤਾਂ ਪਤਾ ਲੱਗਾ ਕਿ ਪੇਟ ਵਿਚ ਸੂਈ ਤੇ ਧਾਗਾ ਪਿਆ ਹੋਇਆ ਸੀ।
ਮਾਰੀਆ ਨੇ ਦੱਸਿਆ ਕਿ 4 ਬੱਚਿਆਂ ਦੇ ਜਨਮ ਦੇ ਬਾਅਦ ਆਪ੍ਰੇਸ਼ਨ ਕਰਾਇਆ ਸੀ ਤਾਂ ਕਿ ਹੋਰ ਬੱਚੇ ਨਾ ਹੋਣ ਪਰ ਆਪ੍ਰੇਸ਼ਨ ਦੇ ਬਾਅਦ ਤੋਂ ਪੇਟ ਵਿਚ ਦਰਦ ਰਹਿਣ ਲੱਗਾ। ਕਦੇ ਘੱਟ ਤਾਂ ਕਦੇ ਜ਼ਿਆਦਾ। ਸ਼ੁਰੂ ਵਿਚ ਸਥਾਨਕ ਡਾਕਟਰਾਂ ਨੇ ਪੇਨਕਿਲਰਸ ਦੇ ਕੇ ਦਰਦ ਨੂੰ ਕੰਟਰੋਲ ਕਰ ਲਿਆ ਪਰ ਫੁੱਲ ਟਾਈਮ ਆਰਾਮ ਨਹੀਂ ਮਿਲ ਸਕਿਆ। ਕਦੇ ਕਦੇ ਮਾਰੀਆ ਦੇ ਪੇਟ ਵਿਚ ਇੰਨਾ ਤੇਜ਼ ਦਰਦ ਹੁੰਦਾ ਸੀ ਕਿ ਉਹ ਰਾਤ ਭਰ ਸੌਂ ਨਹੀਂ ਪਾਉਂਦੀ ਸੀ। ਲਗਭਗ 11 ਸਾਲ ਤੱਕ ਉਹ ਇਸ ਨਾਲ ਜੂਝਦੀ ਰਹੀ। ਆਖਿਰ ਜਦੋਂ ਉਸ ਨੇ ਅਲਟਰਾਸਾਊਂਟ ਤੇ MRI ਕਰਾਈ ਤਾਂ ਅਸਲ ਵਜ੍ਹਾ ਪਤਾ ਲੱਗੀ।
ਇਹ ਵੀ ਪੜ੍ਹੋ : ਬਿਲਾਵਲ ਦੇ ਭਾਰਤ ਦੌਰੇ ਤੋਂ ਪਹਿਲਾਂ ਜੈਸ਼ੰਕਰ ਦੀ ਪਾਕਿਸਤਾਨ ਨੂੰ ਦੋ-ਟੁਕ-‘ਅੱਤਵਾਦ ਫੈਲਾਉਣ ਵਾਲੇ ਦੇਸ਼ ਨਾਲ ਸਬੰਧ ਮੁਸ਼ਕਲ’
ਜਾਣਕਾਰੀ ਮੁਤਾਬਕ ਜਦੋਂ ਮਾਰੀਆ ਨੇ ਆਪਣਾ ਫੈਲੋਪੀਅਨ ਟਿਊਬ ਦਾ ਆਪ੍ਰੇਸ਼ਨ ਕਰਵਾਇਆ ਸੀ ਤਾਂ ਉਦੋਂ ਸੂਈ-ਧਾਗਾ ਡਾਕਟਰਾਂ ਦੀ ਗਲਤੀ ਨਾਲ ਉਸ ਦੇ ਪੇਟ ਵਿਚ ਰਹਿ ਗਿਆ ਸੀ। ਇਸੇ ਵਜ੍ਹਾ ਨਾਲ ਉਹ ਸਾਲਾਂ ਤੱਕ ਦਰਦ ਵਿਚ ਰਹੀ। ਫਿਲਹਾਲ ਉਸ ਨੂੰ ਕੱਢ ਦਿੱਤਾ ਗਿਆ ਹੈ ਤੇ ਮਾਰੀਆ ਸਾਧਾਰਨ ਜ਼ਿੰਦਗੀ ਇੰਜੁਆਏ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਵੀਡੀਓ ਲਈ ਕਲਿੱਕ ਕਰੋ -: