ਗੁਰਦਾਸਪੁਰ ਸੈਕਟਰ ਵਿਚ ਪਾਕਿਸਤਾਨ ਵੱਲੋਂ ਵੜ ਰਹੇ ਇਕ ਡ੍ਰੋਨ ਨੂੰ ਫੌਜੀਆਂ ਨੇ ਫਾਇਰਿੰਗ ਕਰਕੇ ਸਰਹੱਦ ਪਾਰ ਕਰਨ ਤੋਂ ਰੋਕ ਦਿੱਤਾ। ਗੋਲੀ ਦਾਗੇ ਜਾਣ ‘ਤੇ ਡ੍ਰੋਨ ਪਾਕਿਸਤਾਨ ਪਰਤ ਗਿਆ। ਬੀਐੱਸਐੱਫ ਪੰਜਾਬ ਫਰੰਟਅਰ ਮੁਤਾਬਕ ਇਲਾਕੇ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ। ਸਰਹੱਦ ਨਾਲ ਲੱਗਦੇ ਇਲਾਕੇ ਵਿਚ ਸਖਤ ਨਿਗਰਾਨੀ ਹੋ ਰਹੀ ਹੈ।
BSF ਦੇ ਜਵਾਨਾਂ ਵਿਚ ਰਾਤ ਅਟਾਰੀ ਸਰਹੱਦ ‘ਤੇ ਸਥਿਤ ਪਿੰਡ ਧਨੋਏ ਕਲਾਂ ਕੋਲ ਪਾਕਿਸਤਾਨੀ ਡ੍ਰੋਨ ਨੂੰ ਡੇਗ ਦਿੱਤਾ ਸੀ। ਸਰਹੱਦੀ ਪਿੰਡ ਇਲਾਕੇ ਵਿਚ ਗਸ਼ਤ ਕਰ ਰਹੀ ਟੁਕੜੀ ਨੇ ਰਾਤ ਲਗਭਗ ਸਵਾ 2 ਵਜੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਇਕ ਵਾਰ ਫਿਰ ਨਾਕਾਮ ਕਰ ਦਿੱਤਾ। ਇਸ ਦੇ ਤੁਰੰਤ ਬਾਅਦ ਚਲਾਈ ਸਰਚ ਮੁਹਿੰਮ ਦੌਰਾਨ ਬੀਐੱਸੈੱਫ ਨੇ ਧਨੋਆ ਕਲਾਂ ਪਿੰਡ ਦੇ ਬਾਹਰ ਸਥਿਤ ਖੇਤਾਂ ਵਿਚ ਟੁੱਟਿਆ ਡ੍ਰੋਨ ਬਰਾਮਦ ਕੀਤਾ। ਇਸ ਤੋਂ ਇਲਾਵਾ ਬੀਐੱਸਐੱਫ ਨੇ ਹੈਰੋਇਨ ਦੇ ਦੋ ਪੈਕੇਟ ਤੇਅਫੀਮ ਦੇ ਦੋ ਛੋਟੇ ਪੈਕੇਟ ਬਰਾਮਦ ਕੀਤੇ।
ਵੀਡੀਓ ਲਈ ਕਲਿੱਕ ਕਰੋ -: