ਭਾਰਤ-ਪਾਕਿਸਤਾਨ ਸਰਹੱਦ ‘ਤੇ ਹੈਰੋਇਨ ਦੀ ਤਸਕਰੀ ਲਈ ਡ੍ਰੋਨ ਦਾ ਇਸਤੇਮਾਲ ਵਧਦਾ ਜਾ ਰਿਹਾ ਹੈ। ਤਿੰਨ ਦਿਨਾਂ ਵਿਚ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਤੀਜੀ ਕੋਸ਼ਿਸ਼ ਨੂੰ ਅਸਫਲ ਕੀਤਾ ਹੈ। ਅੰਮ੍ਰਿਤਸਰ ਬਾਰਡਰ ‘ਤੇ BSF ਦੇ ਜਵਾਨਾਂ ਨੇ 56 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਨੂੰ ਬਰਾਮਦ ਕੀਤਾ ਹੈ।
ਬੀਐੱਸਐੱਫ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਬਟਾਲੀਅਨ 113 ਦੇ ਜਵਾਨ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਧੀਨ ਆਉਂਦੀ ਬੀਓਪੀ ਘਣੀਕੇ ਬੇਟ ‘ਤੇ ਗਸ਼ਤ ‘ਤੇ ਸਨ। ਰਾਤ 2 ਵਜੇ ਡ੍ਰੋਨ ਦੇ ਭਾਰਤੀ ਸਰਹੱਦ ਵਿਚ ਆਉਣ ਦੀ ਆਵਾਜ਼ ਦਿੱਤੀ ਸੀ। ਆਵਾਜ਼ ਸੁਣਦੇ ਹੀ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। 4 ਮਿੰਟ ਭਾਰਤੀ ਸਰਹੱਦ ਵਿਚ ਰਹਿਣ ਦੇ ਬਾਅਦ ਭਾਰਤ 2.04 ਵਜੇ ਡ੍ਰੋਨ ਵਾਪਸ ਪਰਤ ਗਿਆ।
ਦੂਜੇ ਪਾਸੇ ਬੀਓਪੀ ਰਾਮਕੋਟ ਪੁਲਿਸ ਸਟੇਸ਼ਨ ਲੋਪੋਕੇ ਤੋਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਬਟਾਲੀਅਨ 22 ਦੇ ਜਵਾਨ ਸਵੇਰੇ ਗਸ਼ਤ ‘ਤੇ ਸਨ। ਲਗਭਗ 10 ਵਜੇ ਉਨ੍ਹਾਂ ਨੂੰ ਇਕ ਪੈਕੇਟ ਦਿਖਾਈ ਦਿੱਤਾ ਜਿਸ ‘ਤੇ ਲਾਈਟ ਬਲਿਕਿੰਗ ਸਟ੍ਰਿਪਸ ਤੇ ਹੁੱਕ ਲੱਗੀ ਹੋਈ ਸੀ।
ਇਹ ਵੀ ਪੜ੍ਹੋ : PSEB ਨੇ ਐਲਾਨਿਆ 8ਵੀਂ ਕਲਾਸ ਦਾ ਨਤੀਜਾ, ਲੜਕੀਆਂ ਨੇ ਮਾਰੀ ਬਾਜ਼ੀ, 98.01 ਫੀਸਦੀ ਰਿਹਾ ਰਿਜ਼ਲਟ
ਇਸ ਖੇਪ ਨੂੰ ਵੀ ਡ੍ਰੋਨ ਰਾਹੀਂ ਡ੍ਰੋਪ ਕੀਤਾ ਗਿਆ। ਜਦੋਂ ਖੇਪ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ 5 ਪੈਕੇਟ ਬਰਾਮਦ ਕੀਤੇ ਗਏ ਜਿਸ ਨੂੰ ਜਾਂਚ ਦੇ ਬਾਅਦ ਖੋਲ੍ਹਿਆ ਗਿਆ ਤਾਂ ਉਸ ਦਾ ਕੁੱਲ ਭਾਰ 7.980 ਕਿਲੋ ਨਿਕਲਿਆ ਜਿਸ ਦੀ ਕੌਮਾਂਤਰੀ ਕੀਮਤ ਲਗਭਗ 56 ਕਰੋੜ ਰੁਪਏ ਹੈ।
ਅੰਮ੍ਰਿਤਸਰ ਬਾਰਡਰ ‘ਤੇ ਬੀਓਪੀ ਪੁਲ ਮੌਰਾਂ ‘ਤੇ ਬੀਐੱਸਐੱਫ ਨੇ ਫਾਇਰਿੰਗ ਕਰਕੇ ਡ੍ਰੋਨ ਡੇਗਣ ਵਿਚ ਸਫਲਤਾ ਹਾਸਲ ਕੀਤੀ। BSF ਦੇ ਜਵਾਨਾਂ ਨੇ ਸਰਚ ਦੇ ਬਾਅਦ ਡ੍ਰੋਨ ਤੋਂ ਇਲਾਵਾ ਦੋ ਕਿਲੋਗ੍ਰਾਮ ਹੈਰੋਇਨ ਤੇ 170 ਗ੍ਰਾਮ ਅਫੀਮ ਦੀਆਂ ਦੋ ਡੱਬੀਆਂ ਵੀ ਬਰਾਮਦ ਕੀਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: