ਟਾਰਗੈੱਟ ਕੀਲਿੰਗ ਨਾਲ ਜੁੜੇ ਪੁਜਾਰੀ ਹੱਤਿਆਕਾਂਡ ਵਿਚ NIA ਦੀ ਵਿਸ਼ੇਸ਼ ਅਦਾਲਤ ਨੇ ਕੈਨੇਡਾ ਵਿਚ ਲੁਕੇ ਅਰਸ਼ਦੀਪ ਸਿੰਘ ਉਰਫ ਡੱਲਾ ਤੇ ਹਰਦੀਪ ਸਿੰਘ ਨਿੱਜਰ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਦਾਲਤ ਨੇ ਦੋਵਾਂ ਨੂੰ ਇਕ ਮਹੀਨੇ ਵਿਚ ਅਦਾਲਤ ਸਾਹਮਣੇ ਪੇਸ਼ ਹੋਣ ਦਾ ਸਮਾਂ ਦਿੱਤਾ ਹੈ ਨਹੀਂ ਤਾਂ 18 ਮਈ ਨੂੰ ਉਸ ਨੂੰ ਭਗੌੜਾ ਐਲਾਨ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵਗੀ।
ਐੱਨਆਈਏ ਨੇ ਨੋਟਿਸ ਦੋਸ਼ੀਆਂ ਦੇ ਘਰਾਂ ‘ਤੇ ਲਗਾ ਦਿੱਤੇ ਹਨ। ਨਾਲ ਹੀ ਆਪਣੀ ਵੈੱਬਸਾਈਟ ਤੇ ਵੱਖ-ਵੱਖ ਸੰਚਾਰ ਮਾਧਿਅਮਾਂ ਤੇ ਇਸਦੀ ਸੂਚਨਾ ਵੀ ਪ੍ਰਕਾਸ਼ਿਤ ਕਰ ਦਿੱਤੀ ਹੈ। ਇਸ ਦੇ ਬਾਅਦ ਅਗਲੀ ਕਾਰਵਾਈ ਹੋਵੇਗੀ। ਦੋਵੇਂ ਮੁਲਜ਼ਮ ਮੂਲ ਤੌਰ ਤੋਂ ਮੋਗਾ ਤੇ ਜਲੰਧਰ ਕੋਲ ਸਥਿਤ ਪਿੰਡ ਦੇ ਰਹਿਣ ਵਾਲੇ ਹਨ।
ਸਾਲ 2021 ਵਿਚ ਜਲੰਧਰ ਵਿਚ ਹਿੰਦੂ ਪੁਜਾਰੀ ਦੀ ਹੱਤਿਆ ਕੀਤੀ ਗਈ ਸੀ। ਪਹਿਲਾਂ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਕਰ ਰਹੀ ਸੀ ਪਰ ਬਾਅਦ ਵਿਚ ਮਾਮਲਾ ਟਾਰਗੈੱਟ ਕੀਲਿੰਗ ਨਾਲ ਜੁੜਿਆ ਹੋਣ ਕਾਰਨ NIA ਨੂੰ ਸੌਂਪਿਆ ਗਿਆ। ਐੱਨਆਈਏ ਨੇ ਇਸ ਮਾਮਲੇ ਵਿਚ 8 ਅਕਤੂਬਰ 2021 ਨੂੰ ਕੇਸ ਦਰਜ ਕੀਤਾ ਸੀ। ਮਾਮਲੇ ਵਿਚ ਪੁਲਿਸ ਅਰਸ਼ਦੀਪ ਸਿੰਘ ਉਰਫ ਡੱਲਾ, ਹਰਦੀਪ ਸਿੰਘ ਨਿੱਜਰ, ਗਗਨਦੀਪ ਸਿੰਘ ਸਣੇ ਕਈ ਲੋਕਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤੇ ਸਨ ਪਰ ਨਿੱਜਰ ਫੜਿਆ ਨਹੀਂ ਗਿਆ। ਇਸ ਦੇ ਬਾਅਦ NIA ਨੇ ਉਸ ‘ਤੇ 10 ਲੱਖ ਦਾ ਇਨਾਮ ਐਲਾਨ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜਾਜ਼, ਜਲਦ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਕੁਝ ਸਾਲ ਪਹਿਲਾਂ ਪੰਜਾਬ ਵਿਚ ਇਕ ਦੇ ਬਾਅਦ ਇਕ ਵੱਖ-ਵੱਖ ਧਾਰਮਿਕ ਨੇਤਾਵਾਂ ਦੀ ਹੱਤਿਆ ਹੋਈ ਸੀ। ਪੰਜਾਬ ਪੁਲਿਸ ਨੇ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਜਾਂਚ ਵਿਚ ਪਤਾ ਲੱਗਾ ਕਿ ਇਸ ਹੱਤਿਆਕਾਂਡ ਦਾ ਲਿੰਕ ਵਿਦੇਸ਼ ਨਾਲ ਜੁੜਿਆ ਹੈ। ਮਾਮਲੇ ਦੀ ਜਾਂਚ NIA ਨੂੰ ਸੌਂਪੀ ਗਈ। ਐੱਨਆਈਏ ਨੇ ਨਵੇਂ ਸਿਰੇ ਤੋਂ ਕੇਸ ਦਰਜ ਕਰਕੇ ਆਪਣੀ ਜਾਂਚ ਕੀਤੀ ਤੇ ਦੋਸ਼ ਪੱਤਰ ਦਾਇਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: