ਏਜੰਟਾਂ ਨੇ ਰੁਜ਼ਗਾਰ ਦੀ ਭਾਲ ਵਿੱਚ ਪਠਾਨਕੋਟ ਤੋਂ ਸਪੇਨ ਜਾ ਰਹੇ ਪਠਾਨਕੋਟ ਦੇ ਦੋ ਨੌਜਵਾਨਾਂ ਨੂੰ ਬੇਲਾਰੂਸ ਦੇ ਜੰਗਲ ਵਿੱਚ ਛੱਡ ਦਿੱਤਾ। ਇਨ੍ਹਾਂ ਨੌਜਵਾਨਾਂ ‘ਚੋਂ ਇਕ ਲਾਤਵੀਅਨ ਪੁਲਿਸ ਕੈਂਪ ‘ਚ ਹੈ, ਜਦਕਿ ਦੂਜੇ ਦਾ ਪਤਾ ਨਹੀਂ ਲੱਗ ਸਕਿਆ ਹੈ। ਲਾਪਤਾ ਹੋਏ ਪਿੰਡ ਸਿਉਂਟੀ ਦੇ ਰਹਿਣ ਵਾਲੇ 28 ਸਾਲਾਂ ਨੌਜਵਾਨ ਕਰਨ ਸਿੰਘ ਠਾਕੁਰ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਆਖਰੀ ਵਾਰ 15 ਅਪ੍ਰੈਲ ਨੂੰ ਕਰਨ ਦਾ ਫੋਨ ਆਇਆ ਸੀ, ਜਿਸ ‘ਚ ਉਸ ਨੇ ਦੱਸਿਆ ਸੀ ਕਿ ਉਹ 4 ਦਿਨਾਂ ਤੋਂ ਬਰਫ ‘ਚ ਘੁੰਮ ਰਿਹਾ ਹੈ। ਖਾਣ ਨੂੰ ਰੋਟੀ ਨਹੀਂ ਤੇ ਪੀਣ ਲਈ ਪਾਣੀ ਨਹੀਂ। ਮੇਰੇ ਪੈਰ ਬਰਫ਼ ਵਿੱਚ ਚੱਲਣ ਨਾਲ ਗੱਲਣ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਏਜੰਟਾਂ ਨੇ ਉਨ੍ਹਾਂ ਦੇ ਫ਼ੋਨ ਬੰਦ ਕਰ ਦਿੱਤੇ ਹਨ। ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।
ਕਰਨ ਸਿੰਘ ਠਾਕੁਰ ਦੇ ਪਿਤਾ ਰਘੂਨਾਥ ਸਿੰਘ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ, ਜਿਨ੍ਹਾਂ ਵਿਚੋਂ ਉਸ ਦਾ ਵੱਡਾ ਪੁੱਤਰ ਕਰਨ ਸਿੰਘ ਕੰਮ ਦੀ ਭਾਲ ਵਿਚ ਇਸ ਸਾਲ ਜਨਵਰੀ ਵਿਚ ਸਪੇਨ ਜਾਣ ਲਈ ਇਕ ਪ੍ਰਾਈਵੇਟ ਏਜੰਟ ਨੂੰ ਮਿਲਿਆ ਸੀ। ਏਜੰਟ ਨੇ ਉਸ ਤੋਂ 14 ਲੱਖ ਰੁਪਏ ਮੰਗੇ ਅਤੇ ਵਾਅਦਾ ਕੀਤਾ ਕਿ ਕਰਨ ਨੂੰ ਸਿੱਧੇ ਰਸਤੇ ਰਾਹੀਂ ਸਪੇਨ ਭੇਜ ਦਿੱਤਾ ਜਾਵੇਗਾ। ਕਰਨ ਅਤੇ ਅਸ਼ਵਨੀ ਸਪੇਨ ਜਾਣ ਲਈ 10 ਜਨਵਰੀ ਨੂੰ ਦਿੱਲੀ ਏਅਰਪੋਰਟ ‘ਤੇ ਪਹੁੰਚੇ ਪਰ ਏਜੰਟ ਨੇ ਉਨ੍ਹਾਂ ਨੂੰ ਦੁਬਈ ‘ਚ ਉਤਾਰ ਦਿੱਤਾ।
ਕੁਝ ਦਿਨ ਦੁਬਈ ਵਿਚ ਰਹਿਣ ਤੋਂ ਬਾਅਦ ਉਸ ਨੂੰ ਵਾਪਸ ਦਿੱਲੀ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਬੱਸ ਰਾਹੀਂ ਲਖਨਊ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਲਖਨਊ ਹਵਾਈ ਅੱਡੇ ਤੋਂ ਰੂਸ ਭੇਜਿਆ ਗਿਆ। ਰਘੂਨਾਥ ਨੇ ਦੱਸਿਆ ਕਿ ਬਟਾਲਾ ਦੇ ਕਰਨ, ਅਸ਼ਵਨੀ ਅਤੇ ਪ੍ਰਭਜੋਤ ਨੂੰ ਰੂਸ ਤੋਂ ਟੈਕਸੀ ਵਿੱਚ ਬਿਠਾ ਕੇ ਬੇਲਾਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ ਗਿਆ, ਜਿੱਥੇ ਉਹ ਕਈ ਦਿਨ ਭਟਕਦੇ ਰਹੇ। ਪਰਿਵਾਰ ਦੀ ਕਰਨ ਨਾਲ 15 ਮਾਰਚ ਨੂੰ ਆਖਰੀ ਵਾਰ ਗੱਲਬਾਤ ਹੋਈ ਸੀ, ਜਿਸ ਦੌਰਾਨ ਉਸ ਨੇ ਦੱਸਿਆ ਕਿ ਉਹ 4 ਦਿਨਾਂ ਤੋਂ ਬਿਨਾਂ ਖਾਣ-ਪੀਣ ਤੋਂ ਭਟਕ ਰਿਹਾ ਹੈ। ਇਸ ਤੋਂ ਬਾਅਦ ਪਰਿਵਾਰ ਨਾਲ ਕਰਨ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਮਾਮਲਾ, ਮਾਨ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ, ਹੁਣ ਤੱਕ 11 ਮੌਤਾਂ
ਕਰਨ ਦੇ ਨਾਲ ਗਏ ਇਸੇ ਪਿੰਡ ਦੇ ਅਸ਼ਵਨੀ ਅਤੇ ਬਟਾਲਾ ਦੇ ਪ੍ਰਭਜੋਤ ਨੂੰ ਸੁਰੱਖਿਆ ਅਧਿਕਾਰੀਆਂ ਨੇ ਫੜ ਕੇ ਕੈਂਪ ਵਿੱਚ ਰੱਖਿਆ ਹੈ, ਪਰ ਅਜੇ ਤੱਕ ਕਰਨ ਬਾਰੇ ਕੋਈ ਖ਼ਬਰ ਨਹੀਂ ਮਿਲੀ ਹੈ। ਕਰਨ ਦੇ ਪਿਤਾ ਰਘੂਨਾਥ ਸਿੰਘ ਨੇ ਦੱਸਿਆ ਕਿ ਬਾਕੀ ਲੜਕਿਆਂ ਨੂੰ ਪਤਾ ਲੱਗਾ ਕਿ ਕਰਨ ਬੇਲਾਰੂਸ ਦੇ ਜੰਗਲ ਵਿੱਚ ਉਨ੍ਹਾਂ ਤੋਂ ਵੱਖ ਹੋ ਗਿਆ ਹੈ। ਕਰਨ ਦੀ ਮਾਂ ਦਰਸ਼ਨਾ ਨੇ ਦੱਸਿਆ ਕਿ ਸੰਸਦ ਮੈਂਬਰ ਸੰਨੀ ਦਿਓਲ ਰਾਹੀਂ ਰੂਸੀ ਦੂਤਘਰ ਨਾਲ ਸੰਪਰਕ ਕੀਤਾ ਗਿਆ ਹੈ। ਜਿੱਥੋਂ ਅਸ਼ਵਨੀ ਅਤੇ ਪ੍ਰਭਜੋਤ ਬਾਰੇ ਜਾਣਕਾਰੀ ਮਿਲੀ ਹੈ ਪਰ ਅਜੇ ਤੱਕ ਕਰਨ ਬਾਰੇ ਕੋਈ ਖਬਰ ਨਹੀਂ ਮਿਲੀ ਹੈ। ਪਰਿਵਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੇਲਾਰੂਸ ਦੇ ਜੰਗਲਾਂ ਵਿੱਚ ਉਨ੍ਹਾਂ ਦੇ ਪੁੱਤਰ ਦਾ ਪਤਾ ਲਗਾ ਕੇ ਉਸ ਨੂੰ ਵਾਪਸ ਪਠਾਨਕੋਟ ਭੇਜਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: