ਲੁਧਿਆਣਾ ਵਿਚ ਗਿਆਸਪੁਰਾ ਸੂਆ ਰੋਡ ਗੈਸ ਕਾਂਡ ‘ਚ ਵੱਡਾ ਖੁਲਾਸਾ ਹੋਇਆ ਹੈ। ਮਰਨ ਵਾਲੇ ਕਿਸ ਵਜ੍ਹਾ ਨਾਲ ਮਰੇ ਹਨ ਇਸ ਦਾ ਵੀ ਖੁਲਾਸਾ NDRF ਦੀ ਟੀਮ ਨੇ ਕੀਤਾ ਹੈ। ਮਰਨ ਵਾਲਿਆਂ ਦੀ ਜਾਨ ਹਾਈਡ੍ਰੋਜਨ ਸਲਫਾਈਡ ਨਾਲ ਹੋਈ ਹੈ। NDRF ਅਧਿਕਾਰੀਆਂ ਮੁਤਾਬਕ ਜਦੋਂ ਉਹ ਇਥੇ ਆਏ ਤਾਂ ਕੱਲ੍ਹ ਹਵਾ ਵਿਚ ਇਸ ਗੈਸ ਦਾ ਲੈਵਲ 200 ਪਾਰ ਸੀ ਜੋ ਸੀਵਰੇਜ ਤੋਂ ਨਿਕਲ ਰਹੀ ਸੀ। ਇਸ ਦੇ ਬਾਅਦ ਨਿਗਮ ਦੀ ਮਦਦ ਨਾਲ ਸੀਵਰੇਜ ਲਾਈਨ ਵਿਚ ਕਾਸਟਿਕ ਸੋਡਾ ਪਾਇਆ ਗਿਆ ਜਿਸ ਦੇ ਬਾਅਦ ਗੈਸ ਦੇ ਅਸਰ ਨੂੰ ਘੱਟ ਕੀਤਾ ਗਿਆ। ਹੁਣ ਮਾਤਰਾ ਕਾਫੀ ਹੱਦ ਤੱਕ ਕੰਟਰੋਲ ਵਿਚ ਹੈ।
ਗੈਸ ਬਣੀ ਕਿਵੇਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਗੈਰ ਲੀਕ ਦਾ ਖੁਲਾਸਾ ਸੀਵਰੇਜ ਤੋਂ ਲਏ ਗਏ ਸੈਂਪਲਾਂ ਨਾਲ ਹੋਇਆ। ਫੋਰੈਂਸਿੰਕ ਟੀਮ ਵੱਲੋਂ ਜਦੋਂ ਸੀਵੇਰਜ ਦੇ ਸੈਂਪਲ ਖਰੜ ਕੈਮੀਕਲ ਲੈਬ ਵਿਚ ਭੇਜੇ ਗਏ ਤਾਂ ਸਾਫ ਹੋਇਆ ਕਿ ਸੀਵਰੇਜ ਵਿਚ H2S ਦੇ ਅੰਸ਼ ਹਨ।
ਹਾਈਡ੍ਰੋਜਨ ਸਲਫਾਈਡ ਇੰਨਾ ਖਤਰਨਾਕ ਹੈ ਕਿ ਇੱਕ ਵਾਰ ਸਾਹ ਲੈਣ ਤੋਂ ਬਾਅਦ, ਹਾਈਡ੍ਰੋਜਨ ਸਲਫਾਈਡ ਫੇਫੜਿਆਂ ਦੁਆਰਾ ਜਲਦੀ ਜਜ਼ਬ ਹੋ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਦਿਲ ਦਾ ਦੌਰਾ ਪੈ ਸਕਦਾ ਹੈ ਜਾਂ ਮੌਤ ਵੀ ਹੋ ਸਕਦੀ ਹੈ ਕਿਉਂਕਿ ਇਹ ਤੰਤੂ ਵਿਗਿਆਨ ਅਤੇ ਦਿਲ ਦੇ ਟਿਸ਼ੂਆਂ ਨੂੰ ਪ੍ਰਭਾਵਿਤ ਕਰਦਾ ਹੈ। ਹਾਈਡ੍ਰੋਜਨ ਸਲਫਾਈਡ ਨਾਲ ਕਈ ਵਾਰ ਅਜਿਹੇ ਮਾਮਲੇ ਵੀ ਦੇਖਣ ਨੂੰ ਮਿਲੇ ਹਨ ਜਿਸ ਨਾਲ ਸੀਵੇਜ ਕਰਮਚਾਰੀਆਂ ਦੀ ਅਚਾਨਕ ਮੌਤ ਵੀ ਹੋ ਜਾਂਦੀ ਹੈ। ਅੱਖਾਂ ਵਿਚ ਜਲਨ, ਕਾਫੀ ਦਿਨਾਂ ਤੱਕ ਜੀਭ ‘ਤੇ ਸੁਆਦ ਨਾ ਆਉਣਾ। H2S ਦੇ ਸਾਰੇ ਜੋਖਮਾਂ ਤੋਂ ਬਚਾਅ ਰੱਖਣਾ ਚਾਹੀਦਾ।
ਇਹ ਵੀ ਪੜ੍ਹੋ : ਐਪਲ ਨਾਲ ਧੋਖਾਧੜੀ ! ਭਾਰਤੀ ਮੂਲ ਦੇ ਕਰਮਚਾਰੀ ਨੇ ਕੰਪਨੀ ਨਾਲ 138 ਕਰੋੜ ਰੁ: ਕੀਤਾ ਫਰੌਡ
ਡਾਕਟਰਾਂ ਨੇ ਦੱਸਿਆ ਕਿ ਮਰਨ ਵਾਲਿਆਂ ਦੇ ਫੇਫੜੇ ਠੀਕ ਹਨ। ਇਸ ਗੈਸ ਨਾਲ ਉਨ੍ਹਾਂ ਦੇ ਬ੍ਰੇਨ ‘ਤੇ ਇਫੈਕਟ ਹੋਇਆ। ਇਸੇ ਕਾਰਨ ਉਨ੍ਹਾਂ ਦੀ ਮੌਤ ਹੋਈ। ਮੈਡੀਕਲ ਬੋਰਡ ਵੱਲੋਂ ਮ੍ਰਿਤਕਾਂ ਨੂੰ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਦੇ ਬਲੱਡ ਸੈਂਪਲ ਵੀ ਲਏ ਗਏ ਹਨ। ਡਾਕਟਰਾਂ ਮੁਤਾਬਕ ਜੋ ਲੋਕ H2S ਦੇ ਹਾਈ ਲੈਵਲ ਦੇ ਨੇੜੇ ਸਨ, ਉਨ੍ਹਾਂ ਦੀ ਮੌਤ ਹੋ ਗਈ ਜਦੋਂ ਕਿ ਜੋ ਲੋਕ ਕੁਝ ਦੂਰੀ ‘ਤੇ ਸਨ ਉਹ ਬੇਹੋਸ਼ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: