ਉੱਤਰ ਭਾਰਤ ਵਿਚ ਮਈ ਮਹੀਨੇ ਵਿਚ ਪੈਣ ਵਾਲੀ ਗਰਮੀ ‘ਤੇ ਪੱਛਮੀ ਗੜਬੜੀ ਦਾ ਅਸਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਮਈ ਵਿਚ ਜਿਥੇ ਪਾਰਾ 45 ਡਿਗਰੀ ਦੇ ਨੇੜੇ ਪਹੁੰਚ ਜਾਂਦਾ ਹੈ ਉਥੇ ਇਸ ਸਾਲ ਵਾਰ-ਵਾਰ ਪੈ ਰਹੇ ਮੀਂਹ ਨਾਲ ਤਾਪਮਾਨ 40 ਡਿਗਰੀ ਤੋਂ ਘੱਟ ਬਣਿਆ ਹੋਇਆ ਹੈ। ਅੱਜ ਤੋਂ ਅਗਲੇ 4 ਦਿਨ ਤੱਕ ਮੌਸਮ ਵਿਭਾਗ ਨੇ ਦੁਬਾਰਾ ਚੇਤਾਵਨੀ ਜਾਰੀ ਕਰ ਦਿੱਤੀ ਹੈ।
ਮੌਸਮ ਵਿਭਾਗ ਮੁਤਾਬਕ 2 ਮਈ ਪੂਰੇ ਪੰਜਾਬ ਵਿਚ ਵਿਚ ਓਰੈਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਪੰਜਾਬ ਵਿਚ ਮੰਗਲਵਾਰ ਨੂੰ ਮੀਂਹ ਦੇ ਆਸਾਰ ਬਣ ਰਹੇ ਹਨ। ਇੰਨਾ ਹੀ ਨਹੀਂ, ਪੂਰੇ ਪੰਜਾਬ ਵਿਚ ਮੀਂਹ ਪਵੇਗਾ ਤੇ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। 1, 3 ਤੇ 4 ਮਈ ਨੂੰ ਵੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਅੱਜ ਵੀ ਪੰਜਾਬ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ ਹੈ।
ਪੱਛਮੀ ਗੜਬੜੀ ਦੀ ਵਜ੍ਹਾ ਨਾਲ ਮੌਸਮ ਵਿਚ ਇਹ ਬਦਲਾਅ ਦੇਖਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਰਾਤ ਤੋਂ ਇਕ ਤਾਜ਼ਾ ਪੱਛਮੀ ਡਿਸਟਰਬੈਂਸ ਦਾ ਅਸਰ ਉੱਤਰ ਪੱਛਮ ਭਾਰਤ ਦੇ ਸੂਬਿਆਂ ਵਿਚ ਦੇਖਣ ਨੂੰ ਮਿਲੇਗਾ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਇਕ ਹਫਤੇ ਤੱਕ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿ ਸਕਦੀਆਂ ਹਨ।
ਇਹ ਵੀ ਪੜ੍ਹੋ : ਐਪਲ ਨਾਲ ਧੋਖਾਧੜੀ ! ਭਾਰਤੀ ਮੂਲ ਦੇ ਕਰਮਚਾਰੀ ਨੇ ਕੰਪਨੀ ਨਾਲ 138 ਕਰੋੜ ਰੁ: ਕੀਤਾ ਫਰੌਡ
ਅਗਲੇ ਕੁਝ ਦਿਨਾਂ ਲਈ ਮੌਸਮ ਵਿਭਾਗ ਨੇ ਕੁਜ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਦੌਰਾਨ ਕੱਚੇ ਘਰਾਂ, ਦੀਵਾਰਾਂ ਤੇ ਝੋਂਪੜੀਆਂ ਨੂੰ ਮਾਮੂਲੀ ਨੁਕਸਾਨ ਪਹੁੰਚ ਸਕਦੇ ਹਾ। ਅਜਿਹੀ ਸਥਿਤੀ ਆਉਣ ‘ਤੇ ਵਿਭਾਗ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਨੂੰ ਕਿਹਾ ਹੈ। ਖਿੜਕੀਆਂ ਤੇ ਦਰਵਾਜ਼ੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿੰਨਾ ਹੋ ਸਕੇ ਯਾਤਰਾ ਤੋਂ ਬਚਣ ਨੂੰ ਕਿਹਾ ਗਿਆ ਹੈ।
ਇਸ ਸਾਲ ਫਸਲਾਂ ਨਾ ਭਾਰੀ ਨੁਕਸਾਨ ਹੋਇਆ ਹੈ। ਪਹਿਲਾਂ ਪੈ ਚੁੱਕੇ ਮੀਂਹ ਕਾਰਨ ਝਾੜ ਘੱਟ ਹੋ ਚੁੱਕਾ ਹੈ ਤੇ ਕਣ ਦੇ ਸਿੱਟੇ ਦਾ ਆਕਾਰ ਸਿਕੁੜ ਚੁੱਕਾ ਹੈ। ਅਜੇ ਵੀ ਕਾਫੀ ਫਸਲ ਕੱਟਣ ਨੂੰ ਤਿਆਰ ਹੈ। ਮੀਂਹ ਨਾਲ ਫਸਲ ਨੂੰ ਹੋਰ ਨੁਕਸਾਨ ਪਹੁੰਚੇਗਾ। ਤੇਜ਼ ਹਵਾਵਾਂ ਨਾਲ ਝਾੜ ਹੋਰ ਘੱਟ ਹੋਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: