ਅੰਮ੍ਰਿਤਸਰ ਵਿਚ ਪੁਲਿਸ ਨੇ ਵਿਦੇਸ਼ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਤੇ ਗੈਂਗਸਟਰ ਸੱਤਾ ਦੇ 2 ਸਾਥੀਆਂ ਨੂੰ ਧਮਕਾਉਣ ਤੇ ਫਿਰੌਤੀ ਮੰਗਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 1 ਲੱਖ ਵੀ ਜ਼ਬਤ ਕੀਤੇ ਹਨ। ਮੁਲਜ਼ਮਾਂ ਦਾ 5 ਦਿਨਾਂ ਦਾ ਰਿਮਾਂਡ ਮਿਲਿਆ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਥਾਣਾ ਲੋਪੋਕੇ ਪਿੰਡ ਕੁੱਲੋਵਾਲੀ ਵਾਸੀ ਜੋਬਨਜੀਤ ਸਿੰਘ ਉਰਫ ਜੋਬਨ ਤੇ ਨਾਰਾਇਣਗੜ੍ਹ ਛੇਹਰਟਾ ਵਾਸੀ ਜੋਗਿੰਦਰ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਨੇ ਪੁਰਤਗਾਲ ਵਿਚ ਰਹਿਣ ਵਾਲੇ ਰਵੀਸ਼ੇਰ ਸਿੰਘ ਦੇ ਕਹਿਣ ‘ਤੇ ਨਾਰਾਇਣਗੜ੍ਹ ਵਾਸੀ ਹਰਮਿੰਦਰ ਸਿੰਘ ਦੇ ਘਰ ‘ਤੇ 22 ਮਾਰਚ ਨੂੰ ਹਮਲਾ ਕੀਤਾ ਸੀ।
ਮੁਲਜ਼ਮਾਂ ਨੇ ਉਸ ਦੇ ਘਰ ਦੇ ਬਾਹਰ ਖੜ੍ਹੀ ਕਾਰ ‘ਤੇ ਗੋਲੀਆਂ ਚਲਾਈਆਂ ਸਨ ਤੇ ਫਰਾਰ ਹੋ ਗਏ ਸਨ। ਜਿਸ ਸਮੇਂ ਇਹ ਹਮਲਾ ਕੀਤਾ ਗਿਆ, 3 ਮੁਲਜ਼ਮ ਮੋਟਰਸਾਈਕਲ ‘ਤੇ ਆਏ ਸਨ। ਫਿਲਹਾਲ 2 ਨੂੰ ਫੜ ਲਿਆ ਗਿਆ ਹੈ ਜਦੋਂ ਕਿ ਤੀਜੇ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।
ਪੁੱਛਗਿਛ ਵਿਚ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਵਿਚ ਬੈਠੇ ਅੱਤਵਾਦੀ ਲੰਡਾ ਤੇ ਗੈਂਗਸਟਰ ਸੱਤਾ ਨੂੰ ਮਿਲੇ ਹਨ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 1.02 ਲੱਖ ਰੁਪਏ 5 ਮੋਬਾਈਲ ਤੇ ਇਕ ਐਕਟਿਵਾ ਬਰਾਮਦ ਕਰ ਲਈ ਹੈ। ਜਲਦ ਹੀ ਪੁੱਛਗਿਛ ਦੇ ਬਾਅਦ ਮੁਲਜ਼ਮਾਂ ਤੋਂ ਇਸਤੇਮਾਲ ਕੀਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਦਾ ਵੱਡਾ ਐਲਾਨ, ਪੰਜਾਬ ‘ਚ ਇਸ ਮਹੀਨੇ 13,000 ਅਧਿਆਪਕ ਹੋਣਗੇ ਪੱਕੇ
ਫੜੇ ਗਏ ਦੋਸ਼ੀਆਂ ਨੇ ਦੱਸਿਆ ਕਿ ਉਹ ਲੰਡਾ ਤੇ ਸੱਤਾ ਦੇ ਕਹਿਣ ‘ਤੇ 2 ਹੋਰ ਲੋਕਾਂ ਤੋਂ ਵੀ ਫਿਰੌਤੀ ਮੰਗ ਰਹੇ ਹਨ। ਜਿਸ ਬਾਰੇ ਪੁਲਿਸ ਨੇ ਜਾਣਕਾਰੀ ਹਾਸਲ ਕਰ ਲਈ ਹੈ। ਪੁੱਛਗਿਛ ਵਿਚ ਇਨ੍ਹਾਂ ਕੋਲੋਂ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: