ਬਹੁਜਨ ਸਮਾਜ ਪਾਰਟੀ ਦੇ ਸਾਂਸਦ ਅਫਜਾਲ ਅੰਸਾਰੀ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦਾ ਇਹ ਫੈਸਲਾ ਬੀਤੇ ਦਿਨੀਂ ਗੈਂਗਸਟਰ ਐਕਟ ‘ਚ ਉਨ੍ਹਾਂ ਨੂੰ ਹੋਈ 4 ਸਾਲ ਦੀ ਸਜ਼ਾ ਦੇ ਬਾਅਦ ਲਿਆ ਗਿਆ ਹੈ। ਅਫਜ਼ਾਲ ਅੰਸਾਰੀ ਦੀ ਮੈਂਬਰਸ਼ਿਪ ਨੂੰ 29 ਅਪ੍ਰੈਲ ਨੂੰ ਰੱਦ ਕੀਤਾ ਗਿਆ ਹੈ। ਗੌਰਤਲਬ ਹੈ ਕਿ ਅਫਜ਼ਾਲ ਅੰਸਾਰੀ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਸੂਰਤ ਕੋਰਟ ਤੋਂ ਆਏ ਫੈਸਲੇ ਦੇ ਬਾਅਦ ਇਨ੍ਹਾਂ ਦੀ ਮੈਂਬਰਸ਼ਿਪ ਨੂੰ ਵੀ ਰੱਦ ਕਰ ਦਿੱਤੀ ਗਈ ਸੀ।
ਦੱਸ ਦੇਈਏ ਕਿ ਬਾਂਦਾ ਜੇਲ੍ਹ ਵਿਚ ਬੰਦ ਮੁਖਤਾਰ ਅੰਸਾਰੀ ਨੂੰ ਕੋਰਟ ਨੇ ਗੈਂਗਸਟਰ ਐਕਟ ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਨਾਲ ਹੀ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਮੁਖਤਾਰ ਅੰਸਾਰੀ ਦੇ ਵੱਡੇ ਭਰਾ ਤੇ ਬਸਪਾ ਸਾਂਸਦ ਅਫਜ਼ਾਲ ਅੰਸਾਰੀ ਨੂੰ ਵੀ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਾਂਸਦ ਅਫਜ਼ਾਲ ਅੰਸਾਰੀ ਨੂੰ 4 ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਕੋਰਟ ਦੇ ਇਸ ਫੈਸਲੇ ਦੇ ਬਾਅਦ ਸਾਂਸਦ ਅਫਜ਼ਾਲ ਅੰਸਾਰੀ ਪੁਲਿਸ ਕਸਟੱਡੀ ਵਿਚ ਲੈ ਲਿਆ ਗਿਆ ਸੀ।
ਇਹ ਵੀ ਪੜ੍ਹੋ : GST ਕਲੈਕਸ਼ਨ ਨੇ ਤੋੜੇ ਸਾਰੇ ਰਿਕਾਰਡ, ਪਹਿਲੀ ਵਾਰ 1.87 ਲੱਖ ਕਰੋੜ ਰੁਪਏ ਦੇ ਪਾਰ
22 ਨਵੰਬਰ 2005 ਨੂੰ ਮੁਹੰਮਦਾਬਾਦ ਪੁਲਿਸ ਨੇ ਭਾਂਵਰਕੋਲ ਵਿਚ ਕ੍ਰਿਸ਼ਨਾਨੰਦ ਰਾਏ ਹੱਤਿਆਕਾਂਡ ਤੇ ਵਾਰਾਣਸੀ ਵਿਚ ਨੰਦ ਕਿਸ਼ੋਰ ਰੰਗੂਟਾ ਦੇ ਮਾਮਲੇ ਨੂੰ ਗੈਂਗ ਚਾਰਟ ਵਿਚ ਸ਼ਾਮਲ ਕਰਦੇ ਹੋਏ ਸਾਂਸਦ ਅਫਜ਼ਾਲ ਅੰਸਾਰੀ ਤੇ ਮੁਖਤਾਰ ਅੰਸਾਰੀ ਖਿਲਾਫ ਗਿਰੋਹ ਬੰਦ ਅਧਿਨਿਯਮ ਤਹਿਤ ਮੁਕੱਦਮਾ ਦਰਜ ਕਰਾਇਆ ਸੀ।
ਗਾਜੀਪੁਰ ਵਿਚ 29 ਨਵੰਬਰ ਨੂੰ ਮੁਹੰਮਦਾਬਾਦ ਤੋਂ ਤਤਕਾਲੀ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਸਣੇ ਕੁੱਲ 7 ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਚੁਣਾਵੀ ਰੰਜਿਸ਼ ਕਾਰਨ ਇਸ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਹੱਤਿਆਕਾਂਡ ਵਿਚ ਮੁਖਤਾਰ ਅੰਸਾਰੀ ਤੇ ਅਫਜ਼ਾਲ ਨੂੰ ਦੋਸ਼ੀ ਬਣਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: