ਰੂਸ ਨਾਲ ਚੱਲ ਰਹੀ ਮਹਾਜੰਗ ਵਿਚਾਲੇ ਯੂਕਰੇਨ ਨੇ ਭਾਰਤ ਤੋਂ ਆਪਣੀ ਘਟੀਆ ਹਰਕਤ ਲਈ ਮੁਆਫੀ ਮੰਗੀ ਹੈ। ਯੂਕਰੇਨ ਦੇ ਪਹਿਲੇ ਉਪ ਵਿਦੇਸ਼ ਮੰਤਰੀ ਐਮਿਨ ਜ਼ਾਪਾਰੋਵਾ ਨੇ ਮਾਂ ਕਾਲੀ ਦੀ ਇਤਰਾਜ਼ਯੋਗ ਤਸਵੀਰ ਪੋਸਟ ਕਰਨ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਪੂਰੇ ਘਟਨਾਕ੍ਰਮ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਯੂਕਰੇਨ ਅਤੇ ਇਸ ਦੇ ਲੋਕ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਕਰਦੇ ਹਨ। ਉਨ੍ਹਾਂ ਭਾਰਤ ਨਾਲ ਆਪਣੀ ਦੋਸਤੀ ਨੂੰ ਪੱਕਾ ਦੱਸਿਆ।
ਦਰਅਸਲ, ਹਾਲ ਹੀ ਵਿੱਚ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦੋ ਤਸਵੀਰਾਂ ਦਾ ਕੋਲਾਜ ਪੋਸਟ ਕੀਤਾ ਹੈ। ਇੱਕ ਵਿੱਚ ਜੰਗ ਦੌਰਾਨ ਹੋਏ ਬੰਬ ਧਮਾਕੇ ਦੀ ਤਸਵੀਰ ਸੀ, ਜਿਸ ਦੀ ਤੁਲਨਾ ਮਾਂ ਕਾਲੀ ਦੀ ਇਤਰਾਜ਼ਯੋਗ ਤਸਵੀਰ ਨਾਲ ਕੀਤੀ ਗਈ ਸੀ। ਯੂਕਰੇਨ ਵੱਲੋਂ ਇਸ ਤਸਵੀਰ ਨੂੰ ਪੋਸਟ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਭੜਕ ਗਏ ਸਨ। ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਪੋਸਟ ਕੀਤੀ ਗਈ ਇਸ ਤਸਵੀਰ ਦੇ ਸਕਰੀਨ ਸ਼ਾਟ ਨੂੰ ਕਈ ਭਾਰਤੀ ਲੋਕਾਂ ਨੇ ਸਾਂਝਾ ਕੀਤਾ ਅਤੇ ਯੂਕਰੇਨ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।
ਕਈ ਭਾਰਤੀ ਯੂਜ਼ਰਸ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਬੇਨਤੀ ਵੀ ਕੀਤੀ ਹੈ। ਭਾਰੀ ਪ੍ਰਤੀਕਿਰਿਆ ਤੋਂ ਬਾਅਦ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਤੁਰੰਤ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ, ਪਰ ਉਦੋਂ ਤੱਕ ਇਹ ਪੋਸਟ ਬਹੁਤ ਸਾਰੇ ਲੋਕਾਂ ਵੱਲੋਂ ਸ਼ੇਅਰ ਕੀਤੀ ਜਾ ਚੁੱਕੀ ਸੀ। ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਭਾਰੀ ਵਿਰੋਧ ਅਤੇ ਗੁੱਸੇ ਦਾ ਸਾਹਮਣਾ ਕਰਨ ਤੋਂ ਬਾਅਦ ਯੂਕਰੇਨ ਦੀ ਇਹ ਪ੍ਰਤੀਕਿਰਿਆ ਆਈ ਹੈ।
ਇਹ ਵੀ ਪੜ੍ਹੋ : ਮੀਂਹ ਨਾਲ ਹੋਈ ਮਈ ਦੀ ਸ਼ੁਰੂਆਤ, ਆਮ ਨਾਲੋਂ 12 ਡਿਗਰੀ ਡਿੱਗਿਆ ਪਾਰਾ, 5 ਤੱਕ ਯੈਲੋ ਅਲਰਟ ਜਾਰੀ
ਯੂਕਰੇਨ ਦੇ ਪਹਿਲੇ ਉਪ ਵਿਦੇਸ਼ ਮੰਤਰੀ ਐਮਿਨ ਜ਼ਾਪਰੋਵਾ ਨੇ ਟਵੀਟ ਕੀਤਾ, “ਸਾਨੂੰ @DefenceU ਵੱਲੋਂ #ਹਿੰਦੂ ਦੇਵੀ #ਕਾਲੀ ਦੇ ਵਿਗੜੇ ਢੰਗ ਨਾਲ ਚਿੱਤਰਣ ਕਰਨ ਦਾ ਅਫਸੋਸ ਹੈ। #ਯੂਕਰੇਨ ਅਤੇ ਇਸਦੇ ਲੋਕ ਵਿਲੱਖਣ #ਭਾਰਤੀ ਸੰਸਕ੍ਰਿਤੀ ਦਾ ਸਤਿਕਾਰ ਕਰਦੇ ਹਨ ਅਤੇ ਸਮਰਥਨ ਦੀ ਬਹੁਤ ਕਦਰ ਕਰਦੇ ਹਨ। ਚਿਤਰਣ ਨੂੰ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਆਪਸੀ ਸਨਮਾਨ ਅਤੇ ਦੋਸਤੀ ਦੀ ਭਾਵਨਾ ਨਾਲ ਸਹਿਯੋਗ ਨੂੰ ਹੋਰ ਵਧਾਉਣ ਲਈ ਦ੍ਰਿੜ ਸੰਕਲਪ ਹਾਂ।
ਵੀਡੀਓ ਲਈ ਕਲਿੱਕ ਕਰੋ -: