ਦਿੱਲੀ ਸ਼ਰਾਬ ਘੋਟਾਲਾ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਹੈ। ਦਿੱਲੀ ਐਕਸਾਈਜ਼ ਪਾਲਿਸੀ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਸਪਲੀਮੈਂਟਰੀ ਚਾਰਜਸ਼ੀਟ ਕੋਰਟ ਵਿਚ ਦਾਖਲ ਕਰ ਦਿੱਤੀ ਹੈ ਜਿਸ ਵਿਚ ਹੁਣ ਇਕ ਹੋਰ ‘ਆਪ’ ਨੇਤਾ ਤੇ ਪੰਜਾਬ ਤੋਂ ਸਾਂਸਦ ਰਾਘਵ ਚੱਢਾ ਦਾ ਨਾਂ ਸਾਹਮਣੇ ਆਇਆ ਹੈ। ਈਡੀ ਨੇ ਇਸ ਚਾਰਜਸ਼ੀਟ ਵਿਚ ਕਈ ਵੱਡੇ ਖੁਲਾਸੇ ਕੀਤੇ ਹਨ। ਦੂਜੇ ਪਾਸੇ ਰਾਘਵ ਚੱਢਾ ਨੇ ਇਸ ‘ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਸਫਾਈ ਦਿੱਤੀ ਹੈ।
ਐਕਸਾਈਜ਼ ਪਾਲਿਸੀ ਵਿਚ ਆਪ ਨੇਤਾ ਰਾਘਵ ਚੱਢਾ ਦਾ ਨਾਂ ਸਾਹਮਣੇ ਆਇਆ ਹੈ। ਈਡੀ ਨੇ ਚਾਰਜਸ਼ੀਟ ਅਨੁਸਾਰ ਮਨੀਸ਼ ਸਿਸੋਦੀਆ ਦੇ ਪੀਏ ਅਰਵਿੰਦ ਨੇ ਆਪਣੇ ਬਿਆਨ ਵਿਚ ਰਾਘਵ ਚੱਢਾ ਦਾ ਨਾਂ ਲਿਆ ਹੈ। ਅਰਵਿੰਦ ਨੇ ਈਡੀ ਨੂੰ ਜਾਣਕਾਰੀ ਦਿੱਤੀ ਹੈ ਕਿ ਡਿਪਟੀ ਸੀਐੱਮ ਸਿਸੋਦੀਆ ਦੇ ਘਰ ‘ਤੇ ਇਕ ਬੈਠਕ ਹੋਈ ਸੀ ਜਿਸ ਵਿਚ ਰਾਘਵ ਚੱਢਾ, ਪੰਜਾਬ ਦੇ ਐਕਸਾਈਜ਼ ਕਮਿਸ਼ਨਰ, ਆਬਕਾਰੀ ਅਧਿਕਾਰੀ ਤੇ ਵਿਜੇ ਨਾਇਰ ਵੀ ਮੌਜੂਦ ਸਨ। ਚਾਰਜਸ਼ੀਟ ਵਿਚ ਰਾਘਵ ਦਾ ਨਾਂ ਤਾਂ ਹੈ ਪਰ ਮੁਲਜ਼ਮ ਵਜੋਂ ਉਨ੍ਹਾਂ ਨੂੰ ਨਹੀਂ ਜੋੜਿਆ ਗਿਆ ਹੈ।
ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਕੁਝ ਮੀਡੀਆ ਚੈਨਲਾਂ ਵੱਲੋਂ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਹ ਗਲਤ ਹੈ। ਉਹ ਨਾਂ ਤਾਂ ਦੋਸ਼ੀ ਹਨ, ਨਾ ਗਵਾਹ ਤੇ ਨਾ ਹੀ ਸ਼ੱਕੀ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਈਡੀ ਨੇ ਚਾਰਜਸ਼ੀਟ ਵਿਚ ਖੁਲਾਸਾ ਕੀਤਾ ਕਿ ਵਿਜੇ ਨਾਇਰ ਨੇ ਅਰੁਣ ਪਿਲਈ, ਅਭਿਸ਼ੇਕ ਬੋਇਨਪੱਲੀ ਤੇ ਬੁਚੀ ਬਾਬੂ ਨਾਲ ਜੂਮ ਮੀਟਿੰਗ ਅਰੇਂਜ ਕੀਤੀ ਸੀ। ਇਸ ਵਿਚ ਕਿਹਾ ਗਿਆ ਸੀ ਕਿ ਵਿਜੇ ਨਾਇਰ ਆਮ ਆਦਮੀ ਪਾਰਟੀ ਦੇ ਮਹੱਤਵਪੂਰਨ ਮੈਂਬਰ ਸਨ ਤੇ ਆਬਕਾਰੀ ਨੀਤੀ ਨੂੰ ਮੈਨੇਜ ਕਰ ਰਹੇ ਸਨ।
ਇਹ ਵੀ ਪੜ੍ਹੋ : ਅਮਰੀਕੀ ਖੁਫੀਆ ਏਜੰਸੀ ਦਾ ਦਾਅਵਾ- ‘ਯੂਕਰੇਨ ਯੁੱਧ ‘ਚ ਮਾਰੇ ਗਏ ਇਕ ਲੱਖ ਰੂਸੀ ਫੌਜੀ
ਈਡੀ ਨੇ ਇਸ ਸਪਲੀਮੈਂਟਰੀ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਦਿੱਲੀ ਦੀ ਆਬਕਾਰੀ ਨੀਤੀ ਅਰਵਿੰਦ ਕੇਜਰੀਵਾਲ ਦੀ ਹੀ ਪਲਾਨਿੰਗ ਸੀ। ਇਸ ਦੇ ਨਾਲ ਹੀ ਚਾਰਜਸ਼ੀਟ ਵਿਚ ਤੇਲੰਗਾਨਾ ਦੇ ਸੀਐੱਮ ਕੇਸੀਆਰ ਦੀ ਬੇਟੀ ਕੇ ਕਵਿਤਾ ਦਾ ਵੀ ਜ਼ਿਕਰ ਹੈ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਕੇ. ਕਵਿਤਾ ਨੇ ਆਬਕਾਰੀ ਨੀਤੀ ਬਣਾਉਣ ਤੇ ਇਸ ਨੂੰ ਲਾਗੂ ਹੋਣ ਦੇ ਬਾਅਦ ਵਿਜੇ ਨਾਇਰ ਨਾਲ ਕਈ ਵਾਰ ਮੀਟਿੰਗ ਵੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: