ਗੋ ਫਸਟ ਨੇ 3 ਤੇ 4 ਮਈ ਨੂੰ ਆਪਣੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਇਸ ਲਈ ਉਸ ਨੇ ਫਲਾਈਟ ਬੁਕਿੰਗ ਲੈਣਾ ਵੀ ਬੰਦ ਕਰ ਦਿੱਤਾ ਹੈ। ਏਅਰਲਾਈਨ ਨੇ ਡੀਜੀਸੀਏ ਨੂੰ ਆਪਣੇ ਫੈਸਲੇ ਬਾਰੇ ਦੱਸਿਆ। ਮੁੰਬਈ ਸਥਿਤ ਘੱਟ ਲਾਗਤ ਵਾਲੀ ਏਅਰਲਾਈਨ ਨੇ ਅਗਲੇ ਦੋ ਦਿਨਾਂ ਲਈ ਫਲਾਈਟ ਬੁਕਿੰਗ ਲੈਣਾ ਬੰਦ ਕਰ ਦਿੱਤਾ। ਇਹ ਫੈਸਲਾ ਆਰਥਿਕ ਤੰਗੀ ਕਾਰਨ ਲਿਆ ਗਿਆ ਹੈ। ਵਾਰ-ਵਾਰ ਆ ਰਹੀਆਂ ਦਿੱਕਤਾਂ ਕਾਰਨ ਕੰਪਨੀ ਦੇ ਅੱਧੇ ਤੋਂ ਵੱਧ ਜਹਾਜ਼ ਉੁਡਾਣ ਨਹੀਂ ਭਰ ਪਾ ਰਹੇ ਹਨ।
Go First ਨੇ ਕਿਹਾ ਕਿ ਉਸ ਨੇ ਘਰੇਲੂ ਏਅਰਲਾਈਨ ਵਿਚ ਵਿੱਤੀ ਸੰਕਟ ਕਾਰਨ 3 ਤੇ 4 ਮਈ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਡੀਜੀਸੀਏ ਮੁਤਾਬਕ ਉਡਾਣਾਂ ਵਿਚ ਕਮੀ ਤੇ ਉਨ੍ਹਾਂ ਦੇ ਰੱਦ ਹੋਣ ਦਾ ਕਾਰਨ ਮਾਰਚ ਵਿਚ ਗੋ ਫਸਟ ਦੀ ਬਾਜ਼ਾਰ ਹਿੱਸੇਦਾਰੀ ਜਨਵਰੀ ਵਿਚ 8.4 ਫੀਸਦੀ ਤੋਂ ਡਿੱਗ ਤੇ 6.9 ਫੀਸਦੀ ਹੋ ਗਈ।
ਇਹ ਵੀ ਪੜ੍ਹੋ : ਅਮਰੀਕੀ ਖੁਫੀਆ ਏਜੰਸੀ ਦਾ ਦਾਅਵਾ- ‘ਯੂਕਰੇਨ ਯੁੱਧ ‘ਚ ਮਾਰੇ ਗਏ ਇਕ ਲੱਖ ਰੂਸੀ ਫੌਜੀ
ਏਅਰਲਾਈਨ ਕੋਲ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੂੰ ਬਕਾਇਆ ਦੇਣ ਲਈ ਫੰਡਾਂ ਦੀ ਘਾਟ ਹੈ। ਓਐੱਮਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਜਟ ਏਅਲਾਈਨ ਕੈਸ਼ ਐਂਡ ਕੈਰੀ ਮਾਡਲ ‘ਤੇ ਕੰਮ ਕਰਦੀ ਹੈ ਜਿਸ ਦਾ ਮਤਲਬ ਹੈ ਕਿ ਉਸ ਨੂੰ ਹਰੇਕ ਉਡਾਣ ਲਈ ਪ੍ਰਤੀਦਿਨ ਓਐੱਮਸੀ ਨੂੰ ਭੁਗਤਾਨ ਕਰਨਾ ਪੈਂਦਾ ਹੈ ਤੇ ਜੇਕਰ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਉਹ ਵਪਾਰ ਬੰਦ ਕਰ ਸਕਦੇ ਹਨ। ਹੁਣ ਗੋ ਫਸਟ ਪੈਸਾ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਵਾਡੀਆ ਸਮੂਹ ਦੇ ਮਾਲਕ ਬਹੁਲਾਂਸ਼ ਹਿੱਸੇਦਾਰੀ ਵੇਚਣ ਜਾਂ ਕੰਪਨੀ ਤੋਂ ਪੂਰੀ ਤਰ੍ਹਾਂ ਬਾਹਰ ਕੱਢਣ ਲਈ ਗੱਲਬਾਤ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: