ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਆਈਸੀਸੀ ਟੈਸਟ ਰੈਂਕਿੰਗ ਵਿਚ ਨੰਬਰ ਵਨ ਪੁਜ਼ੀਸ਼ਨ ‘ਤੇ ਪਹੁੰਚ ਗਈ ਹੈ। ਭਾਰਤ ਨੇ ਪਿਛਲੇ 15 ਮਹੀਨੇ ਤੋਂ ਨੰਬਰ ਵਨ ਟੈਸਟ ਟੀਮ ਨੂੰ ਪੁਜ਼ੀਸ਼ਨ ਕਾਬਜ਼ ਆਸਟ੍ਰੇਲੀਆ ਨੂੰ ਦੂਜੇ ਸਥਾਨ ‘ਤੇ ਲੁੜਕਾ ਦਿੱਤਾ ਹੈ। WTC ਦੇ ਫਾਈਨਲ ਤੋਂ ਪਹਿਲਾਂ ਭਾਰਤ ਲਈ ਇਹ ਵੱਡੀ ਉਪਲਬਧੀ ਹੈ। ਡਬਲਯੂਟੀਸੀ ਦਾ ਫਾਈਨਲ ਵੀ ਭਾਰਤ ਤੇ ਆਸਟ੍ਰੇਲੀਆ ਵਿਚ 7-11 ਜੂਨ ਦੇ ਵਿਚ ਲੰਦਨ ਦੇ ਓਵਲ ਵਿਚ ਖੇਡਿਆ ਜਾਵੇਗਾ।
ਆਈਸੀਸੀ ਟੈਸਟ ਰੈਂਕਿੰਗ ਵਿਚ ਭਾਰਤੀ ਟੀਮ ਹੁਣ 121 ਰੇਟਿੰਗ ਦੇ ਨਾਲ ਆਪਣੇ ਪਾਇਦਾਨ ‘ਤੇ ਹੈ ਜਦੋਂ ਕਿ ਆਸਟ੍ਰੇਲੀਆਈ ਟੀਮ 116 ਰੇਟਿੰਗ ਨਾਲ ਦੂਜੇ ਸਥਾਨ ‘ਤੇ ਕਾਬਜ਼ ਹੈ। ਇੰਗਲੈਂਡ 114 ਰੇਟਿੰਗ ਦੇ ਨਾਲ ਤੀਜੇ ਤੇ ਦੱਖਣ ਅਫਰੀਕਾ 104 ਰੇਟਿੰਗ ਦੇ ਨਾਲ ਚੌਥੇ ਸਥਾਨ ‘ਤੇ ਹੈ। ਨਿਊਜ਼ੀਲੈਂਡ ਦੀ ਟੀਮ 5ਵੇੰ ਸਥਾਨ ‘ਤੇ ਕਾਬਜ਼ ਹੈ। ਪਾਕਿਸਤਾਨ ਦਾ ਛੇਵਾਂ ਤੇ ਸ਼੍ਰੀਲੰਕਾ ਦਾ 7ਵਾਂ ਸਥਾਨ ਹੈ। ਵੈਸਟਇੰਡੀਜ਼ 8ਵੇਂ ਤੇ ਬੰਗਲਾਦੇਸ਼ 9ਵੇਂ ਸਥਾਨ ‘ਤੇ ਹੈ। ਜ਼ਿੰਬਾਬਵੇ ਸਭ ਤੋਂ ਆਖਿਰ ‘ਚ 10ਵੇਂ ਪਾਇਦਾਨ ‘ਤੇ ਹੈ।
ICC ਨੇ ਜਾਰੀ ਸਾਲਾਨਾ ਰੈਂਕਿੰਗ ਅਪਡੇਟ ਵਿਚ ਭਾਰਤ ਨੂੰ ਪਹਿਲਾ ਸਥਾਨ ਦਿੱਤਾ। ਇਹ ਬਦਲਾਅ ਪਿਛਲੇ ਕੁਝ ਮੈਚਾਂ ਕਾਰਨ ਆਇਆ ਹੈ। ਬਾਰਡਰ-ਗਾਵਸਕਰ ਟਰਾਫੀ ਵਿਚ ਭਾਰਤ ਦੇ ਹੱਥੋਂ 1-2 ਨਾਲ ਸੀਰੀਜ ਹਾਰਨ ਦੇ ਬਾਅਦ ਆਸਟ੍ਰੇਲੀਆਈ ਟੀਮ ਟੌਪ ‘ਤੇ ਬਣੀ ਹੋਈ ਸੀ ਪਰ ਉਸ ਸੀਰੀਜ ਦੇ ਨਤੀਜਿਆਂ ਦੇ ਆਧਾਰ ‘ਤੇ ਰੈਂਕਿੰਗ ਵਿਚ ਹੁਣ ਬਦਲਾਅ ਹੋਏ ਹਨ। ਆਸਟ੍ਰੇਲੀਆਈ ਟੀਮ 15 ਮਹੀਨੇ ਤੋਂ ਪਹਿਲਾਂ ਸਥਾਨ ‘ਤੇ ਕਾਬਜ਼ ਸੀ ਪਰ ਭਾਰਤ ਨੇ ਉਸ ਦੀ 15 ਮਹੀਨੇ ਦੀ ਬਾਦਸ਼ਾਹਤ ਨੂੰ ਖਤਮ ਕੀਤਾ ਹੈ। ਦੱਸ ਦੇਈਏ ਕਿ ਭਾਰਤ ਟੈਸਟ ਦੇ ਇਲਾਵਾ ਟੀ-20 ‘ਚ ਵੀ ਟੌਪ ‘ਤੇ ਹੈ। ਹਾਲਾਂਕਿ ਵਨਡੇ ਰੈਂਕਿੰਗ ਵਿਚ ਭਾਰਤ ਦਾ ਸਥਾਨ ਤੀਜਾ ਹੈ।
ਇਹ ਵੀ ਪੜ੍ਹੋ : ‘ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨਗੇ ਸ਼ਰਦ ਪਵਾਰ, ਉਨ੍ਹਾਂ ਨੇ ਮੰਗਿਆ 2-3 ਦਿਨ ਦਾ ਸਮਾਂ’ : ਅਜੀਤ ਪਵਾਰ
ਬੀਸੀਸੀਆਈ ਸਕੱਤਰ ਜੈਸ਼ਾਹ ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਭਾਰਤੀ ਟੀਮ ਨੂੰ ਦੁਨੀਆ ਦੀ ਨੰਬਰ ਵਨ ਟੈਸਟ ਬਣਨ ਦੀ ਵਧਾਈ। ਦੁਨੀਆ ਦੀ ਨੰਬਰ ਵਨ ਟੈਸਟ ਟੀਮ ਦਾ ਦਰਜਾ ਭਾਰਤੀ ਟੀਮ ਦੇ ਘਰ ਵਿਚ ਤੇ ਬਾਹਰ ਦੇ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ। ਟੈਸਟ ਤੋਂ ਇਲਾਵਾ ਅਸੀਂ ਟੀ-20 ‘ਚ ਵੀ ਨੰਬਰ ਵਨ ਹਾਂ।
ਵੀਡੀਓ ਲਈ ਕਲਿੱਕ ਕਰੋ -: