ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ਼ ਟਿਕੈਟ ਨੇ ਦਿੱਲੀ ਦੇ ਜੰਤਰ-ਮੰਤਰ ‘ਤੇ ਪਹੁੰਚ ਕੇ ਪਹਿਲਵਾਨਾਂ ਦਾ ਸਮਰਥਨ ਕੀਤਾ। ਜਿਣਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਸਾਂਸਦ ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਪਹਿਲਵਾਨਾਂ ਨਾਲ ਰਾਕੇਸ਼ ਟਿਕੈਤ ਨੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਨਾ ਕਿਸਾਨਾਂ ਦੀ ਨਾ ਜਵਾਨਾਂ ਤੇ ਨਾ ਬੇਟੀਆਂ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਗੱਲਾਂ ਨੂੰ ਸਰਕਾਰ ਨਹੀਂ ਸੁਣਦੀ ਹੈ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ। ਇਹ ਲੋਕ ਜੰਤਰ-ਮੰਤਰ ਤੋਂ ਜਾਣ ਵਾਲੇ ਨਹੀਂ ਹਨ ਕਿਉਂਕਿ ਇਨ੍ਹਾਂ ਨੂੰ ਪੂਰੇ ਦੇਸ਼ ਵਾਸੀਆਂ ਦਾ ਸਮਰਥਨ ਪ੍ਰਾਪਤ ਹੈ।
ਕਿਸਾਨ ਨੇਤਾ ਟਿਕੈਤ ਨੇ ਸਵਾਲ ਪੁੱਛੇ ਜਾਣ ‘ਤੇ ਕਿਹਾ ਕਿ ਦੇਸ਼ ਵਿਚ ਦੋ ਸੰਵਿਧਾਨ, ਦੋ ਕਾਨੂੰਨ ਨਹੀਂ ਚੱਲੇਗਾ ਤਾਂ ਉਸ ਕਾਨੂੰਨ ਨੂੰ ਬਦਲੋ ਕਿ FIR ਹੋਣ ਦੇ ਬਾਅਦ ਵੀ ਗ੍ਰਿਫਤਾਰੀ ਨਹੀਂ ਹੋਵੇਗੀ। ਆਮ ਲੋਕਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪਰ ਸਰਕਾਰ ਵਿਚ ਬੈਠੇ ਲੋਕਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ। ਇਹ ਕਾਨੂੰਨ ਦੇਸ਼ ਵਿਚ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਦੇਖਲ ਦੇ ਬਾਅਦ ਦਿੱਲੀ ਪੁਲਿਸ ਨੇ FIR ਦਰਜ ਤਾਂ ਕੀਤੀ ਹੈ ਪਰ ਬ੍ਰਿਜਭੂਸ਼ਣ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਸਾਡੀ ਲੜਾਈ ਫਿਲਹਾਲ PM ਮੋਦੀ ਨਾਲ ਨਹੀਂ ਹੈ। ਹਾਂ ਜੇਕਰ ਸਰਕਾਰ ਗਲਤ ਵਿਅਕਤੀ ਦਾ ਸਮਰਥਨ ਕਰਦੀ ਹੈ ਤਾਂ ਉਸ ਖਿਲਾਫ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਅਸੀਂ ਤਾਂ 13 ਮਹੀਨੇ ਅੰਦੋਲਨ ਕਰ ਚੁੱਕੇ ਹਾਂ ਪਰ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਫਿਰ ਇਕ ਵੱਡਾ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ਸਾਡਾ ਇਕ ਡੋਜ਼ 41 ਦਿਨ ਦਾ ਹੁੰਦਾ ਹੈ।ਹੁਣ 10 ਦਿਨ ਗੁਜ਼ਰ ਚੁੱਕੇ ਤੇ 31 ਦਿਨ ਬਾਈਕ ਹਨ ਪਰ ਸਾਨੂੰ ਨਹੀਂ ਲੱਗਦਾ ਇਸ ਡੋਜ਼ ਦੀ ਲੋੜ ਪਵੇਗੀ।