ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦੇ ਦੋ ਦਿਨ ਬਾਅਦ ਵੀ NCP ਨੇਤਾ ਤੇ ਵਰਕਰ ਉਨ੍ਹਾਂ ਤੋਂ ਆਪਣਾ ਫੈਸਲਾ ਬਦਲਣ ਨੂੰ ਕਹਿ ਰਹੇ ਹਨ। ਇਸ ਦਰਮਿਆਨ ਪਾਰਟੀ ਦੇ ਨਵੇਂ ਪ੍ਰਧਾਨ ਦੇ ਨਾਂ ਲਈ ਸ਼ਰਦ ਪਵਾਰ ਵੱਲੋਂ ਗਠਿਤ 18 ਮੈਂਬਰੀ ਕਮੇਟੀ ਦੀ ਹੋਈ ਬੈਠਕ ਵਿਚ ਉਨ੍ਹਾਂ ਦੇ ਅਸਤੀਫੇ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਕੋਰ ਕਮੇਟੀ ਨੇ ਪਾਰਟੀ ਮੁਖੀ ਸ਼ਰਦ ਪਵਾਰ ਨੂੰ ਪਾਰਟੀ ਦੀ ਅਗਵਾਈ ਜਾਰੀ ਰੱਖਣ ਦੀ ਅਪੀਲ ਕਰਦੇ ਹੋਏ ਪ੍ਰਸਤਾਵ ਪਾਸ ਕੀਤਾ।
ਯਸ਼ਵੰਤਰਾਓ ਚਵਾਣ ਸੈਂਟਰ ਦੀਆਂ ਪੌੜੀਆਂ ‘ਤੇ ਸ਼ਰਦ ਪਵਾਰ ਦੇ ਸਮਰਥਕਾਂ ਨੇ ਅੰਦੋਲਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਤੇ ਸ਼ਰਦ ਪਵਾਰ ਨੂੰ ਰਾਸ਼ਟਰੀ ਪ੍ਰਧਾਨ ਅਹੁਦੇ ‘ਤੇ ਬਣੇ ਰਹਿਣ ਦੀ ਮੰਗ ਕੀਤੀ। ਬੈਠਕ ਤੋਂ ਪਹਿਲਾਂ NCP ਨੇਤਾ ਪ੍ਰਫੁਲ ਪਟੇਲ ਨੇ ਦੱਸਿਆ ਸੀ ਕਿ ਬੈਠਕ ਵਿਚ ਸਭ ਤੋਂ ਪਹਿਲਾਂ ਸ਼ਰਦ ਪਵਾਰ ਦੇ ਅਸਤੀਫੇ ਨੂੰ ਖਾਰਜ ਕਰਨ ਦਾ ਪ੍ਰਸਾਤਵ ਪੇਸ਼ ਕੀਤਾ ਜਾਵੇਗਾ ਤੇ ਉਹ ਖੁਦ ਪਵਾਰ ਦਾ ਅਸਤੀਫਾ ਨਾਮਨਜ਼ੂਰ ਕਰਨ ਦਾ ਪ੍ਰਸਤਾਵ ਪੇਸ਼ ਕਰਨਗੇ।
ਦੱਸ ਦੇਈਏ ਕਿ ਪਵਾਰ ਨੇ 2 ਮਈ ਨੂੰ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਐਲਾਨ ਦੇ ਬਾਅਦ ਤੋਂ ਹੀ ਅਸਤੀਫੇ ਦਾ ਵਿਰੋਧ ਜਾਰੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਤਮਿਲਨਾਡੂ ਦੇ ਸੀਐੱਮ ਐੱਮਕੇ ਸਟਾਲਿਨ ਨੇ ਵੀ ਪਵਾਰ ਤੋਂ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਸੀ। ਅਸਤੀਫੇ ਦੇ ਕੁਝ ਘੰਟਿਆਂ ਬਾਅਦ ਹੀ ਦੋਵਾਂ ਨੇ ਸੁਪ੍ਰਿਆ ਸੁਲੇ ਨੂੰ ਫੋਨ ਕੀਤਾ ਤੇ ਕਿਹਾ ਸੀ ਕਿ ਉਹ ਪਵਾਰ ਨੂੰ ਸਮਝਾਉਣ।
ਇਹ ਵੀ ਪੜ੍ਹੋ : ਰੋਹਤਕ ‘ਚ ਕਿਸਾਨਾਂ ਦਾ ਪਹਿਲਵਾਨਾਂ ਦੇ ਸਮਰਥਨ ‘ਚ ਪ੍ਰਦਰਸ਼ਨ: ਮਕਦੌਲੀ ‘ਚ ਟੋਲ ਕੀਤਾ ਫਰੀ
82 ਸਾਲ ਦੇ NCP ਪ੍ਰਧਾਨ ਸ਼ਰਦ ਪਵਾਰ ਨੇ ਜਦੋਂ ਅਸਤੀਫੇ ਦਾ ਐਲਾਨ ਕੀਤਾ ਉਸ ਦੇ ਬਾਅਦ ਤੋਂ ਹੀ ਪਾਰਟੀ ਵਰਕਰ ਉਨ੍ਹਾਂ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪਵਾਰ ਦੇ ਪ੍ਰਧਾਨ ਅਹੁਦਾ ਛੱਡਣ ਦੇ ਬਾਅਦ ਕਈ ਗੈਰ-ਭਾਜਪਾ ਦਲਾਂ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਤੱਕ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਸਲਾਹ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: