ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਖਿਲਾਫ ਵਿਜੀਲੈਂਸ ਨੇ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਉਸ ‘ਤੇ ਫਰਜੀਵਾੜਾ ਕਰਕੇ 1.17 ਕਰੋੜ 56 ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਤੋਂ ਲੈਣ ਦੇ ਗੰਭੀਰ ਦੋਸ਼ ਲੱਗੇ ਹਨ। ਵਿਜੀਲੈਂਸ ਨੇ ਜਸਮੀਨ ਨੂੰ ਨਾਮਜ਼ਦ ਕਰਕੇ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕਰ ਦਿੱਤਾ ਹੈ। ਮਾਮਲੇ ਵਿਚ ਕਈ ਲੋਕ ਦੋਸ਼ੀ ਹਨ ਜਿਨ੍ਹਾਂ ਵਿਚੋਂ ਕੁਝ ਵਿਜੀਲੈਂਸ ਦੀ ਗ੍ਰਿਫਤ ਵਿਚ ਹਨ।
ਜਾਣਕਾਰੀ ਮੁਤਾਬਕ ਫਰਜ਼ੀਵਾੜਾ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਗਮਾਡਾ ਵਿਚ ਤਾਇਨਾਤੀ ਦੌਰਾਨ ਹੋਇਆ। ਮੌਜੂਦਾ ਸਮੇਂ ਜਸਮੀਨ ਦੇ ਨਾਂ ‘ਤੇ 2 ਏਕੜ ਜ਼ਮੀਨ ਦਾ ਬਾਗ ਬਾਕਰਪੁਰ ਵਿਚ ਦਿਖਾਇਆ ਗਿਆ ਤੇ ਗਮਾਜ ਨੇ 2016 ਤੋਂ 2020 ਦੇ ਵਿਚ ਬਾਗਬਾਨੀ ਤੇ ਮਾਲੀਆ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਜ਼ਮੀਨ ਐਕਵਾਇਰ ਕਰਕੇ ਕਰੋੜਾਂ ਦਾ ਮੁਆਵਜ਼ਾ ਲਿਆ।
ਗਮਾਡਾ ਦੇ ਅਧਿਕਾਰੀਆਂ ਨੂੰ ਪਤਾ ਸੀ ਕਿ ਕਦੋਂ ਅਤੇ ਕਿਹੜੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। ਜ਼ਮੀਨ ਪਹਿਲਾਂ ਪਤਨੀਆਂ ਦੇ ਨਾਂ ‘ਤੇ ਖਰੀਦ ਕੇ ਉਥੇ ਅਮਰੂਦ ਦੇ ਬਾਗ ਰਿਕਾਰਡ ਵਿਚ ਦਿਖਾਏ ਗਏ ਜਿਸ ਸਮੇਂ ਜ਼ਮੀਨ ਐਕਵਾਇਰ ਕਰਨ ਦਾ ਪ੍ਰੋਸੈਸ ਹੋਇਆ ਉਸ ਸਮੇਂ ਰਾਜੇਸ਼ ਧੀਮਾਨ ਗਮਾਡਾ ਵਿਚ ਉੱਚ ਅਹੁਦੇ ‘ਤੇ ਤਾਇਨਾਤ ਸੀ। ਅਮਰੂਦ ਦਾ ਪੂਦਾ ਜਲਦੀ ਤਿਆਰ ਹੁੰਦਾ ਹੈ, ਅਜਿਹੇ ਵਿਚ ਫਰਜ਼ੀ ਤਰੀਕੇ ਨਾਲ 20 ਸਾਲ ਦਾ ਕਰੋੜਾਂ ਦਾ ਮੁਆਵਜ਼ਾ ਲਿਆ ਗਿਆ।
ਇਹ ਵੀ ਪੜ੍ਹੋ : ਫਿਰ ਵਿਵਾਦਾਂ ‘ਚ ਏਅਰ ਇੰਡੀਆ, ਫਲਾਈਟ ‘ਚ ਸਵਾਰ ਮਹਿਲਾ ਯਾਤਰੀ ਨੂੰ ਬਿੱਛੂ ਨੇ ਕੱਟਿਆ
FIR ਮੁਤਾਬਕ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਦੇ ਨਾਂ 1.17 ਕਰੋੜ ਰੁਪਏ ਦਾ ਮੁਆਵਜ਼ਾ ਲਿਆ ਗਿਆ ਜਿਨ੍ਹਾਂ ਲੋਕਾਂ ਨੇ ਫਰਜ਼ੀ ਮੁਆਵਜ਼ਾ ਲਿਆ ਹੈ, ਉਨ੍ਹਾਂ ਵਿਚ ਸੀਏ, ਪ੍ਰਾਪਰਟੀ ਡੀਲਰ, ਗਮਾਡਾ ਦੇ ਅਫਸਰ ਆਦਿ ਹਨ। ਵਿਜੀਲੈਂਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ 6 ਟੀਮਾਂ ਦਾ ਗਠਨ ਕੀਤਾ। ਟੀਮਾਂ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ। ਲਗਭਗ 6 ਮੁਲਜ਼ਮ ਵਿਜੀਲੈਂਸ ਦੀ ਗ੍ਰਿਫਤ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -: