ਅਬੋਹਰ ਸਥਿਤ ਹਿੰਦੂਮਲ ਕੋਟ ਫਾਟਕ ਕੋਲ ਫਿਰੋਜ਼ਪੁਰ-ਸ਼੍ਰੀਗੰਗਾਨਗਰ ਗੱਡੀ ਗਿਣਤੀ 14601 ਦੇ ਇੰਜਣ ਵਿਚ ਅਚਾਨਕ ਅੱਗ ਲੱਗ ਗਈ। ਰੇਲ ਡਰਾਈਵਰਾਂ ਨੇ ਇੰਜਣ ਤੋਂ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ। ਰੇਲਵੇ ਦੇ ਮੁਲਾਜ਼ਮਾਂ ਨੇ ਪਾਣੀ ਤੇ ਫਾਇਰ ਇੰਸਟਰੂਮੈਂਟਸ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲਗਭਗ 3 ਘੰਟੇ ਬਾਅਦ ਰੇਲਗੱਡੀ ਆਪਣੀ ਮੰਜ਼ਿਲ ਲਈ ਰਵਾਨਾ ਹੋਈ।
ਜਾਣਕਾਰੀ ਮੁਤਾਬਕ ਫਿਰੋਜ਼ਪੁਰ-ਸ਼੍ਰੀਗੰਗਾਨਗਰ ਇੰਟਰਸਿਟੀ ਗੱਡੀ ਜਦੋਂ ਹਿੰਦੂਮਲ ਕੋਟ ਕੋਲ ਪਹੁੰਚੀ ਤਾਂ ਅਚਾਨਕ ਸ਼ਾਰਟ ਸਰਕਟ ਕਾਰਨ ਇੰਜਣ ਵਿਚ ਅੱਗ ਲੱਗ ਗਈ। ਜਿਵੇਂ ਹੀ ਅੱਗ ਦੀ ਭਣਕ ਗੱਡੀ ਦੇ ਡਰਾਈਵਰ ਨੂੰ ਲੱਗੀ ਤਾਂ ਉਸ ਨੇ ਤੁਰੰਤ ਪ੍ਰਭਾਵ ਨਾਲ ਗੱਡੀ ਨੂੰ ਬ੍ਰੇਕ ਲਗਾਈ। ਗੱਡੀ ਦੇ ਦੋਵੇਂ ਡਰਾਈਵਰ ਆਪਣੀ ਜਾਨ ਬਚਾਉਣ ਲਈ ਕੂਦ ਪਏ। ਤੁਰੰਤ ਅੱਗ ‘ਤੇ ਕਾਬੂ ਪਾਉਣ ਵਿਚ ਜੁਟ ਗਏ।
ਇਹ ਵੀ ਪੜ੍ਹੋ : ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਇਸ ਤਰ੍ਹਾਂ ਡਰਾਈਵਰ ਦੀ ਸੂਝਬੂਝ ਨਾਲ ਨਾ ਸਿਰਫ ਆਪਣੀ ਜਾਨ ਬਚੀ ਸਗੋਂ ਯਾਤਰੀਆਂ ਦੀ ਵੀ ਜਾਨ ਬਚਾ ਲਈ ਗਈ ਵੱਡਾ ਹਾਦਸਾ ਹੋਣੋਂ ਟਲ ਗਿਆ।
ਵੀਡੀਓ ਲਈ ਕਲਿੱਕ ਕਰੋ -: