ਦਿੱਲੀ ਯੂਨੀਵਰਸਿਟੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਵਿੱਖ ਵਿਚ ਉਹ ਯੂਨੀਵਰਸਿਟੀ ਕੈਂਪਸ ਵਿਚ ਬਿਨਾਂ ਇਜਾਜ਼ਤ ਦੇ ਨਹੀਂ ਆਉਣਗੇ। ਯੂਨੀਵਰਸਿਟੀ ਦੇ ਰਜਿਸਟਰਾਰ ਵਿਕਾਸ ਗੁਪਤਾ ਨੇ ਕਿਹਾ ਕਿ ਨੋਟਿਸ ਵਿਚ ਯੂਨੀਵਰਸਿਟੀ ਰਾਹੁਲ ਨੂੰ ਦੱਸੇਗੀ ਕਿ ਇਸ ਤਰ੍ਹਾਂ ਯੂਨੀਵਰਸਿਟੀ ਵਿਚ ਆਉਣਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਂਦਾ ਹੈ। ਵਿਦਿਆਰਥੀਆਂ ਦੇ ਨਾਲ ਕਿਸੇ ਵੀ ਗੱਲਬਾਤ ਲਈ ਉਚਿਤ ਪ੍ਰੋਟੋਕਾਲ ਦੀ ਪਾਲਣ ਕਰਨ ਦੀ ਲੋੜ ਹੈ। ਰਾਹੁਲ ਦਿੱਲੀ ਯੂਨੀਵਰਸਿਟੀ ਨਾਰਥ ਕੈਂਪਸ ਦੇ ਪੋਸਟ ਗ੍ਰੈਜੂਏਟ ਮੈਨਸ ਹੋਸਟਲ ਪਹੁੰਚ ਗਏ ਸਨ ਤੇ ਉਥੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ।
ਰਾਹੁਲ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਕਰੀਅਰ ਦੀਆਂ ਯੋਜਨਾਵਾਂ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਹੋਸਟਲ ਵਿਚ ਵਿਦਿਆਰਥੀਆਂ ਨਾਲ ਲੰਚ ਵੀ ਕੀਤਾ ਸੀ। ਰਜਿਸਟਰਾਰ ਨੇ ਕਿਹਾ ਕਿ ਰਾਹੁਲ ਨੇ ਦੌਰਾ ਬਿਨਾਂ ਇਜਾਜ਼ਤ ਲਏ ਕੀਤਾ ਸੀ। ਜਦੋਂ ਉਹ ਕੈਂਪਸ ਵਿਚ ਆਏ ਤਾਂ ਕਈ ਵਿਦਿਆਰਥੀ ਲੰਚ ਕਰ ਰਹੇ ਸਨ। ਅਸੀਂ ਇਸ ਨੂੰ ਆਪਣੇ ਕੈਂਪਸ ਵਿਚ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਰਾਹੁਲ ਗਾਂਧੀ ਨੂੰ ਨੋਟਿਸ ਭੇਜ ਕੇ ਕਹਾਂਗੇ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਹਰਕਤ ਨਹੀਂ ਦੁਹਰਾਉਣੀ ਚਾਹੀਦੀ ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੀਦਾ।
ਇਹ ਵੀ ਪੜ੍ਹੋ : ਲਾਂਚ ਤੋਂ ਪਹਿਲਾਂ ਲੀਕ ਹੋ ਗਏ Google Pixle Tablet ਦੇ ਸਾਰੇ ਫੀਚਰਸ ਤੇ ਕੀਮਤ
ਦੱਸ ਦੇਈਏ ਕਿ ਰਾਹੁਲ ਦੀ ਯਾਤਰਾ ਦੇ ਇਕ ਦਿਨ ਬਾਅਦ ਦਿੱਲੀ ਯੂਨੀਵਰਸਿਟੀ ਨੇ ਇਕ ਤਿੱਖਾ ਬਿਆਨ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਕਿ ਅਚਾਨਕ ਤੇ ਬਿਨਾਂ ਇਜਾਜ਼ਤ ਦੇ ਦੌਰੇ ਨੇ ਹੋਸਟਲ ਦੇ ਵਿਦਿਆਰਥੀਆਂ ਤੇ ਕਾਂਗਰਸ ਨੇਤਾ ਲਈ ਗੰਭੀਰ ਸੁਰੱਖਿਆ ਚਿੰਤਾ ਪੈਦਾ ਕਰ ਦਿੱਤੀ ਹੈ। ਯੂਨੀਵਰਸਿਟੀ ਦੇ ਅਧਿਕਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕਣਗੇ ਤੇ ਇਹ ਨਿਸ਼ਚਿਤ ਕਰਨਗੇ ਕਿ ਭਵਿੱਖ ਵਿਚ ਅਜਿਹਾ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: