ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦੇ ਦੌਰੇ ‘ਤੇ ਹਨ। PM ਮੋਦੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਡਿਪਟੀ ਸੀਐੱਮ ਸਚਿਨ ਪਾਇਲਟ ਵਿਚ ਚੱਲ ਰਹੀ ਤਨਾਨਤੀ ਨੂੰ ਲੈ ਕੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਆਪਸ ਵਿਚ ਹੀ ਲੜਾਈ ਹੋ ਰਹੀ ਹੈ, ਅਜਿਹੇ ਵਿਚ ਰਾਜਸਥਾਨ ਦਾ ਵਿਕਾਸ ਕਿਵੇਂ ਹੋਵੇਗਾ?
PM ਮੋਦੀ ਨੇ ਮਾਊਂਟ ਆਬੂ ਦੇ ਆਬੂਰੋਡ ਵਿਚ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਿਹੋ ਜਿਹੀ ਸਰਕਾਰ ਹੈ ਜਿਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਆਪਣੇ ਹੀ ਵਿਧਾਇਕਾਂ ‘ਤੇ ਭਰੋਸਾ ਨਹੀਂ ਹੈ। ਇਹ ਕਿਹੋ ਜਿਹੀ ਸਰਕਾਰ ਹੈ ਜਿਥੇ ਵਿਧਾਇਕਾਂ ਨੂੰ ਆਪਣੇ ਪੀਐੱਮ ‘ਤੇ ਭਰੋਸਾ ਨਹੀਂ? ਸਰਕਾਰ ਅੰਦਰ ਸਾਰੇ ਇਕ-ਦੂਜੇ ਨੂੰ ਅਪਮਾਨਿਤ ਕਰਨ ਵਿਚ ਲੱਗੇ ਹੋਏ ਹਨ। ਜਦੋਂ ਕੁਰਸੀ ਪੂਰੇ 5 ਸਾਲ ਸੰਕਟ ਵਿਚ ਹੀ ਪਈ ਰਹੀ ਤਾਂ ਅਜਿਹੇ ਵਿਚ ਰਾਜਸਥਾਨ ਦੇ ਵਿਕਾਸ ਦੀ ਕਿਵੇਂ ਪ੍ਰਵਾਹ ਹੋਵੇਗੀ?’
ਦਰਅਸਲ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਗਹਿਲੋਤ ਦੇ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ 2020 ਵਿਚ ਬਗਾਵਤ ਕਰਨ ਵਾਲੇ ਵਿਧਾਇਕਾਂ ਨੇ ਭਾਜਪਾ ਤੋਂ ਪੈਸੇ ਲਏ ਸਨ। 9 ਮਈ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਗਹਿਲੋਤ ਦਾ ਹਾਲੀਆ ਭਾਸ਼ਣ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਨੇਤਾ ਸੋਨੀਆ ਗਾਂਧੀ ਨਹੀਂ ਸਗੋਂ ਵਸੁੰਧਰਾ ਰਾਜੇ ਹਨ, ਉਹ ਗਹਿਲੋਤ ‘ਤੇ ਵਸੁੰਧਰਾ ਰਾਜੇ ਦੀ ਸਰਕਾਰ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ ‘ਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਵੀ ਲਗਾਤਾਰ ਹਮਲੇ ਕਰ ਰਹੇ ਹਨ।
ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ 2020 ਦੇ ਸਿਆਸੀ ਸੰਕਟ ਤੋਂ ਬਚ ਗਈ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਵਸੁੰਧਰਾ ਰਾਜੇ ਤੇ ਸਾਬਕਾ ਵਿਧਾਨ ਸਭਾ ਪ੍ਰਧਾਨ ਕੈਲਾਸ਼ ਮੇਘਵਾਲ ਨੇ ਗਹਿਲੋਤ ਸਰਕਾਰ ਡੇਗਣ ਦੇ ਸਾਜ਼ਿਸ਼ ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਇਹ ਵੀ ਕਿਹਾ ਸੀਕਿ ਉਸ ਸਮੇਂ ਜਿਹੜੇ ਵਿਧਾਇਕਾਂ ਨੇ ਭਾਜਪਾ ਤੋਂ ਜੋ ਪੈਸੇ ਲਏ ਸਨ ਉਨ੍ਹਾਂ ਨੂੰ ਇਹ ਪੈਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਾਪਸ ਕਰ ਦੇਣੇ ਚਾਹੀਦੇ ਹਨ। ਪਾਇਲਟ ਨੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਕਾਂਗਰਸ ਨੇਤਾਵਾਂ ‘ਤੇ ਦੋਸ਼ ਲਗਾਉਣਾ ਗਲਤ ਹੈ।
ਇਹ ਵੀ ਪੜ੍ਹੋ : ਬਿਨਾਂ ਨੰਬਰ ਸ਼ੇਅਰ ਕੀਤੇ ਕਰ ਸਕੋਗੇ ਟਵਿੱਟਰ ‘ਤੇ ਆਡੀਓ-ਵੀਡੀਓ ਕਾਲ- ਐਲਨ ਮਸਕ ਦਾ ਐਲਾਨ
ਆਪਣੇ ਧਿਰ ਦੇ ਵਿਧਾਇਕ ਹੇਮਾਰਾਮ ਚੌਧਰੀ ਤੇ ਬ੍ਰਿਜੇਂਦਰ ਓਲਾ ਦਾ ਜ਼ਿਕਰ ਕਰਦੇ ਹੋਏ ਸਚਿਨ ਪਾਇਲਟ ਨੇ ਕਿਹਾ ਕਿ ਜਿਹੜੇ ਲੋਕਾਂ ‘ਤੇ ਦੋਸ਼ ਲਗਾਏ ਜਾ ਰਹੇ ਹਨ ਉਹ 30-40 ਸਾਲ ਤੋਂ ਜਨਤਕ ਜੀਵਨ ਵਿਚ ਹਨ। ਚੌਧਰੀ ਤੇ ਓਲਾ ਇਸ ਸਮੇਂ ਗਹਿਲੋਤ ਸਰਕਾਰ ਦੇ ਮੰਤਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ‘ਤੇ ਇਸ ਤਰ੍ਹਾਂ ਦੇ ਦੋਸ਼ ਲਗਾ ਦੇਣਾ ਗਲਤ ਹੈ। ਮੈਂ ਇਸ ਬੇਬੁਨਿਆਦ ਤੇ ਝੂਠੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਾ ਹਾਂ।
ਦੱਸ ਦੇਈਏ ਕਿ 2020 ਵਿਚ ਪਾਇਲਟ ਉਪ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਨ। ਪਾਇਲਟ ਤੇ 18 ਹੋਰ ਕਾਂਗਰਸੀ ਵਿਧਾਇਕਾਂ ਨੇ ਜੁਲਾਈ 2020 ਵਿਚ ਗਹਿਲੋਤ ਦੀ ਅਗਵਾਈ ਖਿਲਾਫ ਵਿਦਰੋਹ ਕੀਤਾ ਸੀ। ਇਹ ਮਾਮਲਾ ਪਾਰਟੀ ਹਾਈਕਮਾਨ ਦੇ ਦਖਲ ਦੇ ਬਾਅਦ ਸੁਲਝਿਆ ਸੀ। ਇਸ ਦੇ ਬਾਅਦ ਪਾਇਲਟ ਨੂੰ ਡਿਪਟੀ ਸੀਐੱਮ ਤੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: