ਇਟਲੀ ਦੇ ਸ਼ਹਿਰ ਵਿੱਚ ਵੀਰਵਾਰ ਨੂੰ ਵੱਡਾ ਧਮਾਕਾ ਹੋ ਗਿਆ। ਪਾਰਕਿੰਗ ਵਿੱਚ ਖੜ੍ਹੀ ਵੈਨ ਵਿੱਚ ਧਮਾਕੇਨਾਲ ਕਈ ਗੱਡੀਆਂ ਨੂੰ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਕੁਝ ਗੱਡੀਆਂ ਵਿੱਚ ਅੱਗ ਲੱਗੀ ਹੈ। ਪੁਲਿਸ ਮੁਤਾਬਕ ਇਹ ਧਮਾਕਾ ਇੱਕ ਵੈਨ ਵਿੱਚ ਹੋਇਆ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਧਮਾਕੇ ਵਿੱਚ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਹੈ। ਦੂਰੋਂ ਅੱਗ ਅਤੇ ਧੂੰਆਂ ਨਜ਼ਰ ਆ ਰਿਹਾ ਹੈ।
ਇਟਲੀ ਦੇ ਇੱਕ ਅਖਬਾਰ ਦੀ ਵੈੱਬਸਾਈਟ ਮੁਤਾਬਕ ਜਿਸ ਵੈਨ ਵਿੱਚ ਧਮਾਕਾ ਹੋਇਆ, ਉਸ ਵਿੱਚ ਕੁਝ ਗੈਸ ਸਿਲੰਡਰ ਡਿਲਵਰੀ ਲਈ ਰੱਖੇ ਗਏ ਸਨ। ਇਸ ਵੈਨ ਨੂੰ ਪਾਰਕਿੰਗ ਵਿੱਚ ਲਿਜਾਇਆ ਜਾ ਰਿਹਾ ਸੀ, ਇਸੇ ਦੌਰਾਨ ਕਿਸੇ ਸਿਲੰਡਰ ਵਿੱਚ ਬਲਾਸਟ ਹੋ ਗਿਆ। ਫਿਲਹਾਲ, ਇੱਕ ਆਦਮੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਕੋਲ ਮੌਜੂਦ ਸਕੂਲ ਅਤੇ ਇੱਕ ਨਰਸਿੰਗ ਹੋਮ ਨੂੰ ਖਾਲੀ ਕਰਾ ਲਿਆ ਗਿਆ ਹੈ। ਚਾਰ ਕਾਰਾਂ ਵਿੱਚ ਅੱਗ ਲੱਗੀ, ਇਸ ਨੂੰ ਬੁਝਾ ਦਿੱਤਾ ਗਿਆ ਹੈ। ਸਥਾਨਕ ਮੀਡੀਆ ਵੈਨ ਵਿੱਚ ਧਮਾਕਾ ਹੋਣ ਨਾਲ ਪੰਜ ਕਾਰ ਵਿੱਚ ਅੱਗ ਲੱਗ ਗਈ ਹੈ। ਵੀਡੀਓ ਵਿੱਚ ਦਿਸ ਰਿਹਾ ਹੈ ਕਿ ਇਸ ਦੇ ਤੁਰੰਤ ਬਾਅਦ ਅਸਮਾਨ ਵਿੱਚ ਸੰਘਣੇ ਧੂੰਏਂ ਦਾ ਗੁਬਾਰ ਦਿਸ ਰਿਹਾ ਹੈ। ਫਿਲਹਾਲ ਕੋਈ ਜ਼ਖਮੀ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ‘ਮੇਰੀ ਕਿਡਨੀ ਕਿੰਨੇ ‘ਚ ਵਿਕੇਗੀ…’ ਮਾਂ ਦਾ ਇਲਾਜ ਲਈ ਬੱਚੇ ਦੀ ਮਜਬੂਰੀ ਵੇਖ ਡਾਕਟਰ ਵੀ ਹੋਏ ਭਾਵੁਕ
ਦੂਜੇ ਪਾਸੇ ਜਰਮਨੀ ਦੇ ਰੇਟਿਨਜਨ ਸ਼ਹਿਰ ਵਿੱਚ ਵੀਰਵਾਰ ਦੁਪਹਿਰ ਇੱਕ ਰਿਹਾਇਸ਼ੀ ਇਮਾਰਤ ਵਿੱਚ ਧਮਾਕਾ ਹੋਇਆ। ਇਸ ਵਿੱਚ ਕਈ ਲੋਕਾਂ ਦੇ ਜ਼ਕਮੀ ਹੋਣ ਦੀ ਖਬਰ ਹੈ। ਪੁਲਿਸ ਮੁਤਾਬਕ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ ਇਹ ਸਾਫ ਨਹੀਂ ਹੈ ਕਿ ਧਮਾਕੇ ਕਾਰਨ ਕੀ ਹੈ।
ਵੀਡੀਓ ਲਈ ਕਲਿੱਕ ਕਰੋ -: