ਸੀਬੀਐੱਸਈ ਨੇ ਅੱਜ 12ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਬੋਰਡ ਕਿਸੇ ਵੀ ਸਮੇਂ ਕਲਾਸ 10ਵੀਂ ਦਾ ਰਿਜ਼ਲਟ ਜਾਰੀ ਕਰ ਸਕਦਾ ਹੈ। ਰਿਜ਼ਲਟ ਜਾਰੀ ਹੋਣ ਦੇ ਬਾਅਦ ਵਿਦਿਆਰਥੀ ਸੀਬੀਐੱਸਈ ਦੀ ਅਧਿਕਾਰਕ ਵੈੱਬਸਾਈਟ cbse.nic.in ਤੇ cbseresults.nic.in ‘ਤੇ ਜਾ ਕੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ। ਸੀਬੀਐੱਸਈ ਕਲਾਸ 10ਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ 2023 ਤੋਂ ਸ਼ੁਰੂ ਹੋਈਆਂ ਹਨ।
ਇਸ ਤੋਂ ਇਲਾਵਾ ਰਿਜ਼ਲਟ ਜਾਰੀ ਹੋਣ ਦੇ ਬਾਅਦ ਵਿਦਿਆਰਥੀ ਸਿੱਧੇ ਇਸ ਲਿੰਕ https://www.cbse.gov.in/ ਜ਼ਰੀਏ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ। ਨਾਲ ਹੀ ਹੇਠਾਂ ਦਿੱਤੇ ਗਏ ਸਟੈੱਪਸ ਨੂੰ ਫਾਲੋਅ ਕਰਕੇ ਵੀ ਆਪਣਾ ਰਿਜ਼ਲਟ ਦੇਖ ਸਕਦੇ ਹਨ। ਇਸ ਸਾਲ ਕੁੱਲ ਰਜਿਸਟਰਡ ਉਮੀਦਵਾਰਾਂ ਦੀ ਗਿਣਤੀ 21,86,940 ਹੈ। ਕੁੱਲ ਉਮੀਦਵਾਰਾਂ ਵਿਚੋਂ ਰਜਿਸਟਰਡ ਲੜਕੀਆਂ ਤੇ ਲੜਕਿਆਂ ਦੀ ਗਿਣਤੀ ਕ੍ਰਮਵਾਰ 9,39,566 ਤੇ 12,47,364 ਹੈ। ਭਾਰਤ ਵਿਚ 7240 ਕੇਂਦਰਾਂ ‘ਤੇ CBSE 10ਵੀਂ ਦੀ ਪ੍ਰੀਖਿਆ ਆਯੋਜਿਤ ਕੀਤੀ ਸੀ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ: ਐਕਟਿਵਾ ਸਵਾਰ ਮਾਂ-ਪੁੱਤ ਨੂੰ ਟਰੱਕ ਨੇ ਦਰੜਿਆ, ਬੱਚੇ ਨੂੰ ਸਕੂਲ ਛੱਡਣ ਜਾ ਰਹੀ ਸੀ ਮਾਂ
ਸੀਬੀਐੱਸਈ 10ਵੀਂ ਦੇ ਨਤੀਜੇ ਵੱਖ-ਵੱਖ ਅਧਿਕਾਰਕ ਵੈੱਬਸਾਈਟਾਂ ‘ਤੇ ਉਪਲਬਧ ਹੋਣਗੇ ਜਿਨ੍ਹਾਂ ਵਿਚ results.cbse.nic.in, cbseresults.nic.in ਤੇ digilocker.gov.in ਸ਼ਾਮਲ ਹੈ। ਆਨਲਾਈਨ ਬਦਲਾਂ ਤੋਂ ਇਲਾਵਾ ਛਾਤਰ ਉਮੰਗ ਐਪ, ਡਿਜੀਲਾਕਰ ਐਪ, SMS ਸੇਵਾ, IVR ਤੇ ਪ੍ਰੀਖਿਆ ਸੰਗਮ ਰਾਹੀਂ ਵੀ ਆਪਣਾ ਰਿਜ਼ਲਟ ਦੇਖ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: