ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ 198 ਭਾਰਤੀ ਮਛੇਰਿਆਂ ਨੂੰ ਬੀਤੀ ਰਾਤ ਰਿਹਾਅ ਕਰ ਦਿੱਤਾ। ਉਕਤ ਸਾਰੇ ਮਛੇਰਿਆਂ ਨੇ ਵਾਹਗਾ ਬਾਰਡਰ ਦੇ ਰਸਤੇ ਭਾਰਤ ਵਿਚ ਪ੍ਰਵੇਸ਼ ਕੀਤਾ।
ਪਾਕਿਸਤਾਨ ਸਰਕਾਰ 500 ਭਾਰਤੀ ਕੈਦੀਆਂ ਨੂੰ ਰਿਹਾਅ ਰਨ ਦਾ ਫੈਸਲਾ ਕਰ ਚੁੱਕੀ ਹੈ ਜਿਨ੍ਹਾਂ ਵਿਚੋਂ 499 ਭਾਰਤੀ ਮਛੇਰੇ ਹਨ। ਇਨ੍ਹਾਂ ਵਿਚੋਂ 198 ਕੈਦੀਆਂ ਨੇ ਅਟਾਰੀ ਸਰਹੱਦ ਦੇ ਰਸਤੇ ਵਤਨ ਵਾਪਸੀ ਕੀਤੀ। ਇਨ੍ਹਾਂ ਸਾਰੇ ਰਿਹਾਅ ਕੀਤੇ ਗਏ ਕੈਦੀਆਂ ਵਿਚ 183 ਗੁਜਰਾਤ ਤੋਂ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ 43 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ, ਅਗਲੇ ਦਿਨਾਂ ‘ਚ ਪਵੇਗੀ ਭਿਆਨਕ ਗਰਮੀ
ਪਾਕਿਸਤਾਨ ਵਿਚ 2 ਭਾਰਤੀ ਮਛੇਰਿਆਂ ਦੀਆਂ ਮ੍ਰਿਤਕ ਦੇਹਾਂ ਵੀ ਹਨ ਜਿਨ੍ਹਾਂ ਨੂੰ ਕਾਗਜ਼ੀ ਕਾਰਵਾਈ ਦੇ ਬਾਅਦ ਭਾਰਤ ਭੇਜਿਆ ਜਾਵੇਗਾ। ਦੱਖਣੀ ਪਾਕਿਸਤਾਨੀ ਦੀ ਲਾਂਧੀ ਡਿਸਟ੍ਰਿਕਟ ਜੇਲ੍ਹ ਤੋਂ 198 ਰਿਹਾਅ ਕੀਤੇ ਗਏ ਕੈਦੀਆਂ ਨੂੰ ਕਰਾਚੀ ਰੇਲਵੇ ਸਟੇਸ਼ਨ ਭੇਜਿਆ ਗਿਆ ਜਿਥੋਂ ਇਹ ਕੈਦੀ ਟ੍ਰੇਨ ਤੋਂ ਲਾਹੌਰ ਲਿਆਂਦਾ ਗਿਆ।
ਵੀਡੀਓ ਲਈ ਕਲਿੱਕ ਕਰੋ -: