ਕਰਨਾਟਕ ਚੋਣਾਂ ਦੇ ਇਤਿਹਾਸਕ ਨਤੀਜੇ ਆ ਚੁੱਕੇ ਹਨ। ਕਾਂਗਰਸ 224 ਸੀਟਾਂ ਵਿਚੋਂ 135 ‘ਤੇ ਆਪਣੀ ਜਿੱਤ ਦਰਜ ਕਰਦੇ ਹੋਏ ਸਰਕਾਰ ਬਣਾਉਣ ਲਈ ਤਿਆਰ ਹੈ। ਦੂਜੇ ਪਾਸੇ ਭਾਜਪਾ ਨੂੰ 66 ਸੀਟਾਂ ਹੀ ਮਿਲ ਸਕੀਆਂ। ਦੋਵੇਂ ਪਾਰਟੀਆਂ ਦੇ ਵੋਟ ਸ਼ੇਅਰ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੇ ਪਿਛਲੀ ਵਾਰ ਦੀ ਤਰ੍ਹਾਂ 36 ਫੀਸਦੀ ਵੋਟ ਪ੍ਰਤੀਸ਼ਤ ਹੀ ਪਾਇਆ। ਇਸ ਵਾਰ 104 ਸੀਟਾਂ ਦੀ ਬਜਾਏ 66 ‘ਤੇ ਸੰਤੋਸ਼ ਕਰਨਾ ਪਿਆ। ਦੂਜੇ ਪਾਸੇ ਸਿਰਫ 7 ਫੀਸਦੀ ਜ਼ਿਆਦਾ ਵੋਟ ਸ਼ੇਅਰ ਦੇ ਨਾਲ 70 ਸੀਟਾਂ ਜ਼ਿਆਦਾ ਪਾਈਆਂ ਹਨ।
ਅੱਜ ਕਰਨਾਟਕ ਦਲ ਦੀ ਬੈਠਕ ਹੋਈ। ਵਿਧਾਇਕਾਂ ਨੇ ਸੂਬੇ ਵਿਚ ਮੁੱਖ ਮੰਤਰੀ ਚੁਣਨ ਦਾ ਫੈਸਲਾ ਪ੍ਰਧਾਨ ਖੜਗੇ ਉਪਰ ਛੱਡਿਆ। ਵਿਧਾਇਕਾਂ ਨੇ ਬੈਠਕ ਦੇ ਬਾਅਦ ਇਕਮਤ ਫੈਸਲਾ ਲਿਆ ਹੈ।
ਵਿਧਾਇਕ ਦਲ ਦੀ ਬੈਠਕ ਵਿਚ ਹੋਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੇ ਕਰਨਾਟਕ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਸਿਧਾਰਮਈਆ ਨੇ ਕਾਂਗਰਸ ਪ੍ਰਧਾਨ ਨੂੰ ਵਿਧਆਇਕ ਦਲ ਦਾ ਨਵਾਂ ਨੇਤਾ ਨਿਯੁਕਤ ਕਰਨ ਦਾ ਅਧਿਕਾਰ ਦਿੰਦੇ ਹੋਏ ਇਕ ਲਾਈਨ ਦਾ ਪ੍ਰਸਤਾਵ ਪੇਸ਼ ਕੀਤਾ ਤੇ 135 ਕਾਂਗਰਸੀ ਵਿਧਾਇਕਾਂ ਨੇ ਸਰਬਸੰਮਤੀ ਨਾਲ ਉਨ੍ਹਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਡੀਕੇ ਸ਼ਿਵਕੁਮਾਰ ਨੇ ਵੀ ਇਸ ਦਾ ਸਮਰਥਨ ਕੀਤਾ। ਕਾਂਗਰਸ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਨੇ ਖੜਗੇ ਨੂੰ ਇਸ ਪ੍ਰਸਤਾਵ ਬਾਰੇ ਸੂਚਿਤ ਕੀਤਾ ਤੇ ਖੜਗੇ ਨੇ ਕੇਸੀ ਵੇਣੂਗੋਪਾਲ ਨੇ ਨਿਰਦੇਸ਼ ਦਿੱਤਾ ਕਿ 3 ਸੀਨੀਅਰ ਅਬਜ਼ਰਵਰਾਂ ਨੂੰ ਹਰੇਕ ਵਿਧਾਨ ਸਭਾ ਦੀ ਵਿਅਕਤੀਗਤ ਰਾਏ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਹਾਈ ਕਮਾਂਡ ਤੱਕ ਪਹੁੰਚਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੇਦਾਰਨਾਥ ‘ਚ ਮੀਂਹ ਤੇ ਬਰਫਬਾਰੀ, ਸ਼ਰਧਾਲੂਆਂ ਨੂੰ ਅਪੀਲ-‘ਮੌਸਮ ਖਰਾਬ ਹੈ, ਛੱਤਰੀ ਤੇ ਦਵਾਈਆਂ ਲੈ ਕੇ ਚੱਲੋ’
ਮੱਲਿਕਾਰੁਜਨ ਖੜਗੇ ਵੱਲੋਂ ਨਿਯੁਕਤ ਸਾਰੇ ਤਿੰਨੇ ਆਬਜ਼ਰਵਰਾਂ ਨਾਲ ਸਾਰੇ ਵਿਧਾਇਕਾਂ ਨੂੰ ਇਕ-ਇਕ ਕਰਕੇ ਮਿਲਣਗੇ ਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਰਾਏ ਲੈਣਗੇ। ਇਸ ਦੇ ਬਾਅਦ ਪਾਰਟੀ ਪ੍ਰਧਾਨ ਮੱਲਿਕਾਰੁਜਨ ਖੜਗੇ ਨੂੰ ਵਿਧਾਇਕਾਂ ਦੀ ਰਾਏ ਨਾਲ ਜਾਣੂ ਕਰਾਉਣਗੇ ਜਿਸ ਦੇ ਆਧਾਰ ‘ਤੇ ਪ੍ਰਧਾਨ ਫੈਸਲਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: