ਪੰਜਾਬ ਵਿਜੀਲੈਂਸ ਨੇ ਮੋਹਾਲੀ ਵਿਚ ਤਾਇਨਾਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਆਰਕੇ ਗੁਪਤਾ ਨੂੰ 1 ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਨੇ ਪ੍ਰਾਜੈਕਟ ਦੇ ਬਕਾਇਆ ਬਿਲ ਦੇ ਨਿਪਟਾਰੇ ਬਦਲੇ 2 ਲੱਖ ਰੁਪਏ ਮੰਗੇ ਸਨ। ਮੁਕਤਸਰ ਸਾਹਿਬ ਦੇ ਰਹਿਣ ਵਾਲੇ ਲਖਪਤ ਰਾਏ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਗਈ।
ਸ਼ਿਕਾਇਤ ਵਿਚ ਲਖਪਤ ਰਾਏ ਨੇ ਦੱਸਿਆ ਕਿ ਉਹ ਇਕ ਸਰਕਾਰੀ ਠੇਕੇਦਾਰ ਦੇ ਨਾਲ ਕੰਮ ਕਰ ਰਿਹਾ ਹੈ। ਮੁਕਤਸਰ ਸਾਹਿਬ ਦੇ ਬਲਾਕ ਕੋਟ ਭਾਈ ਕੇ ਪਿੰਡ ਵਿਚ ਪੀਣ ਦੇ ਪਾਣੀ ਦੀ ਸਪਲਾਈ ਸਕੀਮ ਸਬੰਧੀ ਟੈਂਡਰ ਅਲਾਟ ਕੀਤਾ ਗਿਆ ਸੀ। ਉਸ ਨੇ ਦੋਸ਼ ਲਗਾਇਆ ਕਿ ਸੁਪਰਡੈਂਟ ਇੰਜੀਨੀਅਰ ਆਰਕੇ ਗੁਪਤਾ ਨੇ ਬਕਾਇਆ ਬਿੱਲ ਦੇ ਨਿਪਟਾਰੇ ਲਈ ਉਕਤ ਪ੍ਰਾਜੈਕਟ ਦੀ ਜਾਂਚ ਰਿਪੋਰਟ ਪੇਸ਼ ਕਰਨ ਬਦਲੇ ਉਸ ਤੋਂ 2 ਲੱਖ ਰੁਪਏ ਰਿਸ਼ਵਤ ਮੰਗੀ ਸੀ। ਆਖਿਰ ਵਿਚ ਸੌਦਾ ਇਕ ਲੱਖ ਵਿਚ ਤੈਅ ਹੋਇਆ।
ਇਹ ਵੀ ਪੜ੍ਹੋ : ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਦਾ ਹੋਇਆ ਦੇਹਾਂਤ, ਕੈਂਸਰ ਦੀ ਬੀਮਾਰੀ ਤੋਂ ਸਨ ਪੀੜਤ
ਸ਼ਿਕਾਇਤ ਦੀ ਜਾਂਚ ਦੇ ਬਾਅਦ ਬਠਿੰਡਾ ਰੇਂਜ ਵਿਜੀਲੈਂਸ ਯੂਨਿਟ ਨੇ ਟਰੈਪ ਲਗਾ ਕੇ ਸੁਪਰੀਡੈਂਟ ਇੰਜੀਨੀਅਰ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਬਠਿੰਡਾ ਸਥਿਤ ਵਿਜੀਲੈਂਸ ਵਿਚ ਸੁਪਰਡੈਂਟ ਖਿਲਾਫ ਭ੍ਰਿਸ਼ਟਾਚਾਰ ਰੋਕੂ ਨਿਯਮ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: