ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵਿਵਾਦਿਤ ਭਾਸ਼ਣ ਨੂੰ ਲੈ ਕੇ ਰਾਜਸਥਾਨ ਕਾਂਗਰਸ ਕਮੇਟੀ ਦੇ ਇੰਚਾਰਜ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕੋਟਾ ਦੀ ਇਕ ਅਦਾਲਤ ਨੇ ਰੰਧਾਵਾ ਖਿਲਾਫ ਮੁਕੱਦਮਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਰਚ ਮਹੀਨੇ ਵਿਚ ਮਹਾਵੀਰ ਨਗਰ ਥਾਣੇ ਵਿਚ ਰੰਧਾਵਾ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ। ਫਿਰ ਮੁੱਖ ਨਿਆਇਕ ਮੈਜਿਸਟ੍ਰੇਟ ਵਿਚ ਕਾਂਗਰਸ ਇੰਚਾਰਜ ਖਿਲਾਫ ਇਸਤਗਾਸਾ ਪੇਸ਼ ਕੀਤਾ ਗਿਆ ਸੀ। ਕੋਰਟ ਨੇ ਸੁਣਵਾਈ ਕਰਦੇ ਹੋਏ ਮਹਾਵੀਰ ਨਗਰ ਥਾਣਾ ਪੁਲਿਸ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ।
13 ਮਾਰਚ ਨੂੰ ਸੁਖਜਿੰਦਰ ਰੰਧਾਵਾ ਨੇ ਰਾਜਭਵਨ ਘੇਰਾਓ ਦੇ ਬਾਅਦ ਵਿਵਾਦਿਤ ਭਾਸ਼ਣ ਦਿੱਤਾ। ਉੁਨ੍ਹਾਂ ਦੇਸ਼ ਨੂੰ ਬਚਾਉਣ ਲਈ ਮੋਦੀ ਨੂੰ ਖਤਮ ਕਰਨ ਦੀ ਗੱਲ ਕਹੀ। ਉੁਨ੍ਹਾਂ ਕਿਹਾ ਸੀ ਆਪਣੀ ਲੜਾਈ ਖਤਮ ਕਰੋ, ਮੋਦੀ ਨੂੰ ਖਤਮ ਕਰਨ ਦੀ ਗੱਲ ਕਰੋ। ਜੇਕਰ ਮੋਦੀ ਖਤਮ ਹੋ ਗਿਆ ਤਾਂ ਹਿੰਦੋਸਤਾਨ ਬਚ ਜਾਵੇਗਾ। ਜੇਕਰ ਮੋਦੀ ਰਿਹਾ ਤਾਂ ਹਿੰਦੋਸਤਾਨ ਖਤਮ ਹੋ ਜਾਵੇਗਾ। ਹਾਲਾਂਕਿ ਬਾਅਦ ਵਿਚ ਉਨ੍ਹਾਂ ਸਫਾਈ ਦਿੰਦੇ ਹੋਏ ਕਿਹਾ ਸੀਕਿ ਉਹ ਸਿਆਸੀ ਤੌਰ ਤੋਂ ਖਤਮ ਕਰਨ ਦੀ ਗੱਲ ਕਰ ਰਹੇ ਸਨ। ਰੰਧਾਵਾ ਦੇ ਭਾਸ਼ਣ ਦੇ ਬਾਅਦ ਵਿਧਾਇਕ ਮਦਨ ਦਿਲਾਵਰ ਨੇ ਵਰਕਰਾਂ ਤੇ ਭਾਜਪਾ ਨੇਤਾਵਾਂ ਨਾਲ ਮਿਲ ਕੇ ਮਹਾਵੀਰ ਨਗਰ ਥਾਣੇ ਪਹੁੰਚੇ ਤੇ ਸ਼ਿਕਾਇਤ ਦਿੱਤੀ ਸੀ।
ਪੁਲਿਸ ਨੇ ਮੁਕੱਦਮਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਦੇ ਬਾਅਦ ਵਿਧਾਇਕ ਦਿਲਾਵਰ ਨੇ ਥਾਣੇ ਵਿਚ ਹੀ ਧਰਨਾ ਦੇ ਦਿੱਤਾ ਸੀ। ਉਥੇ ਇਸਤਗਾਸਾ ਪੇਸ਼ ਹੋਣ ਦੇ ਬਾਅਦ 10 ਮਈ ਨੂੰ ਕੋਰਟ ਨੇ ਐੱਸਪੀ ਸ਼ਰਦ ਚੌਧਰੀ ਤੋਂ ਰਿਪੋਰਟ ਮੰਗੀ ਸੀ। ਕੋਰਟ ਵਿਚ ਪੇਸ਼ ਹੋਈ ਰਿਪੋਰਟ ਵਿਚ ਦੱਸਿਆ ਗਿਆ ਕਿ ਸੂਬਾ ਇੰਚਾਰਜ ਰੰਧਾਵਾ ਨੇ ਜੈਪੁਰ ਵਿਚ ਭਾਸ਼ਣ ਦਿੱਤਾ ਸੀ। ਇਸ ਲਈ ਕੋਟਾ ਵਿਚ ਮਾਮਲਾ ਨਹੀਂ ਬਣਨਾ ਪਾਇਆ ਜਾਂਦਾ। ਇਸ ਕਾਰਨ ਕੋਟਾ ਮੁਕੱਦਮਾ ਦਰਜ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਸੰਸਦ ‘ਚ ਉਠੀ ਮੰਗ-‘ਇਮਰਾਨ ਖਾਨ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ ਦੀ ਸਜ਼ਾ’
ਮਾਮਲੇ ਵਿਚ ਕੋਰਟ ਨੇ ਬਹਿਸ ਸੁਣਨ ਦੇ ਬਾਅਦ ਜੱਜ ਨੇ ਕਿਹਾ ਕਿ ਜੋ ਭਾਸ਼ਣ ਜੈਪੁਰ ਵਿਚ ਦਿੱਤਾ ਗਿਆ ਸੀ ਉਸ ਦਾ ਪ੍ਰਭਾਵ ਕੋਟਾ ਦੇ ਨਾਲ-ਨਾਲ ਪੂਰੇ ਸੂਬੇ ਵਿਚ ਵੀ ਪਿਆ ਹੈ। ਦਿਲਾਵਰ ਦੇ ਐਡਵੋਕੇਟ ਮਨੋਜ ਪੁਰੀ ਨੇ ਕਿਹਾ ਕਿ ਰੰਧਾਵਾ ਵੱਲੋਂ ਭੀੜ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਹੇਟ ਸਪੀਚ ਦਿੱਤੀ ਗਈ। ਪੀਐੱਮ ਮੋਦੀ ਵਿਰੁੱਧ ਭੜਕਾਉਣ ਉਨ੍ਹਾਂ ਦੀ ਹੱਤਿਆ ਕਰਨ ਲਈ ਪ੍ਰੇਰਿਤ ਕਰਨ, ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਤੇ ਲੋਕਾਂ ਵਿਚ ਨਫਰਤ ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਭਾਰਤੀ ਦੰਡਾਵਲੀ ਦੀ ਧਾਰਾ 153 ਬੀ, 124ਏ, 295ਏ, 504, 506, 511 ਆਈਪੀਸੀ ਤਹਿਤ ਸਜ਼ਾਯੋਗ ਹੈ।
ਵੀਡੀਓ ਲਈ ਕਲਿੱਕ ਕਰੋ -: