ਪੰਜਾਬ ਦੇ ਐਥੀਕਲ ਹੈਕਰ/ ਸਾਈਬਰ ਸੁਰੱਖਿਆ ਮਾਹਿਰ ਹਰਿੰਦਰ ਨੇ ਕਾਬਲੀਅਤ ਨੂੰ ਸਾਬਤ ਕਰ ਵਿਖਾਇਆ, ਜਿਸ ਦੇ ਲਈ ਸਿੰਗਾਪੁਰ ਸਰਕਾਰ ਨੇ ਉਸ ਨੂੰ ਦੇਸ਼ ਦੇ ਸਰਵਉੱਚ ਸਨਮਾਨ ਨਾਲ ਕੀਤਾ ਸਨਮਾਨਿਤ ਕੀਤਾ। ਹਰਿੰਦਰ ਇਸ ਵੇਲੇ ਹੈਕਰੋਨ 2023 ਵਿੱਚ ਭਾਰਤ ਵਿੱਚ ਚੋਟੀ ਦੇ 10 ਹੈਕਰਾਂ ਵਿੱਚ ਹੈ ਭਾਰਤੀ ਹੈਕਰ ਕਾਨੂੰਨੀ ਤੌਰ ‘ਤੇ ਕਰੋੜਾਂ ਰੁਪਏ ਕਮਾ ਰਹੇ ਹਨ।
ਚੰਡੀਗੜ੍ਹ ਦੇ ਰਹਿਣ ਵਾਲੇ ਹਰਿੰਦਰ ਨੇ ਕਿਹਾ ਕੁਝ ਐਥੀਕਲ ਹੈਕਰ ਬਹੁਤ ਸਾਰਾ ਪੈਸਾ ਕਮਾ ਰਹੇ ਹਨ ਅਤੇ ਇਹ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਿਸਮ ਦੇ ਬੱਗ ਸ਼ਿਕਾਰ ਕਰਨ ਵਾਲੇ ਜ਼ਿਆਦਾਤਰ ਲੋਕ ਨੌਜਵਾਨ ਹਨ। ਹਾਲ ਹੀ ਵਿੱਚ ਵਿੱਚ ਉਸ ਨੇ ਸਿੰਗਾਪੁਰ ਸਰਕਾਰ ਦੀ ਵੈੱਬਸਾਈਟ ‘ਤੇ ਇੱਕ ਗੰਭੀਰ ਬੱਗ ਵੱਲ ਧਿਆਨ ਦਿੱਤਾ। ਇਸ ਦੇ ਬਦਲੇ ਵਿੱਚ ਸਿੰਗਾਪੁਰ ਸਰਕਾਰ ਨੇ ਉਸ ਨੂੰ ਦੇਸ਼ ਦੇ ਸਰਵਉੱਚ ਸਨਮਾਨ *C01N* ਬੈਜ ਨਾਲ ਸਨਮਾਨਿਤ ਕੀਤਾ। ਹਰਿੰਦਰ ਨੇ ਸਿੰਗਾਪੁਰ ਸਰਕਾਰ ਦੀ ਵੈੱਬਸਾਈਟ ਸਣੇ ਗੂਗਲ, BMW, ਪੋਰਸ਼ ਆਦਿ ਸਣੇ 200 ਤੋਂ ਵੱਧ ਕੰਪਨੀਆਂ ਦੀ ਬੱਗ ਲੱਭ ਕੇ ਮਦਦ ਕੀਤੀ।
ਹਰਿੰਦਰ ਨੇ ਕਿਹਾ ਕਿ ਇੰਡਸਟਰੀ ਦੇ ਅੰਦਾਜ਼ੇ ਮੁਤਾਬਕ ਦੋ ਤਿਹਾਈ ਹੈਕਰ 18 ਤੋਂ 29 ਸਾਲ ਦੀ ਉਮਰ ਦੇ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਇਨ੍ਹਾਂ ਲੋਕਾਂ ਨੂੰ ਕੋਈ ਊਣਤਾਈ ਦੱਸਣ ‘ਤੇ ਵੱਡੀ ਇਨਾਮੀ ਰਾਸ਼ੀ ਦਿੰਦੀਆਂ ਹਨ। ਉਹ ਕਿਸੇ ਵੀ ਸਾਈਬਰ ਅਪਰਾਧੀ ਤੋਂ ਪਹਿਲਾਂ ਵੈਬ ਕੋਡ ਦੀਆਂ ਖਾਮੀਆਂ ਲੱਭ ਲੈਂਦੇ ਹਨ। ਹਰਿੰਦਰ ਖੁਦ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਫੁੱਲ-ਟਾਈਮ ਸਾਈਬਰ ਸਕਿਓਰਿਟੀ ਦੀ ਨੌਕਰੀ ਦੇ ਨਾਲ ਦੁਨੀਆ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਖਾਮੀਆਂ ਜਾਂ ਗੰਭੀਰ ਬੱਗ ਲੱਭਦਾ ਰਹਿੰਦਾ ਹੈ। ਉਹਨਾਂ ਬੱਗਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੈ ਜੋ ਪਹਿਲਾਂ ਲੱਭੇ ਨਹੀਂ ਗਏ ਸਨ। ਇਸੇ ਲਈ ਉਨ੍ਹਾਂ ਨੂੰ ਇਸ ਕੰਮ ਲਈ ਹਜ਼ਾਰਾਂ ਡਾਲਰ ਮਿਲਦੇ ਹਨ। ਇੱਕ ਤਰ੍ਹਾਂ ਨਾਲ ਇਹ ਨੈਤਿਕ ਹੈਕਰਾਂ ਲਈ ਇੱਕ ਵੱਡਾ ਪ੍ਰੋਤਸਾਹਨ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਫਿਰ ਚੱਲੀਆਂ ਭੀੜ ‘ਤੇ ਗੋਲੀਆਂ, ਮਾਸ ਸ਼ੂਟਿੰਗ ‘ਚ 3 ਮੌਤਾਂ, 18 ਸਾਲਾਂ ਹਮਲਾਵਰ ਢੇਰ
ਹਰਿੰਦਰ ਦੀ ਗੱਲ ਕਰੀਏ ਤਾਂ ਉਸ ਨੂੰ ਸਕੂਲ ਵੇਲੇ ਤੋਂ ਹੀ ਹੈਕਿੰਗ ਦਾ ਬਹੁਤ ਸ਼ੌਕ ਸੀ ਅਤੇ ਉਹ ਦਿਨ-ਰਾਤ ਵੈੱਬਸਾਈਟ ਦੀਆਂ ਖਾਮੀਆਂ ਲੱਭਦਾ ਰਹਿੰਦਾ ਸੀ, ਹਾਲਾਂਕਿ ਉਸ ਨੇ ਇਸ ਦੀ ਰਸਮੀ ਸਿਖਲਾਈ ਵੀ ਲਈ ਹੈ, ਪਰ ਜੇ ਕੋਈ ਹੈਕਰ ਦੇ ਪੇਸ਼ੇ ਵਿਚ ਆਉਣਾ ਚਾਹੁੰਦਾ ਹੈ ਤਾਂ ਜਨੂੰਨ ਬਹੁਤ ਮਹੱਤਵਪੂਰਨ ਹੈ।
ਵੀਡੀਓ ਲਈ ਕਲਿੱਕ ਕਰੋ -: