ਫਾਜ਼ਿਲਕਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੂੰ ‘ਸਕੂਲ ਆਫ ਐਮੀਨੈਂਸ’ ਤਹਿਤ ਚੁਣਿਆ ਗਿਆ ਹੈ। ਇਸ ਦਾ ਉਦਘਾਟਨ ਬੁੱਧਵਾਰ ਨੂੰ ਵਿਧਾਇਕ ਨਰਿੰਦਰਪਾਲ ਸਵਾਣਾ ਨੇ ਕੀਤਾ। ਨੌਵੀਂ ਜਮਾਤ ਦੇ 36 ਵਿਦਿਆਰਥੀਆਂ ਲਈ ਅੱਜ ਸਕੂਲ ਦਾ ਪਹਿਲਾ ਦਿਨ ਸੀ। ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਵੀਡੀਓ ਕਾਲ ਰਾਹੀਂ ਗੱਲ ਕਰਕੇ ਵਿਧਾਰਥੀਆਂ ਦਾ ਹੌਸਲਾ ਵਧਾਇਆ।
ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਖਨਗਵਾਲ, ਲੈਕਚਰਾਰ ਕੁਲਦੀਪ ਗਰੋਵਰ ਅਤੇ ਸਕੂਲ ਮੀਡੀਆ ਇੰਚਾਰਜ ਸੰਦੀਪ ਅਨੇਜਾ ਨੇ ਦੱਸਿਆ ਕਿ 15 ਮਈ ਦਿਨ ਸੋਮਵਾਰ ਨੂੰ 9ਵੀਂ ਜਮਾਤ ਦੀ ਪ੍ਰਵੇਸ਼ ਪ੍ਰੀਖਿਆ ਵਿੱਚ ਮੈਰਿਟ ਦੇ ਆਧਾਰ ’ਤੇ 36 ਲੜਕੇ ਅਤੇ ਲੜਕੀਆਂ ਨੂੰ ਦਾਖਲਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਖਵੀਰ ਸਿੰਘ ਬੱਲ, ਆਪ ਆਗੂ ਅਰੁਣ ਵਧਵਾ, ਪੂਜਾ ਲੂਥਰਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਇਹ ਵੀ ਪੜ੍ਹੋ : ਹੁਣ ਅਧਿਆਪਕ ਟਰਾਂਸਫਰ ਲਈ ਚੁਣ ਸਕਣਗੇ ਮਨਪਸੰਦ ਸਟੇਸ਼ਨ, ਅਪਲਾਈ ਕਰਨ ਦੀ ਆਖ਼ਰੀ ਤਰੀਕ 19 ਮਈ
ਇਸ ਮੌਕੇ ਵਿਧਾਇਕ ਸਵਨਾ ਨੇ ਕਿਹਾ ਕਿ IAS, IPS, ਡਾਕਟਰ, ਇੰਜੀਨੀਅਰ, CA ਆਦਿ ਬਣਨ ਦਾ ਸੁਪਨਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਲਈ UPSC, PCS ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਸੈਂਟਰ ਖੋਲ੍ਹਣ ਜਾ ਰਹੀ ਹੈ। ਸਕੂਲ ਆਫ ਐਮੀਨੈਂਸ ਲਈ ਸਿੰਗਾਪੁਰ ਤੋਂ ਸਿਖਲਾਈ ਲੈ ਕੇ ਆਏ ਸਾਰੇ ਪ੍ਰਿੰਸੀਪਲਾਂ ਦੇ ਤਜ਼ਰਬੇ ਦਾ ਲਾਭ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: