ਫੇਸਬੁੱਕ, ਇੰਸਟਾਗ੍ਰਾਮ ਤੇ WhatsApp ਦੀ ਪੈਰੇਂਟ ਕੰਪਨੀ Meta ਨਾਲ ਇਕ ਵੱਡੀ ਅਧਿਕਾਰੀ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਭਾਰਤ ਵਿਚ Meta ਦੇ ਡਾਇਰੈਕਟਰ ਤੇ ਹੈੱਡ ਆਫ ਪਾਰਟਨਰਸ਼ਿਪ ਮਨੀਸ਼ ਚੋਪੜਾ ਨੇ ਅਸਤੀਫਾ ਦੇ ਦਿੱਤਾ ਹੈ। ਮਨੀਸ਼ ਪਿਛਲੇ ਸਾਢੇ ਚਾਰ ਸਾਲ ਤੋਂ ਮੇਟਾ ਨਾਲ ਜੁੜੇ ਹੋਏ ਸਨ। ਇਸ ਦੇ ਨਾਲ ਹੀ ਇਹ ਪਿਛਲੇ ਇਕ ਸਾਲ ਵਿਚ Meta India ਨਾਲ ਜੁੜਿਆ ਚੌਥਾ ਵੱਡਾ ਅਸਤੀਫਾ ਹੈ।
ਇਸ ਤੋਂ ਪਹਿਲਾਂ ਮੇਟਾ ਇੰਡੀਆ ਦੇ ਹੈੱਡ ਅਜੀਤ ਮੋਹਨ ਤੇ ਪਬਲਿਕ ਪਾਲਿਸੀ ਹੈੱਡ ਰਾਜੀਵ ਅਗਰਵਾਲ ਨੇ ਕੰਪਨੀ ਛੱਡੀ ਸੀ। ਦੋਵਾਂ ਨੇ ਪਿਛਲੇ ਸਾਲ ਨਵੰਬਰ ਵਿਚ ਕੰਪਨੀ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਦੂਜੇ ਪਾਸੇ WhatsApp India ਦੇ ਹੈੱਡ ਅਭਿਜੀਤ ਬੋਸ ਨੇ ਵੀ ਪਿਛਲੇ ਸਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਮੇਟਾ ਤੋਂ ਵੱਖ ਹੋਣ ਦੇ ਬਾਅਦ ਅਜੀਤ ਮੋਹਨ ਤੇ ਰਾਜੀਵ ਅਗਰਵਾਲ ਨੇ ਕ੍ਰਮਵਾਰ Snap ਤੇ Samsung ਜੁਆਇਨ ਕਰ ਲਿਆ ਸੀ। ਦੂਜੇ ਪਾਸੇ ਬੋਸ ਨੇ ਇਕ ਨਵੇਂ ਸਟਾਰਟਅੱਪ ਵੈਂਚਰ ‘ਤੇ ਕੰਮ ਕਰਨ ਦੀ ਜਾਣਕਾਰੀ ਦਿੱਤੀ। ਅਜੀਤ ਮੋਹਨ ਦੇ ਅਸਤੀਫੇ ਦੇ ਬਾਅਦ ਮਨੀਸ਼ ਚੋਪੜਾ ਨੇ ਦੋ ਮਹੀਨਿਆਂ ਲਈ ਮੇਟਾ ਇੰਡੀਆ ਹੈੱਡ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ।
ਚੋਪੜਾ ਨੇ ਆਪਣੇ ਅਸਤੀਫੇ ਦੀ ਜਾਣਕਾਰੀ LinkedIn ‘ਤੇ ਸ਼ੇਅਰ ਕੀਤੀ ਹੈ। ਉੁਨ੍ਹਾਂ ਦੱਸਿਆ ਕਿ ਉਹ ਅਗਲੇ ਕੁਝ ਹਫਤਿਆਂ ਤੱਕ ਟ੍ਰਾਂਜਿਸ਼ਨ ਪ੍ਰਾਸੈਸ ਵਿਚ ਪੂਰੀ ਮਦਦ ਕਰਨਗੇ। ਪੇਟੀਐਮ ਨੇ ਸਾਲ 2017 ਵਿੱਚ ਉਸਦੀ ਕੰਪਨੀ ਨੂੰ ਐਕੁਆਇਰ ਕੀਤਾ ਸੀ। ਇਸ ਤੋਂ ਇਲਾਵਾ ਚੋਪੜਾ ਆਨਲਾਈਨ ਕੱਪੜਿਆਂ ਦੇ ਬ੍ਰਾਂਡ ਜ਼ੋਵੀ ਦੇ ਸਹਿ-ਸੰਸਥਾਪਕ ਰਹਿ ਚੁੱਕੇ ਹਨ। ਉਸਨੇ ਮਾਈਕ੍ਰੋਸਾਫਟ ਵਿੱਚ 9 ਸਾਲਾਂ ਤੋਂ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ‘ਡਰੋਨ ਰਾਹੀਂ ਹਥਿਆਰਾਂ/ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਾਉਣ ‘ਚ ਸੂਚਨਾ ਦੇਣ ਵਾਲੇ ਨੂੰ ਦਿੱਤਾ ਜਾਵੇਗਾ 1 ਲੱਖ ਦਾ ਇਨਾਮ ‘: DGP
ਸਾਲ 2019 ਵਿਚ ਉਨ੍ਹਾਂ ਨੇ Meta India ਨੂੰ ਜੁਆਇਨ ਕੀਤਾ ਸੀ। ਚੋਪੜਾ ਦਾ ਅਸਤੀਫਾ ਅਜਿਹੇ ਸਮੇਂ ‘ਤੇ ਹੋਇਆ ਹੈ ਜਦੋਂ ਕੰਪਨੀ ਵਿਚ ਛਾਂਟੀ ਦਾ ਦੌਰ ਚਲ ਰਿਹਾ ਹੈ। ਕੰਪਨੀ ਕਾਸਟ ਕਟਿੰਗ ਲਈ ਲਗਾਤਾਰ ਲੋਕਾਂ ਦੀ ਛਾਂਟੀ ਕਰ ਰਹੀ ਹੈ। ਹੁਣ ਤੱਕ Meta ਤੋਂ 21 ਹਜ਼ਾਰ ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: