ਮੁੰਬਈ ਏਅਰਪੋਰਟ ਤੇ ਏਅਰ ਇੰਡੀਆ ਦੇ ਜਹਾਜ਼ ਵਿੱਚ ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਜਾ ਰਹੇ ਇਸ ਜਹਾਜ਼ ਵਿੱਚ ਕਰੀਬ 400 ਯਾਤਰੀ ਸਵਾਰ ਸਨ। ਯਾਤਰੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਫੋਟੋ-ਵੀਡੀਓ ਸ਼ੇਅਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਹਾਜ਼ 2 ਘੰਟੇ ਤੱਕ ਖੜ੍ਹਾ ਰਿਹਾ। ਜਹਾਜ਼ ਵਿੱਚ AC ਵੀ ਬੰਦ ਹੈ। ਸਾਨੂੰ ਆਪਣੇ ਹੱਥਾਂ ਨਾਲ ਹਵਾ ਕਰਨੀ ਪੈ ਰਹੀ ਹੈ। ਜਹਾਜ਼ ਤੋਂ ਉਤਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜਹਾਜ਼ ਨੇ ਸ਼ਾਮ 7.45 ‘ਤੇ ਉਡਾਨ ਭਰੀ ਅਤੇ ਰਾਤ 9.00 ਵਜੇ ਦਿੱਲੀ ਪਹੁੰਚ ਗਿਆ। ਫਲਾਈਟ ਨੰਬਰ AI 687 ਨੇ ਸ਼ਾਮ 4 ਵਜੇ ਉਡਾਣ ਭਰਨੀ ਸੀ ਪਰ ਤਕਨੀਕੀ ਖਰਾਬੀ ਕਾਰਨ ਜਹਾਜ਼ ਟੇਕ ਆਫ ਨਹੀਂ ਕਰ ਸਕਿਆ। ਇਕ ਯਾਤਰੀ ਨੇ ਟਵਿੱਟਰ ‘ਤੇ ਦੱਸਿਆ ਕਿ ਜਹਾਜ਼ ਨੇ ਦੁਪਹਿਰ 3 ਵਜੇ ਉਡਾਨ ਭਰੀ ਸੀ ਅਤੇ 6 ਵਜੇ ਦਿੱਲੀ ਪਹੁੰਚਣਾ ਸੀ। ਇਸ ਜਹਾਜ਼ ‘ਚ ਫਸੇ ਯਾਤਰੀਆਂ ਨੇ ਟਵਿੱਟਰ ‘ਤੇ ਜਹਾਜ਼ ਦੇ ਅੰਦਰ ਦੀਆਂ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇੱਕ ਯੂਜ਼ਰ ਨੇ ਲਿਖਿਆ, ਏਆਈ 687 ਵਿੱਚ ਯਾਤਰੀਆਂ ਨੂੰ ਏਅਰਲਾਈਨ ਸਟਾਫ਼ ਨੇ ਦੋ ਘੰਟੇ ਤੱਕ ਬੰਧਕ ਬਣਾ ਕੇ ਰੱਖਿਆ ਹੈ। ਇਸ ਵਿੱਚ ਕੋਈ ਹਵਾਦਾਰੀ ਅਤੇ ਪਾਣੀ ਨਹੀਂ ਹੈ। ਜਹਾਜ਼ ਕਦੋਂ ਉਡਾਣ ਭਰੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਏਅਰ ਇੰਡੀਆ ਇਸ ਸਭ ਦੀ ਇਜਾਜ਼ਤ ਕਿਵੇਂ ਦੇ ਸਕਦੀ ਹੈ? ਇਸ ਨਾਲ ਘੱਟੋ-ਘੱਟ 400 ਯਾਤਰੀਆਂ ਦੀ ਸਿਹਤ ਲਈ ਖ਼ਤਰਾ ਹੈ।
ਇਹ ਵੀ ਪੜ੍ਹੋ : ਕਿਰਨ ਰਿਜਿਜੂ ਤੋਂ ਵਾਪਸ ਲਿਆ ਗਿਆ ਕਾਨੂੰਨ ਮੰਤਰਾਲੇ, ਹੁਣ ਅਰਜੁਨ ਰਾਮ ਮੇਘਵਾਲ ਸੰਭਾਲਣਗੇ ਅਹੁਦਾ
ਇਸ ਸਬੰਧੀ ਇੱਕ ਹੋਰ ਯੂਜ਼ਰ ਨੇ ਟਵਿੱਟਰ ਨੇ ਲਿਖਿਆ, “ਮੇਰੀ ਭੈਣ ਏਅਰ ਇੰਡੀਆ ਦੀ ਫਲਾਈਟ ਵਿੱਚ ਫਸ ਗਈ ਹੈ। ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਪਾਇਲਟ ਅਤੇ ਸਟਾਫ ਨੇ ਜਵਾਬ ਨਹੀਂ ਦਿੱਤਾ। ਏਸੀ ਵੀ ਕੰਮ ਨਹੀਂ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: