ਟਵਿੱਟਰ ਦੇ ਇਕ ਵਕੀਲ ਨੇ ਦਿੱਗਜ਼ ਕੰਪਨੀ ਮਾਈਕ੍ਰੋਸਾਫਟ ‘ਤੇ ਆਪਣੀਆਂ ਸੇਵਾਵਾਂ ਨਾਲ ਜੁੜੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ ਤੇ ਵੱਡੀ ਸਾਫਟਵੇਅਰ ਕੰਪਨੀਤੋਂ ਉਸ ਦਾ ਆਡਿਟ ਕਰਾਉਣ ਦੀ ਮੰਗ ਕੀਤੀ ਹੈ। ਪੱਤਰ ਵਿਚ ਸ਼ੁਰੂਆਤੀ ਤੌਰ ‘ਤੇ ਮਾਈਕ੍ਰੋਸਾਫਟ ‘ਤੇ ਟਵਿੱਟਰ ਦੇ ਟਵੀਟ ਡਾਟਾਬੇਸ ਦੇ ਗਲਤ ਇਸਤੇਮਾਲ ਦਾ ਦੋਸ਼ ਹੈ ਪਰ ਇਹ ਕਦਮ ਦੋਵੇਂ ਕੰਪਨੀਆਂ ਦੇ ਵਿਚ ਕਾਨੂੰਨੀ ਜੰਗ ਸ਼ੁਰੂ ਹੋਣ ਦਾ ਖਦਸ਼ਾ ਦਿੰਦਾ ਹੈ।
ਮਸਕ ਨੇ ਇਸ ਤੋਂ ਪਹਿਲਾਂ ਇਕ ਟਵੀਟ ਵਿਚ ਮਾਈਕ੍ਰੋਸਾਫਟ ਤੇ ਉਸ ਦੀ ਸਾਂਝੇਦਾਰ ਓਪਨ ਏਆਈ ‘ਤੇ ਚੈਟ-ਜੀਪੀਟੀ ਵਰਗੀਆਂ ਕੁਦਰਤੀ ਬੁੱਧੀਮਤਾ ਆਧਾਰਿਤ ਉਨਤ ਤਕਨੀਕ ਵਿਕਸਿਤ ਕਰਨ ਵਿਚ ਟਵਿੱਟਰ ਦੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਸੀ। ਅਪ੍ਰੈਲ ਵਿਚ ਕੀਤੇ ਗਏ ਇਸ ਟਵੀਟ ਵਿਚ ਮਸਕ ਨੇ ਕਿਹਾ ਸੀ, ‘ਮੁਕੱਦਮੇ ਦਾ ਸਮਾਂ।’ ਮਸਕ ਦੇ ਵਕੀਲ ਦੇ ਦਸਤਖਤ ਵਾਲਾ ਪੱਤਰ ਵੀ ਇਸੇ ਦੋਸ਼ ਦੇ ਇਰਦ-ਗਿਰਦ ਕੇਂਦਰਿਤ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਟਵਿੱਟਰ ਨਾਲ ਮਾਈਕ੍ਰੋਸਾਫਟ ਦਾ ਸਮਝੌਤਾ ਕੰਪਨੀ ਨੂੰ ਮਾਈਕ੍ਰੋਬਲਾਂਗਿੰਗ ਵੈੱਬਸਾਈਟ ਦੇ ਡਾਟੇ ਦਾ ਗਲਤ ਇਸਤੇਮਾਲ ਕਰਨ ਤੋਂ ਰੋਕਦਾ ਹੈ। ਸਿਪਰੋ ਨੇ ਲਿਖਿਆ ਕਿ ਇਨ੍ਹਾਂ ਪ੍ਰਤੀਬੰਧਾਂ ਦੇ ਬਾਵਜੂਦ ਮਾਈਕ੍ਰੋਸਾਫਟ ਇਕੱਲੇ ਸਾਲ 2022 ਵਿਚ ਹੀ ਟਵਿੱਟਰ ਦੇ 26 ਅਰਬ ਤੋਂ ਵੱਧ ਟਵੀਟ ਨੂੰ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ : ਇਮਰਾਨ ਖਾਨ ਖਿਲਾਫ ਫੌਜੀ ਅਦਾਲਤ ‘ਚ ਚਲੇਗਾ ਮੁਕੱਦਮਾ, ਪਾਕਿਸਤਾਨ ਸਰਕਾਰ ਨੇ ਦਿੱਤੀ ਮਨਜ਼ੂਰੀ
ਪੱਤਰ ਵਿਚ ਇਹ ਵੀ ਦੋਸ਼ ਲਗਾਇਆ ਗਿਆ ਕਿ ਮਾਈਕ੍ਰੋਸਾਫਟ ਨੂੰ ਟਵਿੱਟਰ ਨੂੰ ਉਸ ਦੇ ਡਾਟਾ ਦੇ ਸੰਭਾਵਿਤ ਇਸਤੇਮਾਲ ਬਾਰੇ ਸੂਚਿਤ ਕਰਨਾ ਸੀ ਪਰ ਕੰਪਨੀ ਟਵਿੱਟਰ ਦੇ ਡਾਟਾਬੇਸ ਤੋਂ ਸੂਚਨਾਵਾਂ ਇਕੱਠੀਆਂ ਕਰਨ ਵਾਲੇ ਆਪਣੇ 8 ਵਿਚੋਂ 6 ਐਪਲੀਕੇਸ਼ਨ ਦੇ ਮਾਮਲੇ ਵਿਚ ਅਜਿਹਾ ਕਰਨ ਵਿਚ ਅਸਫਲ ਰਹੀ। ਪੱਤਰ ਵਿਚ ਇਹ ਵੀ ਕਿਹਾ ਗਿਆ ਕਿ ਮਾਈਕ੍ਰੋਸਾਫਟ ਦੇ ਘੱਟ ਤੋਂ ਘੱਟ ਇਕ ਐਪਲੀਕੇਸ਼ਨ ਨੇ ਕਈ ਵਰਚੂਅਲ ਮਾਧਿਅਮਾਂ ਨੂੰ ਟਵਿੱਟਰ ਦੇ ਡਾਟੇ ਦੀ ਸਪਲਾਈ ਕੀਤੀ ਜੋ ਦੋਵੇਂ ਪੱਖਾਂ ਵਿਚ ਹੋਏ ਸਮਝੌਤੇ ਦਾ ਉਲੰਘਣ ਹੈ।
ਵੀਡੀਓ ਲਈ ਕਲਿੱਕ ਕਰੋ -: