ਅਫਗਾਨਿਸਤਾਨ ਵਿਚ ਸੱਤਾ ਵਿਚ ਕਾਬਜ਼ ਤਾਲਿਬਾਨ ਅਤੇ ਈਰਾਨੀ ਫੌਜ ਵਿਚਕਾਰ ਨਿਮਰੋਜ਼ ਸੂਬੇ ਵਿਚ ਸਸੋਲੀ ਸਰਹੱਦੀ ਚੌਕੀ ‘ਤੇ ਲੜਾਈ ਸ਼ੁਰੂ ਹੋ ਗਈ। ਸਰਹੱਦ ‘ਤੇ ਪਾਣੀ ਦੇ ਵਿਵਾਦ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਗੋਲੀਬਾਰੀ ਹੋਈ ਸੀ। ਇਸ ਵਿੱਚ ਇੱਕ ਤਾਲਿਬਾਨੀ ਅਤੇ 3 ਇਰਾਨੀ ਸੈਨਿਕ ਦੀ ਮੌਤ ਹੋ ਗਈ। ਇਹ ਜਾਣਕਾਰੀ ਈਰਾਨ ਸਥਿਤ ਨਿਊਜ਼ ਏਜੰਸੀ ਇਸਲਾਮਿਕ ਰਿਪਬਲਿਕ ਨਿਊਜ਼ (IRNA) ਨੇ ਦਿੱਤੀ।
ਰਾਸ਼ਟਰੀ ਪੁਲਿਸ ਦੇ ਡਿਪਟੀ ਕਮਾਂਡਰ ਬ੍ਰਿਗੇਡੀਅਰ ਜਨਰਲ ਕਾਸਿਮ ਰੇਜ਼ਾਈ ਨੇ ਸ਼ਨੀਵਾਰ ਨੂੰ ਅਫਗਾਨ ਸਰਹੱਦ ਨੇੜੇ ਜਾਬੋਲ ਬਾਰਡਰ ਰੈਜੀਮੈਂਟ ‘ਚ ਸਥਿਤ ਸਸੋਲੀ ਚੌਕੀ ‘ਤੇ ਹੋਏ ਹਮਲੇ ‘ਤੇ ਚਿੰਤਾ ਜ਼ਾਹਰ ਕੀਤੀ। ਕਮਾਂਡਰ ਨੇ ਕਿਹਾ ਕਿ ਤਾਲਿਬਾਨ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਚੰਗੇ ਗੁਆਂਢੀ ਦੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ।
ਸਰਹੱਦ ‘ਤੇ ਝੜਪਾਂ ਤੋਂ ਬਾਅਦ, ਰਾਸ਼ਟਰੀ ਪੁਲਿਸ ਦੇ ਮੁੱਖ ਕਮਾਂਡਰ, ਬ੍ਰਿਗੇਡੀਅਰ ਜਨਰਲ ਅਹਿਮਦਰੇਜ਼ਾ ਰਾਦਾਨ ਨੇ ਸਰਹੱਦੀ ਗਾਰਡਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ, ਉਨ੍ਹਾਂ ਨੂੰ ਬਹਾਦਰੀ ਅਤੇ ਨਿਰਣਾਇਕ ਢੰਗ ਨਾਲ ਸਰਹੱਦਾਂ ਦੀ ਰੱਖਿਆ ਕਰਨ ਅਤੇ ਹਮਲਿਆਂ ਦੀ ਇਜਾਜ਼ਤ ਨਾ ਦੇਣ ਲਈ ਕਿਹਾ। ਮੀਡੀਆ ਰਿਪੋਰਟ ਮੁਤਾਬਕ ਤਾਲਿਬਾਨ ਇਸ ਲੜਾਈ ਵਿੱਚ ਮਿਸਾਇਲ, ਤੋਪ ਅਤੇ ਮਸ਼ੀਨੀ ਬੰਦੂਕ ਦੀ ਵਰਤੋਂ ਕਰ ਰਿਹਾ ਹੈ।
ਇਹ ਵੀ ਪੜ੍ਹੋ : WhatsApp ਲੈ ਕੇ ਆ ਰਿਹਾ ਇਹ ਨਵਾਂ ਫੀਚਰ, ਯੂਜ਼ਰਸ ਵੀਡੀਓ ਕਾਲਿੰਗ ਦੌਰਾਨ ਕਰ ਸਕਣਗੇ ਸਕ੍ਰੀਨ ਸ਼ੇਅਰ
IRNA ਨੇ ਦੱਸਿਆ ਕਿ ਸਿਸਤਾਨ ਅਤੇ ਬਲੋਚਿਸਤਾਨ ਦੇ ਬਾਰਡਰ ਗਾਰਡ ਕਮਾਂਡ ਦੇ ਸੂਚਨਾ ਕੇਂਦਰ ਨੇ ਸਰਹੱਦੀ ਝੜਪਾਂ ਬਾਰੇ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਈਰਾਨੀ ਫੌਜਾਂ ਦੁਆਰਾ ਕੀਤੀ ਗੋਲਾਬਾਰੀ ਵਿਚ ਤਾਲਿਬਾਨ ਨੂੰ ਜਾਨੀ ਨੁਕਸਾਨ ਹੋਇਆ ਹੈ। ਸੋਸ਼ਲ ਮੀਡੀਆ ਤੇ ਇਸ ਯੁੱਧ ਨੂੰ ਨਾਲ ਸਬੰਧਿਤ ਕਈ ਵੀਡੀਓ ਵਾਇਰਲ ਹੋ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: