ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਸੰਸਦ ਨੂੰ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਉਸ ਦੇ ਉਦਘਾਟਨ ਦੇ ਪਹਿਲੇ ਤੋਂ ਹੀ ਇਸ ਨਵੀਂ ਇਮਾਰਤ ਬਾਰੇ ਖੂਬ ਚਰਚਾ ਹੋਈ। ਅੰਗਰੇਜ਼ਾਂ ਦੀ ਬਣਾਈ ਪੁਰਾਣੀ ਸੰਸਦ ਨੂੰ ਛੱਡ ਕੇ ਹੁਣ ਸਾਰੇ ਸਾਂਸਦ ਇਸ ਵਿਸ਼ਾਲ ਇਮਾਰਤ ਦੇ ਅੰਦਰ ਹੋਣ ਵਾਲੇ ਸੈਸ਼ਨ ਵਿਚ ਹਿੱਸਾ ਲੈਣਗੇ, ਨਵੇਂ ਕਾਨੂੰਨ ਬਣਾਉਣਗੇ ਪਰ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਨਵੀਂ ਸਾਂਸਦ ਦੇ ਉਦਘਾਟਨ ਦਾ ਬਾਈਕਾਟ ਕੀਤਾ। ਉਦਘਾਟਨ ਦੇ ਬਾਅਦ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਇਕ ਵਾਰ ਫਿਰ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਸਿਰਫ ਇਮਾਰਤਾਂ ਨਾਲ ਨਹੀਂ, ਜਨਤਾ ਦੀ ਆਵਾਜ਼ ਨਾਲ ਚੱਲਦਾ ਹੈ।
ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਟਵੀਟ ਕੀਤਾ ਕਿ ਨਵੀਂ ਸੰਸਦ ਦੇ ਉਦਘਾਟਨ ਦਾ ਹੱਕ ਰਾਸ਼ਟਰਪਤੀ ਜੀ ਤੋਂ ਖੋਹਿਆ, ਸੜਕਾਂ ‘ਤੇ ਮਹਿਲਾ ਖਿਡਾਰੀਆਂ ਨਾਲ ਬੁਰਾ ਵਿਵਹਾਰ ਕੀਤਾ ਗਿਆ। ਭਾਜਪਾ-ਆਰਐੱਸਐੱਸ ਦੇ ਸੱਤਾਧਾਰੀਆਂ ਦੇ 3 ਝੂਠ ਹੁਣ ਦੇਸ਼ ਦੇ ਸਾਹਮਣੇ ਬੇਪਰਦਾ ਹੋ ਗਏ ਹਨ। ਖੜਗੇ ਨੇ ਕਿਹਾ ਕਿ ਲੋਕਤੰਤਰ, ਰਾਸ਼ਟਰਵਾਦ, ਬੇਟੀ ਬਚਾਓ ਯਾਦ ਰਹੇ ਮੋਦੀ ਜੀ, ਲੋਕਤੰਤਰ ਸਿਰਫ ਇਮਾਰਤਾਂ ਨਾਲ ਨਹੀਂ, ਜਨਤਾ ਦੀ ਆਵਾਜ਼ ਨਾਲ ਚੱਲਦਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਤੇ ਇਤਿਹਾਸਕ ਰਾਜਦੰਡ ‘ਸੇਂਗੋਲ’ ਨੂੰ ਲੋਕ ਸਭਾ ਪ੍ਰਧਾਨ ਦੇ ਆਸਨ ਨੇੜੇ ਸਥਾਪਤ ਕੀਤਾ।
ਇਹ ਵੀ ਪੜ੍ਹੋ : CM ਖੱਟਰ ਦਾ ਹਰਿਆਣਾ ਵਾਸੀਆਂ ਲਈ ਵੱਡਾ ਤੋਹਫਾ, ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫੇ ਦੀ ਰਕਮ ਵਧਾਈ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਹਿਲਵਾਨਾਂ ਦੇ ਬਹਾਨੇ ਦੇਸ਼ ਦੀ ਨਵੀਂ ਸੰਸਦ ਦੇ ਉਦਘਾਟਨ ‘ਤੇ ਨਿਸ਼ਾਨਾ ਸਾਧਿਆ। ਮੋਦੀ ਸਰਕਾਰ ‘ਤੇ ਹਮਲਾ ਬੋਲਦੇ ਹੋਏ ਰਾਹੁਲ ਨੇ ਕਿਹਾ ਕਿ ਰਾਜ ਅਭਿਸ਼ੇਕ ਪੂਰਾ ਹੋਇਆ-‘ਹੰਕਾਰੀ ਰਾਜਾ’ ਸੜਕਾਂ ‘ਤੇ ਕੁਚਲ ਰਿਹਾ ਜਨਤਾ ਦੀ ਆਵਾਜ਼। ਅਸਲ ਵਿਚ ਰਾਹੁਲ ਨੇ ਪਹਿਲਵਾਨਾਂ ਦਾ ਇਕ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਵਿਚ ਜੰਤਰ-ਮਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਨੂੰ ਜ਼ਬਰਦਸਤੀ ਪੁਲਿਸ ਉਠਾ ਕੇ ਬੱਸ ਵਿਚ ਕੈਦ ਕਰ ਰਹੀ ਹੈ। 42 ਸੈਕੰਡ ਦੇ ਇਸ ਵੀਡੀਓ ਵਿਚ ਪਹਿਲਵਾਨਾਂ ਨੇ ਹੱਥ ਵਿਚ ਤਿਰੰਗਾ ਫੜਿਆ ਹੋਇਆ ਹੈ ਤੇ ਪੁਲਿਸ ਜ਼ਬਰਦਸਤੀ ਉਨ੍ਹਾਂ ਨੂੰ ਧਰਨੇ ਵਾਲੀ ਥਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: