ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹਿਲਵਾਨਾਂ ਦੇ ਸਮਰਥਨ ਵਿਚ ਅੱਗੇ ਆਏ ਹਨ। ਉਨ੍ਹਾਂ ਦੇ ਹੱਕ ਵਿਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ। ਟਵੀਟ ਕਰਦਿਆਂ ਉਨ੍ਹਾਂ ਨੇ ਲਿਖਿਆ- ਪਹਿਲਵਾਨਾਂ ਦਾ ਕੇਂਦਰ ਸਰਕਾਰ ਤੋਂ ਦੁਖੀ ਹੋ ਕੇ ਆਪਣੇ ਮੈਡਲਾਂ ਨੂੰ ਗੰਗਾ ‘ਚ ਵਹਾਉਣਾ ਬੇਹੱਦ ਸ਼ਰਮਨਾਕ ਹੈ। ਜੇਕਰ ਸਮੇਂ ਸਿਰ ਅਵਾਜ਼ ਨਾ ਚੁੱਕੀ ਤਾਂ ਅਗਲੀ ਵਾਰੀ ਦੇਸ਼ ਦੇ ਲੋਕਤੰਤਰ ਦੀ ਅਸਥੀਆਂ ਨੂੰ ਵਹਾਉਣ ਦੀ ਹੋਵੇਗੀ।
ਦੱਸ ਦੇਈਏ ਕਿ ਗੰਗਾ ਵਿਚ ਮੈਡਲ ਵਹਾਉਣ ਲਈ ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਹਰਿਦੁਆਰ ਪਹੁੰਚ ਗਈਆਂ ਹਨ। ਪਹਿਲਵਾਨ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ WFI ਮੁਖੀ ਤੇ ਭਾਜਪਾ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਵਿਰੋਧ ਦੇ ਨਿਸ਼ਾਨ ਵਜੋਂ ਆਪਣੇ ਤਮਗੇ ਨਦੀ ਵਿਚ ਵਹਾਉਣ ਲਈ ਹਰਿਦੁਆਰ ਪਹੁੰਚ ਗਏ ਹਨ।
ਸ਼੍ਰੀ ਗੰਗਾ ਸਭਾ ਪਹਿਲਵਾਨਾਂ ਦੇ ਗੰਗਾ ਵਿਚ ਮੈਡਲ ਪ੍ਰਵਾਹਿਤ ਕਰਨ ਦਾ ਵਿਰੋਧ ਕਰੇਗੀ। ਸਭਾ ਦੇ ਪ੍ਰਧਾਨ ਨਿਤਿਨ ਗੌਤਮ ਨੇ ਕਿਹਾ ਕਿ ਗੰਗਾ ਨੂੰ ਰਾਜਨੀਤੀ ਵਿਚ ਅਖਾੜਾ ਨਾ ਬਣਾਓ। ਮੈਡਲ ਖੇਡ ਦੀਆਂ ਅਸਥੀਆਂ ਨਹੀਂ ਹਨ। ਖੇਡ ਅਜਰ ਅਮਰ ਹੈ। ਪੂਜਾ ਕਰੇ ਤਾਂ ਸਵਾਗਤ ਹੈ। ਭਗਵਾਨ ਉਨ੍ਹਾਂ ਨੂੰ ਚੰਗੀ ਬੁੱਧੀ ਦੇਣ, ਮੈਡਲ ਪ੍ਰਵਾਹਿਤ ਕਰਨ ਤੋਂ ਰੋਕਾਂਗੇ।
ਇਹ ਵੀ ਪੜ੍ਹੋ : ਸਾਕਸ਼ੀ ਮਰਡਰ ਕੇਸ : ਕੇਜਰੀਵਾਲ ਨੇ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁ. ਮੁਆਵਜ਼ੇ ਦੇਣ ਦਾ ਕੀਤਾ ਐਲਾਨ
ਅੱਜ ਸੰਯੁਕਤ ਕਿਸਾਨ ਮੋਰਚਾ ਤੇ ਪਹਿਲਵਾਨਾਂ ਵਿਚ ਬੈਠਕ ਹੋਈ ਜਿਸ ਵਿਚ ਬਜਰੰਗ ਪੂਨੀਆ ਨੇ ਪਹਿਲਵਾਨਾਂ ਦੀ ਅਗਵਾਈ ਕੀਤੀ। ਸੰਯੁਕਤ ਕਿਸਾਨ ਮੋਰਚਾ ਨੇ ਭਰੋਸਾ ਦਿੱਤਾ ਕਿ ਜਦੋਂ ਤੱਕ ਇਨ੍ਹਾਂ ਪਹਿਲਵਾਨਾਂ ਨੂੰ ਨਿਆਂ ਨਹੀਂ ਮਿਲ ਜਾਂਦਾ ਬ੍ਰਿਜਭੂਸ਼ਣ ਸਿੰਘ ਗ੍ਰਿਫਤਾਰ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ ਬਜਰੰਗ ਪੂਨੀਆ ਨੇ ਵੀ ਨਾਲ ਚੱਲਣ ਤੇ ਜੋ ਵੀ ਫੈਸਲਾ ਕਿਸਾਨ ਮੋਰਚਾ ਲਵੇਗਾ ਉਸ ਨੂੰ ਮਨਾਉਣ ਨੂੰ ਲੈ ਕੇ ਸਹਿਮਤੀ ਪ੍ਰਗਟਾਈ।
ਵੀਡੀਓ ਲਈ ਕਲਿੱਕ ਕਰੋ -: