ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਘਰ ਵਿੱਚ ਚੋਰੀ ਦੀ ਨੀਅਤ ਨਾਲ ਦਾਖਲ ਹੋਏ ਚੋਰ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ‘ਚ ਰੱਖਿਆ ਪਾਲਤੂ ਕੁੱਤਾ ਜਦੋਂ ਚੋਰ ਨੂੰ ਦੇਖ ਕੇ ਭੌਂਕਣ ਲੱਗਾ ਤਾਂ ਦੋਸ਼ੀ ਨੇ ਕੁੱਤੇ ‘ਤੇ ਗੋਲੀਆਂ ਚਲਾ ਦਿੱਤੀਆਂ। ਆਵਾਜ ਸੁਣ ਕੇ ਜਦੋਂ ਮਕਾਨ ਮਾਲਕ ਮੌਕੇ ‘ਤੇ ਪੁੱਜਾ ‘ਤਾਂ ਚੋਰ ਉਸ ਦੇ ਮੂੰਹ ’ਤੇ ਪਿਸਤੌਲ ਦਾ ਬੱਟ ਮਾਰ ਕੇ ਫ਼ਰਾਰ ਹੋ ਗਿਆ। ਮਾਮਲੇ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਘਟਨਾ ਪਿੰਡ ਲਾਡੋਵਾਲ ਦੇ ਤਲਵੰਡੀ ਦੀ ਹੈ। ਮਾਮਲੇ ਦੀ ਜਾਣਕਰੀ ਦਿੰਦਿਆਂ ਮਕਾਨ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 3 ਵਜੇ ਸਾਰੇ ਸੁੱਤੇ ਪਏ ਸੀ। ਇਸ ਦੌਰਾਨ ਬਾਈਕ ਸਵਾਰ ਇੱਕ ਵਿਅਕਤੀ ਚੋਰੀ ਦੀ ਨੀਯਤ ਨਾਲ ਘਰ ‘ਚ ਵੜ ਗਿਆ। ਜਿਵੇ ਹੀ ਉਸਦੇ ਪਾਲਤੂ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ ‘ਤਾਂ ਦੋਸ਼ੀ ਨੇ ਉਸ ‘ਤੇ 2 ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਕੁੱਤਾ ਜ਼ਖਮੀ ਹੋ ਗਿਆ।
ਘਰ ‘ਚ ਹੰਗਾਮੇ ਦੀ ਅਵਾਜ ਸੁਣ ਕੇ ਉਸ ਦੀ ਨੀਂਦ ਖੁਲ ਗਈ। ਇਸ ਮਗਰੋਂ ਜਦੋਂ ਉਹ ਮੌਕੇ ‘ਤੇ ਪਹੁੰਚਿਆ ‘ਤਾਂ ਦੋਸ਼ੀ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਮੁਲਜ਼ਮ ਬਾਈਕ ਲੈ ਕੇ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ। ਉਹ ਮੌਕੇ ‘ਤੇ ਮੋਟਰਸਾਈਕਲ ਅਤੇ ਪਿਸਤੌਲ ਛੱਡ ਕੇ ਫਰਾਰ ਹੋ ਗਿਆ। ਇਸ ‘ਤੋਂ ਬਾਅਦ ਸਵੇਰੇ ਪੀੜਤ ਪਰਿਵਾਰ ਨੇ ਥਾਣਾ ਲਾਡੋਵਾਲ ਨੂੰ ਸੂਚਨਾ ਦਿੱਤੀ। ADCP ਹਰਮੀਤ ਸਿੰਘ ਹੁੰਦਲ, ਏਸੀਪੀ ਮਨਦੀਪ ਸਿੰਘ ਪੁਲਿਸ ਦੀ ਟੀਮ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਪੀੜਤ ਬਲਵਿੰਦਰ ਨੂੰ ਸਿਵਲ ਹਸਪਤਾਲ ਲੈ ਗਈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਸਰਚ ਆਪ੍ਰੇਸ਼ਨ ਦੌਰਾਨ 4 ਮੋਬਾਈਲ ਬਰਾਮਦ, ਅਣਪਛਾਤੇ ਖਿਲਾਫ FIR ਦਰਜ
ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਮੌਕੇ ‘ਤੇ ਕਈ ਸੁਰਾਗ ਇਕੱਠੇ ਕੀਤੇ ਹਨ। ਅਧਿਕਾਰੀਆਂ ਵੱਲੋਂ ਜਾਂਚ ਕਰਨ ‘ਤੇ ਸਾਹਮਣੇ ਆਇਆ ਹੈ ਕਿ ਜਿਸ ਬਾਈਕ ‘ਤੇ ਉਹ ਵਾਰਦਾਤ ਕਰਨ ਆਇਆ ਸੀ, ਉਹ ਚੋਰੀ ਦਾ ਸੀ। ਫਿਲਹਾਲ ਪੁਲਿਸ ਇਸ ਨੂੰ ਚੋਰੀ ਨਾਲ ਜੋੜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਲ ਹੀ ਪੁਲਿਸ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਆਦਿ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ADCP ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਇਹ ਮਾਮਲਾ ਚੋਰੀ ਦਾ ਲੱਗ ਰਿਹਾ ਹੈ। ਕੁੱਤੇ ਨੂੰ ਵੀ ਦੋ ਗੋਲੀਆਂ ਲੱਗੀਆਂ ਹਨ। ਦੋਵੇਂ ਗੋਲੀਆਂ ਉਸ ਦੀ ਗਰਦਨ ਨੇੜੇ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਕੁੱਤੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: