ਅੰਮ੍ਰਿਤਸਰ ਉੱਤਰੀ ਖੇਤਰ ਦੇ ਵਿਧਾਇਕ ਆਈਪੀਐੱਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਂ ‘ਤੇ ਠੱਗੀ ਕਰਨ ਵਾਲੇ ਸ਼ਾਤਿਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਿਸ ਠੱਗ ਨੇ ਕੁੰਵਰ ਦੇ ਨਾਂ ‘ਤੇ ਦੁਕਾਨਦਾਰ ਨੂੰ ਮੋਬਾਈਲ ਗਿਫਟ ਕਰਨ ਲਈ ਕਿਹਾ ਸੀ ਉਸ ਨੇ ਦਸੂਹਾ ਦੇ ਵਿਧਾਇਕ ਕਰਵੀਰ ਸਿੰਘ ਘੁੰਮਣ ਦਾ ਫਰਜ਼ੀ ਪੀਏ ਬਣ ਕੇ ਲੋਕਾਂ ਨੂੰ ਠੱਗਿਆ ਸੀ।
ਦਸੂਹਾ ਵਿਚ ਪੁਲਿਸ ਨੇ ਉਸ ਨੂੰ ਦਿੱਲੀ ਦੇ ਇਕ ਹੋਟਲ ਵਿਚ ਫਿਰੋਜ਼ਪੁਰ ਵਿਚ ਇਕ ਲੜਕੀ ਨਾਲ ਗ੍ਰਿਫਤਾਰ ਕੀਤਾ ਸੀ। ਉਸ ਦੇ ਬਾਅਦ ਉਸ ਨੂੰ ਦੋ ਦਿਨ ਰਿਮਾਂਡ ‘ਤੇ ਲੈਣ ਦੇ ਬਾਅਦ ਜੇਲ੍ਹ ਭੇਜ ਦਿੱਤਾ ਸੀ। ਹੁਣ ਅੰਮ੍ਰਿਤਸਰ ਪੁਲਿਸ ਭਲਿੰਦਰ ਪੁੱਤਰ ਬਲਦੇਵ ਸਿੰਘ ਵਾਸੀ ਮੋਹਾਲੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਅੰਮ੍ਰਿਤਸਰ ਲੈ ਗਈ ਹੈ। ਪੁਲਿਸ ਨੇ ਭਲਿੰਦਰ ਨੂੰ ਕੋਰਟ ਵਿਚ ਪੇਸ਼ ਕੀਤਾ ਜਿਥੇ ਉਸ ਨੂੰ 2 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਆਮ ਆਦਮੀ ਪਾਰਟੀ ਦਾ ਜਨਰਲ ਸੈਕ੍ਰੇਟਰੀ ਬਣ ਕੇ ਇਕ ਮੋਬਾਈਲ ਦੀ ਦੁਕਾਨਦਾਰ ਨੂੰ ਫੋਨ ਕਰਕੇ ਮਹਿੰਗਾ ਸਮਾਰਟ ਫੋਨ ਖਰੀਦਮ ਦੀ ਗੱਲ ਕਹੀ। ਜਦੋਂ ਭੁਗਤਾਨ ਕਰਨ ਦਾ ਸਮਾਂ ਆਇਆ ਤਾਂ ਉਸ ਨੇ ਕਿਹਾ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਫਤਰ ਵਿਚ ਹੈ। ਕਿਸੇ ਨੂੰ ਉਸ ਨਾਲ ਪੈਸੇ ਲੈਣ ਭੇਜ ਸਕਦਾ ਹੈ ਜਾਂ ਫਿਰ ਆਨਲਾਈਨ ਭੁਗਤਾਨ ਕਰ ਦੇਵੇਗਾ।
ਨਾਲ ਹੀ ਫੋਨ ਕਰਨ ਵਾਲੇ ਠੱਗ ਨੇ ਉਹ ਮੋਬਾਈਲ ਫੋਨ ਕਿਸੇ ਹੋਰ ਨੂੰ ਗਿਫਟ ਕਰਨ ਨੂੰ ਕਿਹਾ। ਦੁਕਾਨਦਾਰ ਨੇ ਠੱਗੀ ਦੀ ਇਹ ਸਾਰੀ ਘਟਨਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸੀ ਜਿਸ ਦੇ ਬਾਅਦ ਕੁੰਵਰ ਨੇ ਮਾਮਲਾ ਦਰਜ ਕਰਵਾਇਆ ਸੀ।ਅੰਮ੍ਰਿਤਸਰ ਪੁਲਿਸ ਜਿਸ ਠੱਗ ਭਲਿੰਦਰ ਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਗਈ ਹੈ ਉਹ ਦਸੂਹਾ ਵਿਚ ਆਪਣੇ ਨਾਲ ਨਤਾਸ਼ਾ ਪੁੱਤਰੀ ਦੀਪਕ ਕੁਮਾਰ ਵਾਸ ਗੁਰੂ ਕਰਮ ਸਿੰਘ ਫਿਰੋਜ਼ਪੁਰ ਨੂੰ ਲੈ ਕੇ ਘੁੰਮਦਾ ਸੀ। ਦੋਵੇਂ ਆਪਣੇ ਆਪ ਨੂੰ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਪੀਏ ਦੱਸਦੇ ਸਨ ਤੇ ਲੋਕਾਂ ਨਾਲ ਠੱਗੀ ਕਰਦੇ ਸਨ। ਵਿਧਾਇਕ ਕਰਮਵੀਰ ਨੇ ਇਸ ਦੀ ਸ਼ਿਕਾਇਤ ਦਸੂਹਾ ਪੁਲਿਸ ਨੂੰ ਦਿੱਤੀ ਸੀ।
ਪੁਲਿਸ ਨੇ ਟੈਕਨੀਕਲ ਤਰੀਕੇ ਨਾਲ ਇਸ ਨੂੰ ਫੜਿਆ ਸੀ। ਇਸ ਦਾ ਪੁਲਿਸ ਨੇ ਮੋਬਾਈਲ ਫੋਨ ਸਰਵਿਸਲਾਂਸ ‘ਤੇ ਲਗਾਇਆ ਤਾਂ ਇਹ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਲੈਂਦਾ ਸੀ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਉਹ ਖਾਤਾ ਲੱਭਿਆ ਜਿਸ ਵਿਚ ਇਹ ਆਨਲਾਈਨ ਪੈਸੇ ਪਵਾਉਂਦਾ ਸੀ। ਫਿਰ ਖਾਤੇ ਨੂੰ ਵੀ ਸਰਵਿਸਲਾਂਸ ‘ਤੇ ਲਗਾਇਆ। ਇਸ ਦੇ ਬਾਅਦ ਇਸ ਨੂੰ ਦਿੱਲੀ ਦੀ ਹੋਟਲ ਲੀਲਾ ਤੋਂ ਇਸ ਦੀ ਸਹਿਯੋਗੀ ਨਾਲ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ : WhatsApp ਦੀ ਵੱਡੀ ਕਾਰਵਾਈ, ਭਾਰਤ ‘ਚ ਰਿਕਾਰਡ 74 ਲੱਖ ਤੋਂ ਵੱਧ ਅਕਾਊਂਟ ਕੀਤੇ ਬੈਨ, ਜਾਣੋ ਕਾਰਨ
ਫੜਿਆ ਗਿਆ ਮੁਲਜ਼ਮ ਭਵਿੰਦਰ ਪੇਸ਼ੇਵਰ ਠੱਗ ਹੈ। ਉਸ ਨੇ ਮੰਨਿਆ ਕਿ ਉਸ ਖਿਲਾਫ ਚੰਡੀਗੜ੍ਹ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਿਚ ਵੀ ਠੱਗੀ ਦੇ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀਆਂ ਦੱਸਿਆ ਕਿ ਭਲਿੰਦਰ ਜੋ ਕਿ ਬੀਐੱਸਸੀ ਸੈਕੰਡ ਈਅਰ ਦਾ ਖੇਤਰ ਰਿਹਾ ਹੈ, ਨੇ ਪੰਜਾਬ ਤੋਂ ਬਾਹਰ ਕਿਥੇ-ਕਿਥੇ ਠੱਗੀ ਕੀਤੀ ਹੈ, ਇਸ ਬਾਰੇ ਪਤਾ ਲਗਾਉਣਗੇ।
ਵੀਡੀਓ ਲਈ ਕਲਿੱਕ ਕਰੋ -: