ਲੁਧਿਆਣਾ ਵਿਚ ਸਰਹਿੰਦ ਨਹਿਰ ਵਿਚ ਕਾਰਤੂਸ ਮਿਲੇ ਹਨ। ਇਥੇ ਕਾਰਤੂਸ ਦਾ ਵੱਡਾ ਜਖੀਰਾ ਮਿਲਿਆ ਹੈ। ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਦਾ ਹੈ। ਕਾਰਤੂਸ ਦੀ ਖੇਪ ਇਕ ਬੋਰੀ ਵਿਚ ਬੰਦ ਕਰਕੇ ਕਿਸੇ ਨੇ ਨਹਿਰ ਵਿਚ ਸੁੱਟੀ ਸੀ। ਅੱਜ ਜਦੋਂ ਗੋਤਾਖੋਰ ਨਹਿਰ ਵਿਚ ਸਮਾਨ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਬੈਗ ਮਿਲਿਆ।
ਜਿਸ ਨੂੰ ਬਾਹਰ ਕੱਢ ਕੇ ਜਦੋਂ ਖੋਲ੍ਹਿਆ ਗਿਆ ਤਾਂ ਗੋਤਾਖੋਰ ਹੈਰਾਨ ਰਹਿ ਗਏ। ਬੈਗ ਵਿਚ ਕਾਰਤੂਸ ਦੀ ਖੇਪ ਭਰੀ ਸੀ। ਗੋਤਾਖੋਰ ਨੇ ਤੁਰੰਤ ਇਸ ਦੀ ਸੂਚਨ ਗੁਰਥਲੀ ਦੇ ਸਰਪੰਚ ਨੂੰ ਦਿੱਤੀ। ਸਰਪੰਚ ਨੇ ਲੋਕਾਂ ਨੂੰ ਨਾਲ ਲੈ ਕੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਕਾਰਤੂਸ ਦੀ ਖੇਪ ਮਿਲਣ ਦਾ ਪਤਾ ਚੱਲਦੇ ਹੀ ਮੌਕੇ ‘ਤੇ ਐੱਸਪੀ ਪ੍ਰਗਿਆ ਜੈਨ ਤੇ ਡੀਐੱਸਪੀ ਹਰਸਿਮਰਤ ਸਿੰਘ ਪੁਲਿਸ ਟੀਮ ਨਾਲ ਪਹੁੰਚੇ। ਕਾਰਤੂਸ ਦੀ ਖੇਪ ਨੂੰ ਬਰਾਮਦ ਕਰਕੇ ਇਸ ਰਿਪੋਰਟ ਬਣਾ ਕੇ ਥਾਣੇ ਵਿਚ ਰਖਵਾ ਦਿੱਤਾ ਗਿਆ ਹੈ।
ਡੀਐੱਸਪੀ ਪਾਇਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਨਹਿਰ ਵਿਚ ਮਿਲੇ ਬੈਗ ਵਿਚ ਲਗਭਗ 1000 ਕਾਰਤੂਸ ਹਨ। ਕਾਰਤੂਸ 3 ਨਾਟ 3 SLR ਰਾਈਫਲ ਦੇ ਰਾਈਫਲ ਦੇ ਹਨ। ਦੱਸ ਦੇਈਏ ਕਿ 3 ਨਾਟ 3 SLR ਰਾਈਫਲ ਪੁਲਿਸ ਬਲ ਇਸਤੇਮਾਲ ਕਰਦਾ ਹੈ, ਜਿਸ ਨੂੰ ਕਾਫੀ ਸਮੇਂ ਤੋਂ ਨਾ ਦੇ ਬਰਾਬਰ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਓਡਿਸ਼ਾ ਟ੍ਰੇਨ ਹਾਦਸੇ ‘ਚ 50 ਤੋਂ ਵੱਧ ਮੌਤਾਂ, 350 ਯਾਤਰੀ ਜ਼ਖਮੀ, ਰੇਲ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ
ਨਹਿਰ ਤੋਂ ਮਿਲੇ ਕਾਰਤੂਸਰਾਂ ਨੂੰ ਜੰਗ ਲੱਗਾ ਹੋਇਆ ਹੈ, ਇਹ ਦੇਖਣ ਵਿਚ ਕਾਫੀ ਪੁਰਾਣੇ ਲੱਗ ਰਹੇ ਹਨ। ਡੀਐੱਸਪੀ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ। ਆਸ-ਪਾਸ ਦੇ ਇਲਾਕਿਆਂ ਵਿਚ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਫਿਲਹਾਲ ਸਰਕਾਰ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਾਰਤੂਸਾਂ ਨੂੰ ਨਸ਼ਟ ਕਰਵਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: