ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਓਡੀਸ਼ਾ ਦੇ ਬਲਾਸੋਰ ਵਿਚ ਹੋਏ ਟ੍ਰੇਨ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਮੰਦਭਾਗੇ ਹਾਦਸੇ ਦੀ ਸੂਚਨਾ ਨਾਲ ਖੁਦ ਨੂੰ ਦੁਖੀ ਦੱਸਿਆ। ਉਨ੍ਹਾਂ ਨੇ ਟਵੀਟ ਕਰਕੇ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।
ਟਵੀਟ ਕਰਦਿਆਂ ਸੀਐੱਮ ਮਾਨ ਨੇ ਲਿਖਿਆ ਕਿ ਇਸ ਟ੍ਰੇਨ ਹਾਦਸੇ ਵਿਚ ਸੈਂਕੜੇ ਲੋਕ ਜਾਨ ਗੁਆ ਚੁੱਕੇ ਹਨ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। CM ਮਾਨ ਨੇ ਭਗਵਾਨ ਤੋਂ ਦੁਰਘਟਨਾ ਵਿਚ ਜ਼ਖਮੀ ਹੋਏ ਲੋਕਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਪੰਜਾਬ ਦੇ ਸਾਰੇ ਰਾਜਨੀਤਕ ਦਲ ਦੇ ਨੇਤਾਵਾਂ ਨੇ ਇਸ ਟ੍ਰੇਨ ਹਾਦਸੇ ‘ਤੇ ਆਪਣੀ ਹਮਦਰਦੀ ਪ੍ਰਗਟਾਈ ਹੈ।
ਦੱਸ ਦੇਈਏ ਕਿ ਓਡਸ਼ਾ ਦੇ ਬਲਾਸੋਰ ਵਿਚ ਬੀਤ ਸ਼ਾਮ ਲਗਭਗ 6.51 ਵਜੇ ਬਹਨਾਗਾ ਸਟੇਸ਼ਨ ਕੋਲ ਕੋਰੋਮੰਡਲ ਐਕਸਪ੍ਰੈਸ ਤੇ ਮਾਲਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਹੋਣ ‘ਤੇ ਦੋਵੇਂ ਟ੍ਰੇਨਾਂ ਪਲਟ ਗਈਆਂ। ਇਸ ਦਰਦਨਾਕ ਹਾਦਸੇ ਵਿਚ ਹੁਣ ਤੱਕ 237 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕ 900 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : RSS ਵਰਕਰ ਨੇ ਮੁਸਲਿਮ ਔਰਤਾਂ ਨੂੰ ਕਿਹਾ ‘ਬੱਚਾ ਪੈਦਾ ਕਰਨ ਵਾਲੀ ਫੈਕਟਰੀ’, ਹੋਇਆ ਗ੍ਰਿਫ਼ਤਾਰ
ਰੈਸਕਿਊ ਆਪ੍ਰੇਸ਼ਨ ਲਈ NDRF ਸਣੇ ਸਥਾਨਕ ਪੁਲਿਸ, ਰੇਲਵੇ ਪੁਲਿਸ ਦੀਆਂ ਟੀਮਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੀ ਮੌਕੇ ‘ਤੇ ਹੈ। ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਨੇ ਦੱਸਿਆ ਕਿ ਲਗਭਗ 50 ਐਂਬੂਲੈਂਸਾਂ ਨੂੰ ਲੋਕਾਂ ਨੂੰ ਲਿਜਾਣ ਲਈ ਲਗਾਇਆ ਗਿਆ ਹੈ ਪਰ ਜ਼ਖਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਣ ਲਈ ਬੱਸ ਵੀ ਜੁਟਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: