ਓਡੀਸ਼ਾ ਦੇ ਬਾਲਾਸੋਰ ਵਿਚ ਬੀਤੀ ਸ਼ਾਮ ਨੂੰ ਵੱਡੇ ਰੇਲ ਹਾਦਸੇ ਨੇ 233 ਜ਼ਿੰਦਗੀਆਂ ਖੋਹ ਲਈਆਂ। ਅੱਜ ਸਵੇਰ ਤੱਕ ਰਾਹਤ ਏਜੰਸੀਆਂ ਦਾ ਬਚਾਅ ਕੰਮ ਜਾਰੀ ਹੈ ਜਿਸ ਵਿਚ ਉਹ ਲਗਾਤਾਰ ਟ੍ਰੇਨ ਦੀਆਂ ਬੋਗੀਆਂ ਤੋਂ ਮ੍ਰਿਤਕ ਸਰੀਰ ਨੂੰ ਕੱਢਣ ਦਾ ਕੰਮ ਕਰ ਰਹੀ ਹੈ।ਇਸੇ ਦਰਮਿਆਨ ਸੂਬੇ ਦੇ ਸੀਐੱਮ ਨਵੀਨ ਪਟਨਾਇਕ ਨੇ ਇਸ ਹਾਦਸੇ ਦੇ ਬਾਅਦ ਸੂਬੇ ਵਿਚ ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ।
ਹਾਦਸਾ ਲਗਭਗ 7.20 ਮਿੰਟ ‘ਤੇ ਬਾਹਾਨਗਾ ਬਾਜ਼ਾਰ ਸਟੇਸ਼ਨ ‘ਤੇ ਉਦੋਂ ਹੋਇਆ ਜਦੋਂ ਕੋਰੋਮੰਡਲ ਐਕਸਪ੍ਰੈਸ ਕੋਲਕਾਤਾ ਦੇ ਨੇੜੇ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਜਾ ਰਹੀ ਸੀ। ਰੈਸਕਿਊ ਟੀਮ ਰਾਹਤ ਤੇ ਬਚਾਅ ਕੰਮ ਵਿਚ ਲੱਗੀ ਹੋਈ ਹੈ।
ਉੜੀਸਾ ਦੇ ਰਾਜ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਕਿ ਬਾਲਾਸੋਰ ਵਿੱਚ ਹੋਏ ਦਰਦਨਾਕ ਰੇਲ ਹਾਦਸੇ ਦੇ ਮੱਦੇਨਜ਼ਰ, ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਕ ਦਿਨ ਦੇ ਰਾਜਕੀ ਸੋਗ ਦਾ ਆਦੇਸ਼ ਦਿੱਤਾ ਹੈ, ਇਸ ਲਈ 3 ਜੂਨ ਨੂੰ ਰਾਜ ਭਰ ਵਿੱਚ ਕੋਈ ਜਸ਼ਨ ਨਹੀਂ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਪੰਜਾਬ ਨੂੰ ਇਕ ਹੋਰ ਝਟਕਾ! ਪੰਜਾਬ ਦੀ ਲੋਨ ਲਿਮਿਟ ‘ਚ 18000 ਕਰੋੜ ਦੀ ਕੀਤੀ ਕਟੌਤੀ
ਕੱਲ੍ਹ ਦੇਰ ਰਾਤ ਹੋਏ ਇਸ ਟ੍ਰੇਨ ਦੁਰਘਟਨਾ ਵਿਚ ਖਬਰ ਲਿਖੇ ਜਾਣ ਤੱਕ ਕੁੱਲ 233 ਲੋਕਾਂ ਦੀ ਮੌਤ ਹੋ ਗਈ ਹੈ ਉਤੇ ਲਗਭਗ 900 ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਹਨ। ਘਟਨਾ ਵਾਲੀ ਥਾਂ ‘ਤੇ NDRF, ਸਥਾਨਕ ਪੁਲਿਸ, ਬਚਾਅ ਦਲ ਤੇ ਹੋਰ ਸਹਿਯੋਗੀ ਏਜੰਸੀਆਂ ਮੌਜੂਦ ਹਨ ਤੇ ਉਹ ਲਗਾਤਾਰ ਬਚਾਅ ਕੰਮ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: