ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਹਿਲ ਨੂੰ ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਜੀਲੈਂਸ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਜਾਂਚ ਕਰਰਹੀ ਹੈ। ਕੋਰਟ ਨੇ ਵਿਜੀਲੈਂਸ ਨੂੰ ਹੁਕਮ ਦੱਤਾ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਸਟੇਟਸ ਰਿਪੋਰਟ ਜਮ੍ਹਾ ਕਰਾਏ ਉਸ ਦੇ ਬਾਅਦ FIR ਦਰਜ ਕਰਨ ਦਾ ਫੈਸਲਾ ਲਿਆ ਜਾਵੇਗਾ। ਜਸਟਿਸ ਰਾਜ ਮੋਹਨ ਸਿੰਘ ਨੇ ਭਰਤ ਇੰਦਰ ਚਾਹਲ ਨੂੰ ਕਿਹਾ ਕਿ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਕੇ ਜੋ ਵੀ ਰਿਕਾਰਡ ਹੈ ਉਹ ਅਧਿਕਾਰੀਆਂ ਨੂੰ ਜਮ੍ਹਾ ਕਰਾਏ।
ਇਸ ਤੋਂ ਪਹਿਲਾਂ ਭਰਤ ਇੰਦਰ ਚਹਿਲ ਨੂੰ ਵਿਜੀਲੈਂਸ ਨੇ ਸੰਮਨ ਭੇਜ ਕੇ 15 ਮਈ ਨੂੰ ਵੀ ਤਲਬ ਕੀਤਾ ਸੀ। ਵਿਜੀਲੈਂਸ ਵੱਲੋਂ ਉਨ੍ਹਾਂ ਦੇ ਤਵੱਕਲੀ ਮੋੜ ਸਥਿਤ ਘਰ ਜਾ ਕੇ ਸਕਿਓਰਿਟੀ ਗਾਰਡਸ ਨੂੰ ਸੰਮਨ ਸੌਂਪੇ ਸਨ। ਸਕਿਓਰਿਟੀ ਗਾਰਡਸ ਨੇ ਵਿਜੀਲੈਂਸ ਟੀਮ ਤੋਂ ਭਰਤ ਇੰਦਰ ਚਹਿਲ ਦੇ ਘਰ ਆਉਣ ‘ਤੇ ਉਨ੍ਹਾਂ ਨੂੰ ਸੰਮਨ ਸੌਂਪ ਦਿੱਤੇ ਜਾਣ ਦੀ ਗੱਲ ਕਹੀ ਸੀ।
ਵਿਜੀਲੈਂਸ ਚਹਿਲ ਦੇ ਘਰ ਤੇ ਪੈਲੇਸ ਦੇ ਬਾਹਰ ਨੋਟਿਸ ਵੀ ਲਗਾ ਚੁੱਕੀ ਹੈ ਪਰ ਟੀਮ ਦੀ ਕਾਰਵਾਈ ਦੇ ਬਾਵਜੂਦ ਚਹਿਲ ਜਾਂਚ ਵਿਚ ਸ਼ਾਮਲ ਹੋਣ ਲਈ ਨਹੀਂ ਪਹੁੰਚੇ ਸਨ। ਉਹ ਇਸ ਵਾਰ ਵੀ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਇਸ ‘ਤੇ ਸਥਿਤੀ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ 200 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ, ਅਟਾਰੀ-ਵਾਹਗਾ ਬਾਰਡਰ ‘ਤੇ BSF ਨੂੰ ਸੌਂਪੇ
ਪਟਿਆਲਾ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਭਰਤ ਇੰਦਰ ਸਿੰਘ ਚਹਿਲ ਦੀਆਂ ਜਾਇਦਾਦਾਂ ਦੀ ਫਿਜ਼ੀਕਲ ਜਾਂਚ ਵੀ ਕਰ ਚੁੱਕੀ ਹੈ। ਟੀਮ ਪਟਿਆਲਾ ਸਰਹਿੰਦ ਰੋਡ ਸਥਿਤ ਉਨ੍ਹਾਂ ਦੇ ਮੈਰਿਜ ਪੈਲੇਸ ਤੇ ਸ਼ਾਪਿੰਗ ਮਾਲ ਦੀ ਪੈਮਾਇਸ਼ ਕਰ ਚੁੱਕੀ ਹੈ। ਇਸ ਦੌਰਾਨ ਸਾਹਮਣੇ ਆਈਆਂ ਖਾਮੀਆਂ ਦੇ ਬਾਅਦ ਵਿਜੀਲੈਂਸ ਵੱਲੋਂ ਚਹਿਲ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: