ਪੰਜਾਬ ਵਿਚ ਭਾਰਤ-ਪਾਕਿਸਤਾਨ ਬਾਰਡਰ ਤੋਂ ਫਾਜ਼ਿਲਕਾ ਪੁਲਿਸ ਨੇ 2 ਲੋਕਾਂ ਨੂੰ 40 ਕਰੋੜ ਦੀ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਦੋਵੇਂ ਤਸਕਰਾਂ ਤੋਂ ਲਗਭਗ 9 ਕਿਲੋ 397 ਹੈਰੋਇਨ ਬਰਾਮਦ ਹੋਈ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਇਹ ਖੇਪ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਭਾਰਤ ਆਈ ਸੀ। ਖੇਪ ਜਲਾਲਾਬਾਦ ਦੇ ਕੌਮਾਂਤਰੀ ਸਰਹੱਦ ਦੇ ਰਸਤਿਓਂ ਆਈ। ਮਾਮਲੇ ਵਿਚ ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਫਾਜ਼ਿਲਕਾ ਐੱਸਐੱਸਪੀ ਅਵਨੀਤ ਕੌਰ ਨੇ ਕਿਹਾ ਕਿ ਪੁਲਿਸ ਮਾਮਲੇ ਵਿਚ ਅਜੇ ਜਾਂਚ ਕਰ ਰਹੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਥਾਣਾ ਇੰਚਾਰਜ ਆਪਣੀ ਟੀਮ ਨਾਲ ਗਸ਼ਤ ਕਰ ਰਹੇ ਸੀ। ਪਿੰਡ ਸੰਤੋਖ ਸਿੰਘ ਵਾਲਾ ਨੇ ਦੱਸਿਆ ਕਿ ਅਮਨਦੀਪ ਸਿੰਘ ਨਾਂ ਦੇ ਸ਼ਖਸ ਨੇ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਹੈਰੋਇਨ ਮੰਗਵਾਈ ਹੈ, ਜਿਸ ਤੋਂ ਉਹ 2 ਬਾਈਕ ‘ਤੇ ਲੱਦ ਕੇ ਲੈ ਗਏ। ਜੇਕਰ ਬਾਰਡਰ ਏਰੀਆ ਦੇ ਪਿੰਡ ਪ੍ਰਭਾਤ ਸਿੰਘ ਵਾਲਾ, ਸਬਾਜਕੇ ਢੰਡੀ ਕਦੀਮ ਵਿਚ ਗਸ਼ਤ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਦੇ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਸਵੇਰੇ 11.50 ਵਜੇ ਪਿੰਡ ਢੰਡੀ ਕਦੀਮ ਵਿਚ ਡੇਰਾ ਪਾਇਆ।
ਇਹ ਵੀ ਪੜ੍ਹੋ : ਥੀਏਟਰ ਮਾਸਟਰ ਆਮਿਰ ਰਜ਼ਾ ਹੁਸੈਨ ਦਾ ਦੇਹਾਂਤ, 66 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
SSP ਮੁਤਾਬਕ ਪਿੰਡ ਵਿਚ ਗਸ਼ਤ ਤੇ ਚੈਕਿੰਗ ਕਰਦੇ ਹੋਏ ਪੁਲਿਸ ਨੇ 2 ਤਸਕਰਾਂ ਗੁਰਪ੍ਰੀਤ ਸਿੰਘ ਤੇ ਹੁਸ਼ਿਆਰ ਸਿੰਘ ਨੂੰ ਦਬੋਚ ਲਿਆ। ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ 9 ਕਿਲੋ 387 ਗ੍ਰਾਮ ਹੈਰੋਇਨ, ਇਕ ਪਲੇਟਿਨ ਮੋਟਰਸਾਈਕਲ ਨੰਬਰ PB37-D-3036, 2 ਮੋਬਾਈਲ ਰੀਅਲ ਮੀ ਕੰਪਨੀ ਦੇ, 3 ਬੈਗ, ਇਕ ਬਲਿਕਿੰਗ ਬਾਲ, 2 ਰਬੜ ਦੇ ਟਾਇਜ ਬਰਾਮਦ ਕੀਤੇ ਗਏ। ਇਸ ਦੇ ਬਾਅਦ ਜਲਾਲਾਬਾਦ ਥਾਣਾ ਸਦਰ ਵਿਚ ਅਮਨਦੀਪ ਸਿੰਘ ਵਾਸੀ ਢੰਡੀ ਕਦੀਮ ਬੱਗੂ ਸਿੰਘ, ਬਿੰਦਰ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ, ਗੁਰਪ੍ਰੀਤ ਸਿੰਘ ਉਰਫ ਗੌਰੀ ਵਾਸੀ ਢਾਣੀ ਫੁੱਲਾ ਰਾਮ ਤੇ ਹੁਸ਼ਿਆਰ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਖਿਲਾਫ NDPS ਐਕਟ ਦੀ ਧਾਰਾ 21 23, 28, 29 ਤੇ 30 ਤਹਿਤ ਮਾਮਲਾ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: