ਕਰੋੜਾਂ ਰੁਪਏ ਦੇ ਨਸ਼ਾ ਤਸਕਰੀ, ਭ੍ਰਿਸ਼ਟਾਚਾਰ ਤੇ ਜਬਰਨ ਵਸੂਲੀ ਨਾਲ ਜੁੜੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ।ਹੁਣ ਇਸ ਮਾਮਲੇ ਵਿਚ ਸਪੈਸ਼ਲ ਟਾਸਕ ਫੋਰਸ ਨੇ ਇਕ ਪਟੀਸ਼ਨ ਮੋਹਾਲੀ ਅਦਾਲਤ ਵਿਚ ਦਾਇਰ ਕਰਕੇ ਮੁਲਜ਼ਮ ਨੂੰ ਭਗੌੜਾ ਐਲਾਨਣ ਦੀ ਦਿਸ਼ਾ ਵਿਚ ਕਦਮ ਵਧਾਇਆ ਜਦੋਂ ਕਿ ਰਾਜਜੀਤ ਸਿੰਘ ਵੀ ਆਪਣੇ ਵਕੀਲ ਨਾਲ ਅਦਾਲਤ ਵਿਚ ਪਹੁੰਚ ਗਏ। ਉਨ੍ਹਾਂ ਖਿਲਾਫ ਜਾਰੀ ਹੋਏ ਅਰੈਸਟ ਵਾਰੰਟ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ। ਅਦਾਲਤ ਨੇ ਦੋਵੇਂ ਮਾਮਲਿਆਂ ਦੀ ਅਗਲੀ ਸੁਣਵਾਈ ਭਲਕੇ ਨਿਸ਼ਚਿਤ ਕੀਤੀ ਹੈ। ਉਮੀਦ ਹੈ ਮੁਲਜ਼ਮ ਅਧਿਕਾਰੀ ਆਉਣ ਵਾਲੇ ਦਿਨਾਂ ਵਿਚ ਸਰੰਡਰ ਜਾਂ ਗ੍ਰਿਫਤਾਰੀ ਤੱਕ ਦੇ ਸਕਦਾ ਹੈ।
ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਗਠਿਤ SIT ਦੀਆਂ ਤਿੰਨਾਂ ਜਾਂਚ ਰਿਪੋਰਟ ਦੇ ਆਧਾਰ ‘ਤੇ ਐੱਸਟੀਐੱਫ ਨੇ ਇੰਸਪੈਕਟਰ ਇੰਦਰਪ੍ਰੀਤ ਸਿੰਘ ਤੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਖਿਲਾਫ ਮਾਰਚ ਮਹੀਨੇ ਵਿਚ ਕੇਸ ਦਰਜ ਕੀਤਾ ਸੀ। ਨਾਲ ਹੀ ਏਆਈਜੀ ਨੂੰ ਉਸੇ ਸਮੇਂ ਬਰਖਾਸਤ ਕਰ ਦਿੱਤਾ ਸੀ। ਉੁਸੇ ਦਿਨ ਤੋਂ ਏਆਈਜੀ ਫਰਾਰ ਚੱਲ ਰਿਹਾ ਸੀ।
ਹਾਲਾਂਕਿ ਐੱਸਟੀਐੱਫ ਨੇ ਉਸ ਨੂੰ ਕਾਬੂ ਕਰਨ ਲਈ ਲਗਭਗ 500 ਥਾਵਾਂ ‘ਤੇ ਛਾਪੇ ਮਾਰੇ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਦੇ ਬਾਅਦ ਉਸ ‘ਤੇ ਭ੍ਰਿਸ਼ਟਾਚਾਰ ਤੇ ਜਬਰਨ ਵਸੂਲੀ ਸਬੰਧੀ ਦੋ ਨਵੇਂ ਕੇਸ ਦਰਜ ਹੋਏ। ਇਸ ਦਰਮਿਆਨ ਹੁਣ ਉਸ ਨੇ ਅਦਾਲਤ ਦੀ ਸ਼ਰਨ ਲਈ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਉਸ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਖੁਦ ਨੂੰ ਬਰਖਾਸਤ ਕੀਤੇ ਜਾਣ ਦੀ ਚੁਣੌਤੀ ਸੀ। ਹਾਲਾਂਕਿ ਅਦਾਲਤ ਨੇ ਇਸ ਕੇਸ ਦਾ ਨਿਪਟਾਰਾ ਕਰ ਦਿੱਤਾ।
STF ਵੱਲੋਂ ਦਾਇਰ FIR ਵਿਚ ਲਿਖਿਆ ਹੈ ਕਿ ਜੇਲ੍ਹ ਵਿਚ ਬੰਦ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਰਾਹੀਂ ਰਾਜਜੀਤ ਸਿੰਘ ਇਹ ਸਾਰਾ ਕੰਮ ਕਰਦਾ ਸੀ। ਸਿਟ ਦੀ ਰਿਪੋਰਟ ਵਿਚ ਵੀ ਇਸ ਵਿਚ ਵਿਸਤਾਰ ਨਾਲ ਦੋਵਾਂ ਦੀ ਭੂਮਿਕਾ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਉਹ ਆਪਣਾ ਸ਼ਿਕਾਰ ਚੁਣਦੇ ਸੀ। ਇਸ ਦੇ ਬਾਅਦ ਲੋਕਾਂ ਨੂੰ ਕਿਸ ਤਰ੍ਹਾਂ ਪ੍ਰੇਸ਼ਾਨ ਕਰਕੇ ਜਬਰਨ ਵਸੂਲੀ ਕਰਦੇ ਸੀ। ਇਹ ਗੱਲ ਸਾਫ ਹੋ ਗਈ ਹੈ ਕਿ ਮਾਮਲੇ ਵਿਚ ਰਾਜਜੀਤ ਸਿੰਘ ਦਾ ਬਚ ਸਕਣਾ ਮੁਸ਼ਕਲ ਹੋ ਗਿਆ ਹੈ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ‘ਚ ਉਗਾਇਆ ਗਿਆ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ, 1 ਕਿਲੋ ਦੀ ਕੀਮਤ 2 ਲੱਖ ਤੋਂ ਵੀ ਵੱਧ
ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਦੀ ਜਾਂਚ ਵਿਚ ਵਿਜੀਲੈਂਸ ਬਿਊਰੋ, ਐੱਸਟੀਐੱਫ ਦੇ ਬਾਅਦ ਹੁਣ ਈਡੀ ਦੀ ਵੀ ਐਂਟਰੀ ਹੋ ਚੁੱਕੀ ਹੈ। ਈਡੀ ਵੱਲੋਂ ਕੁਝ ਦਿਨ ਪਹਿਲਾਂਹੀ ਵਿਜੀਲੈਂਸ ਨੂੰ ਇਕ ਚਿੱਠੀ ਲਿਖੀ ਸੀ। ਨਾਲ ਹੀ ਮੰਗ ਕੀਤੀ ਸੀ ਕਿ ਬਰਖਾਸਤ ਏਆਈਜੀ ਰਾਜੀਜਤ ਸਿੰਘ ‘ਤੇ ਦਰਜ ਕੀਤੇ ਗਏ ਕੇਸ ਨਾਲ ਜੁੜਿਆ ਰਿਕਾਰਡ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਵੇ। ਇਸ ‘ਚ ਉਸ ‘ਤੇ ਦਰਜ FIR ਦੀ ਕਾਪੀ, ਉਸ ਦੀ ਚੱਲ-ਅਚੱਲ ਜਾਇਦਾਦ ਦਾ ਵੇਰਵਾ ਤੇ ਸੁਪਰੀਮ ਕੋਰਟ ਵੱਲੋਂ ਦਰਜ ਤਿੰਨੋਂ ਐੱਫਆਈਆਰ ਦਾ ਵੇਰਵਾ ਮੰਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: