ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਸਾਈਟ ਇੰਚਾਰਜ ਦੀਪਕ ਸ਼ਰਮਾ ਨੇ ਨੈਸ਼ਨਲ ਹਾਈਵੇਅ ‘ਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। NHAI ਦੇ ਸਾਈਟ ਇੰਚਾਰਜ ਨੇ ਇੱਕ ਚੋਰ ਨੂੰ ਵੀ ਫੜਿਆ ਅਤੇ ਰੱਸੀ ਨਾਲ ਬੰਨ੍ਹ ਦਿੱਤਾ, ਜਦਕਿ ਉਸ ਦੇ 3 ਸਾਥੀ ਅਜੇ ਵੀ ਫਰਾਰ ਹਨ। ਮੁਲਜ਼ਮ ਆਪਣੀ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਹਾਈਵੇ ਤੋਂ ਤਾਰਾਂ ਅਤੇ ਹੋਰ ਸਾਮਾਨ ਚੋਰੀ ਕਰਦੇ ਹਨ।
ਦੀਪਕ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਹਾਈਵੇਅ ਤੋਂ ਲਗਾਤਾਰ ਤਾਰਾਂ ਚੋਰੀ ਹੋ ਰਹੀਆਂ ਹਨ। ਇਸ ਕਾਰਨ ਲਾਈਟਾਂ ਬੰਦ ਹੋਣ ਕਾਰਨ ਹਮੇਸ਼ਾ ਹਨੇਰਾ ਰਹਿੰਦਾ ਸੀ।ਫਿਲਹਾਲ ਉਸ ਨੇ ਇੱਕ ਨੌਜਵਾਨ ਨੂੰ ਤਾਰਾਂ ਚੋਰੀ ਕਰਦੇ ਰੰਗੇ ਹੱਥੀਂ ਫੜ ਲਿਆ। ਨੌਜਵਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਕਰਕੇ ਉਸ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਗਿਆ। ਫੜੇ ਗਏ ਮੁਲਜ਼ਮ ਦੀ ਪਛਾਣ ਸਾਹਿਲ ਵੱਜੋਂ ਹੈ।
NHAI ਸਾਈਟ ਇੰਚਾਰਜ ਨੇ ਖੰਨਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮੁਲਜ਼ਮ ਨੂੰ ਥਾਣਾ ਸਦਰ ਖੰਨਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਸਾਹਿਲ ਨੇ ਦੱਸਿਆ ਕਿ ਉਹ ਚੋਰੀ ਕੀਤੇ ਤਾਰ 500 ਰੁਪਏ ਵਿੱਚ ਵੇਚਦੇ ਹਨ। ਇਹ ਚੋਰੀ ਦਾ ਸਾਮਾਨ ਹਾਈਵੇਅ ਤੋਂ ਅਮਲੋਹ ਰੋਡ ਨੇੜੇ ਸੰਨੀ ਸਕਰੈਪ ਡੀਲਰਾਂ ਨੂੰ ਵੇਚਦੇ ਹਨ। ਸ਼ਰਾਰਤੀ ਅਨਸਰ ਆਪਣੇ ਨਸ਼ੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚੋਰੀ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਹੁਣ ਸਤਾਏਗੀ ਤਪਦੀ ਗਰਮੀ! ਹਫਤੇ ‘ਚ 35 ਤੋਂ 45 ਡਿਗਰੀ ਦੇ ਪਾਰ ਜਾਵੇਗਾ ਤਾਪਮਾਨ
ਮੁਲਜ਼ਮ ਨੇ ਦੱਸਿਆ ਕਿ ਉਸ ਦੇ ਗਿਰੋਹ ਵਿੱਚ 3 ਹੋਰ ਨੌਜਵਾਨ ਵੀ ਸ਼ਾਮਲ ਹਨ, ਜੋ ਕਿ ਫਰਾਰ ਹਨ। ਮੁਲਜ਼ਮ ਅਨੁਸਾਰ ਉਸ ਦੇ ਹੋਰ ਸਾਥੀਆਂ ਦੇ ਨਾਂ ਪਾਂਡਾ, ਜੋਰੀਆ ਅਤੇ ਪਾਲੀ ਹਨ। ਥਾਣਾ ਸਦਰ ਖੰਨਾ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ‘ਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: