ਫਰੀਦਕੋਟ ਸਥਿਤ ਬਾਬਾ ਦਿਆਲਦਾਸ ਹੱਤਿਆਕਾਂਡ ਵਿਚ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਕੋਟਕਪੂਰਾ ਸਦਰ ਥਾਣੇ ਵਿਚ ਦਰਜ 17 ਪੇਜ ਦੀ FIR ਦੀ ਕਹਾਣੀ ਦੱਸ ਰਹੀ ਹੈ ਕਿ ਮੁੱਖ ਮੁਲਜ਼ਮ ਨੂੰ ਬਚਾਉਣ ਲਈ ਪਹਿਲਾਂ ਵੀ 1 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਸੀ। ਹੁਣ ਮੁੱਖ ਮੁਲਜ਼ਮ ਨੂੰ ਬਚਾਉਣ ਲਈ ਪਹਿਲਾਂ ਵੀ 1 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਸੀ। ਮੁੱਖ ਮੁਲਜ਼ਮ ਨੂੰ ਦੁਬਾਰਾ ਮੁਕੱਦਮੇ ਵਿਚ ਸ਼ਾਮਲ ਕਰਨ ਲਈ ਸਿਟ ਨੇ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।
ਵਿਜੀਲੈਂਸ ਦੀ ਜਾਂਚ ਦੇ ਬਾਅਦ ਫਰੀਦਕੋਟ ਦੇ ਐੱਸਪੀ ਗਗਨੇਸ਼ ਕੁਮਾਰ, ਡੀਐੱਸਪੀ ਸੁਸ਼ੀਲ ਕੁਮਾਰ, ਐੱਸਆਈ ਖੇਮ ਚੰਦਰ ਪਰਾਸ਼ਰ ਤੇ ਦੋ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕ ਲਿਆ ਗਿਆ ਹੈ।
ਫਰੀਦਕੋਟ ਕਚਹਿਰੀ ਦੇ ਸੀਨੀਅਰ ਵਕੀਲ ਜਸਵੰਤ ਜੱਸ ਨੇ ਦੱਸਿਆ ਕਿ ਬਾਬਾ ਦਿਆਲ ਦਾਸ ਦੀ ਹੱਤਿਆ ਦੇ ਬਾਅਦ ਕੋਟਕਪੂਰਾ ਸਦਰ ਪੁਲਿਸ ਨੇ ਮੋਗਾ ਵਾਸੀ ਜਰਨੈਲ ਸਿੰਘ ਤੇ ਦੋ ਅਣਪਛਾਤੇ ਮੁਲਜ਼ਮਾਂ ‘ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ ਪਰ ਜਰਨੈਲ ਸਿੰਘ ਨੂੰ ਫੜਿਆ ਨਹੀਂ ਜਾ ਸਕਿਆ।
ਜਰਨੈਲ ਸਿੰਘ ਵੱਲੋਂ ਖੁਦ ਨੂੰ ਬੇਗੁਨਾਹ ਸਾਬਤ ਕਰਨ ਲਈ ਅਰਜ਼ੀ ਲਗਾਈ ਗਈ ਜਿਸ ‘ਤੇ ਤਤਕਾਲੀਨ ਡੀਆਈਜੀ ਫਰੀਦਕੋਟ ਦੀ ਅਗਵਾਈ ਵਿਚ ਸਿਟ ਦਾ ਗਠਨ ਕੀਤਾ ਗਿਆ ਜਿਸ ਨੇ ਆਪਣੀ ਜਾਂਚ ਵਿਚ ਜਰਨੈਲ ਸਿੰਘ ਨੂੰ ਬਾਹਰ ਕਰ ਦਿੱਤਾ। ਇਸ ਦੇ ਬਾਅਦ ਜਦੋਂ ਪੁਲਿਸ ਨੇ ਚਾਲਾਨ ਪੇਸ਼ ਕੀਤਾ ਤਾਂ ਬਾਬਾ ਗਗਨਦਾਸ ਨੇ ਕੋਰਟ ਵਿਚ ਪੇਸ ਹੋ ਕੇ ਕਤਲ ਦਾ ਮੁੱਖ ਮੁਲਜ਼ਮ ਜਰਨੈਲ ਸਿੰਘ ਨੂੰ ਦੱਸਿਆ।
ਸਿਟ ਦੀ ਜਾਂਚ ਵਿਚ ਖੁਲਾਸਾ ਹੋਇਆ ਕਿ ਜਰਨੈਲ ਸਿੰਘ ਨੂੰ ਹੱਤਿਆ ਦੇ ਮੁਕੱਦਮੇ ਤੋਂ ਬਾਹਰ ਕਰਨ ਲਈ ਇਕ ਕਰੋੜ ਰੁਪਏ ਰਿਸ਼ਤ ਲਈ ਸੀ। ਜਦੋਂ ਸਿਟ ਨੂੰ ਹਾਈਕੋਰਟ ਵਿਚ ਇਕ ਹਲਫੀਆ ਬਿਆਨ ਦੇਣਾ ਸੀ ਕਿ ਜਰਨੈਲ ਸਿੰਘ ਨੂੰ ਮੁਲਜ਼ਮ ਰੱਖਿਆ ਜਾਵੇ ਜਾਂ ਨਹੀਂ। ਇਸ ਲਈ ਸਿਟ ਦੇ ਮੈਂਬਰਾਂ ਨੇ ਬਾਬਾ ਗਗਨਦਾਸ ਨਾਲ ਸੰਪਰਕ ਕਰਕੇ ਕਿਹਾ ਕਿ ਜੇਕਰ ਜਰਨੈਲ ਸਿੰਘ ਨੂੰ ਮੁਕੱਦਮੇ ਵਿਚ ਸ਼ਾਮਲ ਕਰਨਾ ਹੈ ਤਾਂ ਆਈਜੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣੀ ਹੋਵੇਗੀ।
ਜਦੋਂ ਜਰਨੈਲ ਸਿੰਘ ਨੇ ਮੁਕੱਦਮੇ ਤੋਂ ਬਾਹਰ ਹੋਣ ਲਈ 1 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਹੈ ਤਾਂ ਉਸ ਨੂੰ ਮੁਕੱਦਮੇ ਵਿਚ ਸ਼ਾਮਲ ਕਰਨ ਲਈ 50 ਲੱਖ ਰੁਪਏ ਰਿਸ਼ਵਤ ਤਾਂ ਦੇਣੀ ਪਵੇਗੀ। ਇਸ ਦੇ ਬਾਅਦ ਇਹ ਸੌਦਾ 35 ਲੱਖ ਵਿਚ ਤੈਅ ਹੋਇਆ ਜਿਸ ਵਿਚੋਂ 20 ਲੱਖ ਬਾਬਾ ਗਗਨਦਾਸ ਨੇ ਦੇ ਦਿੱਤੇ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਘਰ ਦੇ ਬਾਹਰੋਂ ਕਾਰ ਚੋਰੀ, ਮਾਸਟਰ ਚਾਬੀ ਨਾਲ ਗੱਡੀ ਸਟਾਰਟ ਕਰਕੇ ਹੋਏ ਫਰਾਰ
ਐਡਵੋਕੇਟ ਜਸ ਨੇ ਕਿਹਾ ਕਿ ਅਜਿਹੇ ਵਿਚ ਵੱਡਾ ਸਵਾਲ ਉਠ ਰਿਹਾ ਹੈ ਕਿ ਜਦੋਂ ਮੌਜੂਦਾ ਸਿਟ ਦੀ ਜਾਂਚ ਵਿਚ ਸਾਬਕਾ ਦੀ ਸਿਟ ਵੱਲੋਂ ਜਰਨੈਲ ਸਿੰਘ ਨੂੰ ਕਤਲ ਕੇਸ ਤੋਂ ਬਾਹਰ ਨਿਕਲਣ ਲਈ 1 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਤੇ ਮੌਜੂਦਾ ਆਈਜੀ ਦੇ ਨਾਂ ‘ਤੇ 50 ਲੱਖ ਰੁਪਏ ਮੰਗੇ ਗਏ ਜਿਸ ਦੀ ਪੁਸ਼ਟੀ ਬਾਬਾ ਗਗਨਦਾਸ ਵੱਲੋਂ ਕੀਤੀ ਜਾ ਰਹੀ ਹੈ ਤੇ ਵੱਡੇ ਅਧਿਕਾਰੀਆਂ ਨੂੰ ਮੁਕੱਦਮੇ ਵਿਚ ਸ਼ਾਮਲ ਕਰਨ ਦੀ ਜਗ੍ਹਾ ਛੋਟੇ ਅਧਿਕਾਰੀਆਂ ਨੂੰ ਹੀ ਫਸਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: